Punjab News: ਪੰਜਾਬ ਦੇ ਇਸ ਜ਼ਿਲ੍ਹੇ ‘ਚ ਵੱਡਾ ਧਮਾਕਾ, 5 ਜਣੇ ਜ਼ਖ਼ਮੀ

 

Punjab News: ਪੰਜਾਬ ਦੇ ਇਸ ਜ਼ਿਲ੍ਹੇ ‘ਚ ਵੱਡਾ ਧਮਾਕਾ, 5 ਜਣੇ ਜ਼ਖ਼ਮੀ- ਆਲੋਵਾਲ ਵਿੱਚ ਵਾਪਰਿਆ ਦਰਦਨਾਕ ਹਾਦਸਾ: ਸਿਲੰਡਰ ਫਟਣ ਨਾਲ ਪੰਜ ਲੋਕ ਜਖ਼ਮੀ

ਰੋਹਿਤ ਗੁਪਤਾ

ਗੁਰਦਾਸਪੁਰ, 1 ਜਨਵਰੀ 2026- 

Punjab News: ਗੁਰਦਾਸਪੁਰ ਦੇ ਤਹਿਸੀਲ ਬਟਾਲਾ ਦੇ ਨੇੜਲੇ ਪਿੰਡ ਆਲੋਵਾਲ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਰਸੋਈ ਗੈਸ ਦਾ ਇੱਕ ਸਿਲੰਡਰ ਫਟਣ ਨਾਲ ਪੰਜ ਲੋਕ ਜਖ਼ਮੀ ਹੋ ਗਏ ਹਨ।

ਜਿਨ੍ਹਾਂ ਵਿੱਚੋਂ ਤਿੰਨ ਲੋਕ ਇੱਕੋ ਪਰਿਵਾਰ ਦੇ ਪਤੀ, ਪਤਨੀ ਅਤੇ ਬੱਚਾ, ਅਤੇ ਦੋ ਸਕੇ ਭਰਾ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਗੱਲਬਾਤ ਦੌਰਾਨ ਹਾਦਸਾ ਗ੍ਰਸਤ ਲੋਕਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਹਾਂ, ਕੰਮ ‘ਤੇ ਜਾਣ ਲਈ ਚਾਵਲ ਬਣਾ ਰਹੇ ਸੀ ਕਿ ਤੁਰੰਤ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਸਿਲੰਡਰ ਨੂੰ ਅੱਗ ਲੱਗ ਗਈ।

ਸਿਲੰਡਰ ਚੁੱਕ ਕੇ ਬਾਹਰ ਖੁੱਲ੍ਹੇ ਵਿੱਚ ਸੁੱਟਿਆ ਤੇ ਤੁਰੰਤ ਸਿਲੰਡਰ ਫਟ ਗਿਆ, ਜਿਸ ਦੀ ਵਜ੍ਹਾ ਕਰਕੇ ਪੰਜ ਲੋਕ ਅੱਗ ਦੀ ਚਪੇਟ ਵਿੱਚ ਆ ਗਏ ਤੇ ਝੁਲਸ ਗਏ।

ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ।

ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਲ ਪੰਜ ਲੋਕ ਜਖ਼ਮੀ ਆਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਜਾਵੇਗਾ।