ਪੰਜਾਬ ਨੈੱਟਵਰਕ, ਅੰਮ੍ਰਿਤਸਰ-
Punjab News: ਦੇਸ਼ ਅਤੇ ਸਮਾਜ ਭਲਾਈ ਕੰਮਾਂ ਵਿਚ ਪਿਛਲੇ ਕਈ ਸਾਲਾਂ ਤੋਂ ਸ਼ਲਾਘਾਯੋਗ ਭੂਮਿਕਾ ਨਿਭਾ ਰਹੀ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਸਾਲ 2022-23 ਦੇ ਪ੍ਰਧਾਨ ਰੋਟੇਰੀਅਨ ਅਸ਼ਵਨੀ ਅਵਸਥੀ ਨੂੰ ਉਨ੍ਹਾਂ ਦੀਆਂ ਆਪਣੇ ਕਾਰਜਕਾਲ ’ਚ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬੈਸਟ ਪ੍ਰਧਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰੋਟੇਰੀਅਨ ਅਸ਼ਵਨੀ ਅਵਸਥੀ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਵਿਚ ਮੋਰਚਰੀ ਫਰੀਜ਼ਰ, 14000 ਦੇ ਕਰੀਬ ਬੂਟੇ, 43 ਬੈੱਚ ਗੁਰਦੁਆਰਿਆਂ ਅਤੇ ਸ਼ਮਸ਼ਾਨਘਾਟਾਂ, ਤਿੰਨ ਠੰਡੇ ਪਾਣੀ ਦੀਆਂ ਮਸ਼ੀਨਾਂ, ਸਮਾਜ ਦੇ ਗਰੀਬ ਤਬਕਿਆਂ ਦੇ ਵਿਦਆਰਥੀਆਂ ਦੀਆਂ ਸਕੂਲ ਫੀਸਾਂ, ਗਰੀਬ ਬੱਚਿਆਂ ਦੇ ਵਿਆਹਾਂ ਲਈ ਮਦਦ, 14 ਤੋਂ ਵੱਧ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੇ ਅਪਰੇਸ਼ਨ, ਸਕੂਲਾਂ ਵਿਚ ਐੱਲਈਡੀਆਂ, 2 ਪ੍ਰਿੰਟਰ, ਬੱਚਿਆਂ ਨੂੰ ਸਕੂਲ ਬੈਗ, ਜੁਰਾਬਾਂ, ਕੋਟੀਆਂ, ਸਵੈਟਰ, ਸ਼ਾਲਜ਼ ਅਤੇ ਵੱਖ-ਵੱਖ ਸੇਵਾ ਪ੍ਰੋਜੈਕਟਾਂ ਰਾਹੀਂ ਰੋਟਰੀ ਕਲੱਬ ਆਸਥਾ ਨੂੰ ਸ਼ਹਿਰ ਤੋਂ ਪਿੰਡਾਂ ਤੱਕ ਲੈ ਜਾ ਕੇ ਆਮ ਜਨਤਾ ਨਾਲ ਜੋੜਣ ਦਾ ਇਕ ਵੱਡਾ ਯਤਨ ਕੀਤਾ।
ਇਨ੍ਹਾਂ ਸੇਵਾਵਾਂ ਲਈ ਸਾਲ 2022-23 ਦੇ ਡਿਸਟ੍ਰਿਕਟ ਗਵਰਨਰ ਡਾਕਟਰ ਦੁਸ਼ਯੰਤ ਚੌਧਰੀ ਵਲੋਂ ਅਸ਼ਵਨੀ ਅਵਸਥੀ ਨੂੰ ‘ਬੈਸਟ ਪ੍ਰੈਜੀਡੈਂਟ’ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਰੋਟਰੀ ਆਸਥਾ ਵਲੋਂ ਸਾਲ 2023-24 ਦੇ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਰੋਟਰੀ 3070 ਦੇ ਮੌਜੂਦਾ ਗਵਰਨਰ ਵਿਪਨ ਭਸੀਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ।
ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਅਤੇ ਵਿਪਨ ਭਸੀਨ ਵਲੋਂ ਅਸ਼ਵਨੀ ਅਵਸਥੀ ਵਲੋਂ ਸਾਲ 2022-23 ਵਿਚ ਨਿਭਾਏ ਪ੍ਰੋਜੈਕਟਾਂ ਦੀ ਬੇਹੱਦ ਸ਼ਲਾਘਾ ਕੀਤੀ ਅਤੇ ਕਲੱਬ ਵਲੋਂ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਸਾਬਕਾ ਸਹਾਇਕ ਗਵਰਨਰ ਪਰਮਜੀਤ ਸਿੰਘ, ਸਕੱਤਰ ਪ੍ਰਦੀਪ ਕਾਲੀਆ, ਡਾ. ਗਗਨਦੀਪ ਸਿੰਘ, ਮਨਮੋਹਨ ਸਿੰਘ, ਕੇਐੱਸ ਚੱਠਾ, ਸਰਬਜੀਤ ਸਿੰਘ, ਐੱਚਐੱਸ ਜੋਗੀ, ਅੰਦੇਸ਼ ਭੱਲਾ, ਹਰਦੇਸ਼ ਸ਼ਰਮਾ ਦਵੇਸਰ, ਪ੍ਰਿੰ. ਦਵਿੰਦਰ ਸਿੰਘ, ਪ੍ਰਿੰ. ਬਦਲੇਵ ਸਿੰਘ ਸੰਧੂ, ਰਚਨਾ ਸਿੰਗਲਾ, ਪ੍ਰਮੋਦ ਕਪੂਰ, ਹਰਜਾਪ ਬੱਲ, ਗੁਰਬਿੰਦਰ ਸਿੰਘ ਖਹਿਰਾ, ਰਜਿੰਦਰ ਸਿੰਘ ਕੋਛੜ, ਸਿੰਮੀ ਬੇਦੀ, ਸਤਪਾਲ ਕੌਰ, ਭੁਪਿੰਦਰ ਕੌਰ, ਰਾਹੁਲ ਤਲਵਾੜ, ਅਵਤਾਰ ਸਿੰਘ ਸਭਰਵਾਲ, ਅਸ਼ੋਕ ਸ਼ਰਮਾ ਸਮੇਤ ਜਿਲ੍ਹੇ ਦੀਆਂ 10 ਤੋਂ ਵੱਧ ਰੋਟਰੀ ਕਲੱਬਾਂ ਦੇ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਜਿਲ੍ਹੇ ਦੇ ਮੁੱਖ ਅਹੁਦੇਦਾਰ ਜਿਨ੍ਹਾਂ ਵਿਚ ਪੀਡੀਜੀ ਅਵਿਨਾਸ਼ ਮਹਿੰਦਰੂ, ਪੀਡੀਜੀ ਐੱਮ ਐੱਮ ਜੈਰਥ, ਡਾ. ਜੀਐੱਸ ਮਦਾਨ, ਜਿਲ੍ਹਾ ਸਕੱਤਰ ਪ੍ਰੋ. ਹਰੀਸ਼ ਪੁਰੀ ਆਦਿ ਮੌਜੂਦ ਸਨ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)