Punjab News: Journalists and RTI Activists ‘ਤੇ ਪਰਚਾ ਦਰਜ ਕਰਨਾ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ

 

Punjab News: Journalists and RTI Activists ‘ਤੇ ਪਰਚਾ ਦਰਜ ਕਰਨਾ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ, ਕੇਸ ਨੂੰ ਖਾਰਜ ਕਰਨ ਜਾਂ ਵਾਪਸ ਲੈਣ ਲਈ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਜਸਬੀਰ ਸਿੰਘ ਕੰਬੋਜ/ਬਲਜੀਤ ਸਿੰਘ ਕਚੂਰਾ

Punjab News: ਮਮਦੋਟ (ਫਿਰੋਜ਼ਪੁਰ) 2 ਜਨਵਰੀ 2026- ਬਠਿੰਡਾ ਜ਼ਿਲ੍ਹਾ ਯੂਨਿਟ ਦੇ ਪ੍ਰੈਸ ਸਕੱਤਰ ਸਾਥੀ ਮਨਦੀਪ ਸਿੰਘ ਮੱਕੜ, ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਮਾਨਕ ਗੋਇਲ ਆਰਟੀਆਈ ਕਾਰਕੂਨਾਂ ਸਮੇਤ ਜੋ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ, ਇਹ ਪ੍ਰੈਸ ਦੀ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ ਉੱਪਰ ਸਿੱਧਾ ਹਮਲਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਐਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਬਲਦੇਵ ਰਾਜ ਸ਼ਰਮਾ ਨੇ ਪ੍ਰੈਸ ਕਲੱਬ ਮਮਦੋਟ ਵਿਖੇ ਪੱਤਰਕਾਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ 2022 ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਸੰਬੋਧਨ ਦੌਰਾਨ ਕਿਹਾ ਕਰਦੇ ਸਨ ਕਿ ਜਦ ਵੀ ਸਿਆਸੀ ਆਗੂ ਤੁਹਾਡੇ ਪਿੰਡਾਂ ਵਿੱਚ ਦੌਰੇ ਜਾਂ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਤੇ ਉਹਨਾਂ ਨੂੰ ਸਵਾਲ ਪੁੱਛੋ, ਮੋਬਾਇਲ ‘ਤੇ ਵੀਡੀਓ ਬਣਾ ਕੇ ਆਪਣੇ ਹਲਕੇ ਸਬੰਧੀ ਸਵਾਲ ਪੁੱਛਣਾ ਤੁਹਾਡਾ ਬੁਨਿਆਦੀ ਹੱਕ ਹੈ, ਪਰ ਹੁਣ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵੱਲੋਂ ਸਵਾਲ ਕਰਨ ਦੇ ਅਧਿਕਾਰ ਨੂੰ ਖਤਮ ਕਰਨ ਦੇ ਰਾਹ ਪੈ ਗਈ ਹੈ, ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਯੋਗ ਨਹੀਂ ਹੈ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨ ‘ਤੇ ਹੋਏ ਇਸ ਧੱਕੇ ਦੇ ਖਿਲਾਫ ਪੰਜਾਬ ਐਂਡ ਚੰਡੀਗੜ੍ਹ ਜਨਰਲ ਯੂਨੀਅਨ ਦੇ ਸੱਦੇ ‘ਤੇ ਮਾਨਯੋਗ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਚੰਦਰ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਸਟੇਟ ਕਮੇਟੀ ਮੈਂਬਰ ਬਲਦੇਵ ਰਾਜ ਸ਼ਰਮਾ, ਜਸਬੀਰ ਸਿੰਘ ਕੰਬੋਜ ਚੇਅਰਮੈਨ ਪ੍ਰੈਸ ਕਲੱਬ ਫਿਰੋਜ਼ਪੁਰ ਦਿਹਾਤੀ, ਤੇਜਿੰਦਰ ਢੀਗੜਾ ਪ੍ਰਧਾਨ ਪ੍ਰੈਸ ਕਲੱਬ ਮਮਦੋਟ, ਸੀਨੀਅਰ ਪੱਤਰਕਾਰ ਬਲਜੀਤ ਸਿੰਘ ਕਚੂਰਾ, ਜਸਵੰਤ ਸਿੰਘ ਥਿੰਦ ਪ੍ਰਧਾਨ ਪ੍ਰੈਸ ਕਲੱਬ ਦਿਹਾਤੀ, ਹਰਪਾਲ ਸੋਢੀ ਚੇਅਰਮੈਨ ਪ੍ਰੈੱਸ ਕਲੱਬ ਮਮਦੋਟ, ਜੋਗਿੰਦਰ ਸਿੰਘ ਭੋਲਾ ਸਾਬਕਾ ਪ੍ਰਧਾਨ ਪ੍ਰੈੱਸ ਕਲੱਬ ਮਮਦੋਟ, ਗੁਰਪ੍ਰੀਤ ਸਿੰਘ ਸੰਧੂ, ਰਜਿੰਦਰ ਸਿੰਘ ਹਾਂਡਾ, ਰਵਿੰਦਰ ਸਿੰਘ ਕਾਲਾ ਸਟੇਟ ਕਮੇਟੀ ਮੈਂਬਰ, ਸੰਜੀਵ ਮੈਦਾਨ, ਬਗੀਚਾ ਸਿੰਘ, ਨਿਸ਼ਾਨ ਸਿੰਘ ਖਾਲਸਾ, ਭੁਪਿੰਦਰ ਨਰੂਲਾ, ਹਰਪ੍ਰੀਤ ਸਿੰਘ ਹੈਪੀ ਅਤੇ ਸੰਦੀਪ ਸੋਨੀ ਵੀ ਹਾਜ਼ਰ ਸਨ।