Punjab News: ਫਿਰੋਜ਼ਪੁਰ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

138

 

ਪੰਜਾਬ ਨੈੱਟਵਰਕ, ਫਿਰੋਜ਼ਪੁਰ-

ਫਿਰੋਜ਼ਪੁਰ ਸਰਹੱਦ ਤੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ, ਲੰਘੇ ਕੱਲ੍ਹ ਬੀਐਸਐਫ਼ ਜਵਾਨਾਂ ਦੇ ਵਲੋਂ ਸਰਹੱਦੀ ਪਿੰਡ ਟੇਡੀਵਾਲਾ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ।

ਇਸੇ ਦੌਰਾਨ ਹੀ ਜਵਾਨਾਂ ਨੂੰ ਤਿੰਨ ਸ਼ੱਕੀ ਪੈਕੇਟ ਦਿੱਸੇ। ਜਵਾਨਾਂ ਨੇ ਹਰਕਤ ਵਿਚ ਆਉਂਦਿਆਂ ਜਦੋਂ ਉਕਤ ਪੈਕੇਟਾਂ ਤੋਂ ਮਿੱਟੀ ਪਾਸੇ ਕਰਕੇ ਚੈਕਿੰਗ ਕੀਤੀ ਤਾਂ, ਪਤਾ ਲੱਗਿਆ ਕਿ, ਉਕਤ ਪੈਕੇਟਾਂ ਵਿਚ ਕੁੱਝ ਹੋਰ ਨਹੀਂ ਬਲਕਿ ਕਰੋੜਾਂ ਰੁਪਏ ਦੀ ਹੈਰੋਇਨ ਸੀ।

ਬੀਐਸਐਫ਼ ਤੋਂ ਹਾਸਲ ਜਾਣਕਾਰੀ ਮੁਤਾਬਿਕ, ਸਰਹੱਦ ਤੋਂ ਮਿਲੀ ਹੈਰੋਇਨ ਦ ਵਜ਼ਨ ਕਰੀਬ ਤਿੰਨ ਕਿਲੋ ਹੈ। ਬੀਐਸਐਸ ਜਵਾਨਾਂ ਨੇ ਦੱਸਿਆ ਕਿ, ਉਨ੍ਹਾਂ ਦੀ ਟੀਮ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਪਤਾ ਲਗਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਕਿ, ਇਹ ਹੈਰੋਇਨ ਭਾਰਤ ਦੇ ਕਿਹੜੇ ਤਸਕਰ ਨੇ ਪਾਕਿਸਤਾਨ ਤੋਂ ਮੰਗਵਾਈ ਸੀ।

Breaking News ਸਭ ਤੋਂ ਪਹਿਲਾਂ WWW.PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ WWW.PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? WWW.PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ । ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)  

(क्या आपको यह रिपोर्ट पसंद आई? WWW.PunjabNetwork.com एक गैर-लाभकारी संगठन हैं। हमारी पत्रकारिता को सरकार और कॉर्पोरेट दबाव से मुक्त रखने के लिए आर्थिक रूप से मदद करें।)