Punjab News: ਲਿਵ ਇਨ-ਰਿਲੇਸ਼ਨਸ਼ਿਪ ’ਚ ਰਹਿੰਦੇ ਵਿਅਕਤੀਆਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦਾ ਝਟਕਾ

1071

 

ਚੰਡੀਗੜ੍ਹ :

ਸਹਿਮਤੀ ਸਬੰਧ ’ਚ ਰਹਿ ਰਹੇ ਜੋੜੇ ਦੀ ਸੁਰੱਖਿਆ ਨਾਲ ਜੁੜੀ ਪਟੀਸ਼ਨ ਨੂੰ ਕਾਨੂੰਨ ਦੀ ਦੁਰਵਰਤੋਂ ਦੱਸਦੇ ਹੋਏ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜੁਰਮਾਨਾ ਲਗਾ ਕੇ ਖਾਰਜ ਕਰ ਦਿੱਤਾ ਹੈ।

ਕੋਰਟ ਨੇ ਕਿਹਾ ਕਿ ਵਿਆਹਤਾ ਵਿਅਕਤੀਆਂ ਦਾ ਸਹਿਮਤੀ ਸਬੰਧ ’ਚ ਰਹਿਣਾ ਜਾਇਜ਼ ਨਹੀਂ ਹੈ ਤੇ ਇਹ ਜੋੜਾ ਨਾਜਾਇਜ਼ ਸਬੰਧ ਦਾ ਉਦਾਹਰਣ ਹੈ।

ਜਾਗਰਣ ਦੀ ਖ਼ਬਰ ਮੁਤਾਬਿਕ, ਪਟੀਸ਼ਨ ਦਾਖਲ ਕਰਦੇ ਹੋਏ ਫਿਰੋਜ਼ਪੁਰ ਦੇ ਪ੍ਰੇਮੀ ਜੋੜੇ ਨੇ ਹਾਈ ਕੋਰਟ ’ਚ ਪਟੀਸ਼ਨ ਦਾਖਲ ਕਰਦੇ ਹੋਏ ਸੁਰੱਖਿਆ ਮੁਹੱਈਆ ਕਰਾਉਣ ਦਾ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਸੀ।

ਪਟੀਸ਼ਨਰਾਂ ਨੇ ਕਿਹਾ ਸੀ ਕਿ ਉਹ ਦੋਵੇਂ ਪਹਿਲਾਂ ਵਿਆਹੇ ਹਨ ਪਰ ਇਕ ਦੂਜੇ ਨਾਲ ਪਿਆਰ ਕਰਦੇ ਹਨ ਤੇ ਸਹਿਮਤੀ ਸਬੰਧ ’ਚ ਰਹਿ ਰਹੇ ਹਨ।

ਸੁਰੱਖਿਆ ਲਈ ਉਨ੍ਹਾਂ ਨੇ ਫਿਰੋਜ਼ਪੁਰ ਪੁਲਿਸ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਫਾਇਦਾ ਨਹੀਂ ਹੋਇਆ।

ਹਾਈ ਕੋਰਟ ਨੇ ਕਿਹਾ ਕਿ ਵਿਆਹ ਤੋਂ ਬਾਹਰ ਰਹਿਣ ਦੀ ਵਿਅਕਤੀ ਦੀ ਪਸੰਦ ਦਾ ਮਤਲਬ ਇਹ ਨਹੀਂ ਹੈ ਕਿ ਵਿਆਹੁਤਾ ਵਿਅਕਤੀ ਵਿਆਹ ਦੌਰਾਨ ਦੂਜਿਆਂ ਨਾਲ ਲਿਵ ਇਨ-ਰਿਲੇਸ਼ਨਸ਼ਿਪ ’ਚ ਰਹਿਣ ਲਈ ਆਜ਼ਾਦ ਹੈ, ਇਹ ਜਾਇਜ਼ ਕਾਨੂੰਨੀ ਢਾਂਚੇ ਦੀ ਉਲੰਘਣਾ ਹੋਵੇਗੀ।

ਹਾਈ ਕੋਰਟ ਨੇ ਕਿਹਾ ਕਿ ਇਸ ਪਟੀਸ਼ਨ ਨੂੰ ਵਿਆਹ ਦੀ ਪਵਿੱਤਰ ਸੰਸਥਾ ਦੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਪਟੀਸ਼ਨਰਾਂ ਦੇ ਨਾਜਾਇਜ਼ ਸਬੰਧ ’ਚ ਫੜੇ ਜਾਣ ’ਤੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਦੇ ਰੂਪ ’ਚ ਪਟੀਸ਼ਨ ਦਾਖਲ ਕੀਤੀ ਗਈ ਹੈ।

ਇਸ ਪ੍ਰਥਾ ’ਤੇ ਰੋਕ ਲਾਉਣਾ ਜ਼ਰੂਰੀ ਹੈ। ਅਜਿਹੇ ’ਚ ਹਾਈ ਕੋਰਟ ਨੇ ਢਾਈ ਹਜ਼ਾਰ ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ।