Punjab News- ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਤੋਂ ਮੂੰਹ ਫੇਰਿਆ! ਹੁਣ ਸੰਗਰੂਰ ਰੈਲੀ ‘ਚ ਹੋਵੇਗੀ ਆਰ-ਪਾਰ ਦੀ ਲੜ੍ਹਾਈ

 

Punjab News- ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੀ ਬਠਿੰਡਾ ਵਿਖੇ ਹੋਈ ਮੀਟਿੰਗ ਮੁਲਾਜ਼ਮਾਂ ਦੇ ਆਰਥਿਕ ਮਸਲੇ ਹੱਲ ਨਾ ਕਰਨ ਦਾ ਲਗਾਇਆ ਦੋਸ਼

Punjab Network

ਬਠਿੰਡਾ, 2 ਫਰਵਰੀ 2026- ਪੁਰਾਣੇ ਸਕੇਲ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਜਿਲਾ ਬਠਿੰਡਾ ਦੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਈ। ਜ਼ਿਲ੍ਹਾ ਆਗੂਆਂ ਜਗਪਾਲ ਬੰਗੀ, ਕੁਲਦੀਪ ਖੋਖਰ, ਅੰਮ੍ਰਿਤਪਾਲ ਸਿੰਘ ਮਾਨ, ਹਰਦੀਪ ਸਿੰਘ, ਰਮਨਜੀਤ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਜੋ ਸਕੇਲ ਲੈ ਕੇ ਆਈ ਹੈ। ਉਸ ਨਾਲ ਪੰਜਾਬ ਦੇ ਮੁਲਾਜ਼ਮ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਚੱਲ ਰਹੇ ਹਨ।

ਇਹ ਸਕੇਲ ਨਾ ਪੁਰਾਣੇ ਪੰਜਾਬ ਦੇ ਸਕੇਲ ਹਨ ਅਤੇ ਨਾ ਹੀ ਕੇਂਦਰ ਦੇ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਜੋ ਨੋਟੀਫਿਕੇਸ਼ਨ 2022 ਵਿੱਚ ਸਰਕਾਰ ਆਉਣ ਤੇ ਜਾਰੀ ਕੀਤਾ ਸੀ, ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਜੋ ਪੰਜਾਬ ਸਰਕਾਰ ਨੇ ਕੱਟ ਲਏ ਸਨ। ਉਹ ਵੀ ਲਾਗੂ ਨਹੀਂ ਕੀਤੇ ਜਾ ਰਹੇ। ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮ ਕੇਂਦਰ ਅਤੇ ਗੁਆਂਢੀ ਰਾਜਾਂ ਨਾਲੋਂ 16% ਮਹਿੰਗਾਈ ਭੱਤਾ ਵੀ ਘੱਟ ਲੈ ਰਹੇ ਹਨ| ਇਸ ਸੱਭ ਨਾਲ ਪੰਜਾਬ ਦੇ ਮੁਲਾਜ਼ਮ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਘਾਟਾ ਝੱਲ ਰਹੇ ਹਨ । ਏ.ਸੀ.ਪੀ ਸਕੀਮ 4-9-14 ਸਾਲਾ ਵਿਸ਼ੇਸ਼ ਤਰੱਕੀ ਬੰਦ ਕੀਤੀ ਹੋਈ ਹੈ। ਤਨਖਾਹ ਕਮਿਸ਼ਨ ਦੇ ਬਕਾਏ ਸਰਕਾਰ ਨੇ ਰੋਕ ਰੱਖੇ ਹਨ।

ਇਨਾ ਸਭ ਮੰਗਾਂ ਨੂੰ ਲੈ ਕੇ ਮੋਗਾ ਵਿਖੇ 18 ਫਰਵਰੀ ਨੂੰ ਮੋਗਾ ਵਿਖ਼ੇ ਕੀਤੀ ਗਈ ਕਨਵੈਂਸ਼ਨ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ, 6635 ਈਟੀਟੀ ਅਧਿਆਪਕ ਯੂਨੀਅਨ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ,4161 ਮਾਸਟਰ ਕਾਡਰ ਯੂਨੀਅਨ, ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਯੂਨੀਅਨ, ਪੰਜਾਬ ਸਿੱਖਿਆ ਵਿਭਾਗ ਕਲਰਕ ਯੂਨੀਅਨ, ਮਲਟੀ ਪਰਪਜ ਹੈਲਥ ਵਰਕਰ ਯੂਨੀਅਨ ਸਮੇਤ ਸਮੂਹ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ 15 ਫਰਵਰੀ ਨੂੰ ਸੰਗਰੂਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਦੇ ਸ਼ਹਿਰ ਵਿਖੇ ਰੈਲੀ ਕਰਨ ਦਾ ਫੈਸਲਾ ਕੀਤਾ ਸੀ।

ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀਆ ਆਰਥਿਕ ਮੰਗਾਂ ਦਾ ਹੱਲ ਕਰੇ ਨਹੀਂ ਤਾਂ ਪੰਜਾਬ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ| ਇਸ ਦੇ ਨਾਲ ਹੀ ਇਸ ਰੈਲੀ ਦੀ ਕਾਮਯਾਬੀ ਲਈ ਸਕੂਲਾਂ ਅਤੇ ਦਫਤਰਾਂ ਵਿੱਚ ਸਾਂਝੇ ਤੌਰ ਤੇ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਗਿਆ। ਆਗੂਆਂ ਦੁਆਰਾ ਪੰਜਾਬ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹਰ ਐਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਇਸ ਦਾ ਹਿੱਸਾ ਬਣਿਆ ਜਾਵੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਵਿਨਾਸ਼ ਕੁਮਾਰ,ਸੰਤਪਾਲ ਸਿੰਘ, ਸੁਨੀਲ ਕੁਮਾਰ, ਸਿਕੰਦਰ ਧਾਲੀਵਾਲ, ਬੂਟਾ ਸਿੰਘ ਤਰਸੇਮ ਸਿੰਘ ਸਿੱਧੂ, ਦੀਪਕ ਕੁਮਾਰ, ਕੁਲਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸੇਣੇਵਾਲਾ ਹਾਜ਼ਰ ਸਨ।