Punjab News: ਪੰਜਾਬ ‘ਚ ਇੱਕ ਹੋਰ ਸਰਕਾਰੀ ਅਧਿਆਪਕਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

529

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪਿਛਲੇ ਦਿਨੀਂ ਇੱਕ ਸਰਕਾਰੀ ਅਧਿਆਪਕਾ ਤੇ ਮੋਗਾ ਵਿਚ ਹਮਲਾ ਕਰਕੇ, ਉਹਦੇ ਕੋਲੋਂ ਪਰਸ ਖੋਹੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ, ਹੁਣ ਤਾਜ਼ਾ ਮਾਮਲਾ ਨੌਂ ਬੰਬ ਜ਼ੀਰਾ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੀ ਰਹਿਣ ਵਾਲੀ ਸਰਕਾਰੀ ਅਧਿਆਪਕਾ ਨੇ ਅਣਪਛਾਤੇ ਵਿਅਕਤੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਹਨ।

ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਗੁਰਵੰਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਬੰਢਾਲਾ ਨੌਂ ਬੰਬ ਜ਼ੀਰਾ ਨੇ ਦੋਸ਼ ਲਗਾਏ ਕਿ, ਉਹ ਸਰਕਾਰੀ ਸਕੂਲ ਸ਼ਾਹ ਅਬੂ ਬੱਕਰ ਵਿਖੇ ਪੜਾਉਦੀ ਹੈ। ਬੀਤੀ 30/11/2022 ਨੂੰ ਜਦੋ ਉਹ ਛੁੱਟੀ ਵੇਲੇ ਕਰੀਬ 3:35 ਵਜੇ ਮੈਂ ਅਪਣੀ ਐਕਟੀਵਾ ਤੇ ਘਰ ਵੱਲ ਜਾ ਰਹੀ ਸੀ ਤਾਂ 2 ਅਣਪਛਾਤੇ ਵਿਅਕਤੀ ਪਿੰਡ ਸ਼ਾਹ ਅਬੂ ਬੱਕਰ ਨਹਿਰ ਤੋਂ ਮੇਰਾ ਪਿੱਛਾ ਕਰਨ ਲੱਗ ਗਏ।

ਅਧਿਆਪਕਾ ਨੇ ਦੋਸ਼ ਲਗਾਇਆ ਕਿ, ਜਦੋਂ ਉਹ ਪਿੰਡ ਸ਼ਾਹ ਵਾਲਾ ਨਹਿਰ ਕੋਲ ਪਹੁੰਚੀ ਤਾਂ ਉਕਤ ਵਿਅਕਤੀਆਂ ਨੇ ਉਹਦੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮੇਰੇ ਸਰੀਰ ਤੇ ਸੱਟਾਂ ਲੱਗ ਗਈਆਂ।

ਅਧਿਆਪਕਾ ਮੁਤਾਬਿਕ, ਉਹਨੂੰ ਜ਼ਖਮੀ ਕਰਨ ਤੋਂ ਬਾਅਦ ਉਕਤ ਦੋਵੇਂ ਵਿਅਕਤੀ ਘਟਨਾ ਸਥਾਨ ਤੋਂ ਫਰਾਰ ਹੋ ਗਏ। ਅਧਿਆਪਕਾ ਨੇ ਚਿੰਤਾਂ ਪ੍ਰਗਟਾਈ ਉਹ ਮੈਂ ਸਕੂਲ ਵਿਚ ਸਰਕਾਰੀ ਟੀਚਰ ਹਾਂ ਅਤੇ ਹਰ ਰੋਜ ਡਿਊਟੀ ਤੇ ਆਉਣਾ-ਜਾਣਾ ਹੁੰਦਾ ਹੈ, ਸੋ ਕਿਰਪਾ ਕਰਕੇ ਉਕਤ ਅਣਪਛਾਤੇ ਵਿਅਕਤੀਆ ਦੀ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।