Punjab News: ਰਿਸ਼ਵਤ ਲੈਂਦਾ SHO ਗੁਰਵਿੰਦਰ ਸਿੰਘ ਭੁੱਲਰ ਗ੍ਰਿਫਤਾਰ

2261

 

SHO arrested for taking bribe

ਰਿਸ਼ਵਤ ਲੈਂਦਾ ਪੁਲਿਸ ਅਧਿਕਾਰੀ ਰੰਗੇ ਹੱਥੀ ਕਾਬੂ, ਭ੍ਰਿਸ਼ਟਾਚਾਰ ਰੋਕੂ ਐਕਟ 2018 ਤਹਿਤ ਮੁਕੱਦਮਾ ਦਰਜ

ਪੰਜਾਬ ਨੈੱਟਵਰਕ, ਫਿਰੋਜ਼ਪੁਰ

SHO Arrested for taking bribe- ਵਿਜੀਲੈਸ ਬਿਉਰੋ ਪੰਜਾਬ ਦੇ ਮੁਖੀ ਵਰਿੰਦਰ ਕੁਮਾਰ ਅਤੇ ਐਸ.ਐਸ.ਪੀ ਵਿਜੀਲੈਂਸ ਬਿਉਰੋ ਫਿਰੋਜ਼ਪੁਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ ਰਾਜ ਕੁਮਾਰ ਸਾਮਾ ਤੇ ਇੰਸਪੈਕਟਰ ਮੋਹਿਤ ਧਵਨ ਦੀ ਟੀਮ ਨੇ ਜ਼ਿਲ੍ਹਾ ਮੋਗਾ ਦੇ ਨੂਰਪੁਰ ਹਕੀਮਾਂ ਦੇ ਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਧਰਮਕੋਟ ਦੇ ਐਸ.ਐਚ.ਓ/ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੂੰ ਥਾਣੇ ਵਿੱਚ ਹੀ 10000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਿਸ ਨੂੰ ਸਰਕਾਰੀ ਗਵਾਹਾਂ ਐਸ.ਡੀ.ਓ ਸੁਧੀਰ ਕੁਮਾਰ ਵਾਟਰ ਸਪਲਾਈ ਫਿਰੋਜ਼ਪੁਰ ਅਤੇ ਐੱਸ.ਡੀ.ਓ ਗੁਰਪ੍ਰੀਤ ਸੋਢੀ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਮੁਦਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਘੋੜਾ/ਟਰਾਲਾ ਚੋਰੀ ਹੋ ਗਿਆ ਸੀ ਤੇ ਚੋਰਾਂ ਦੀ ਜਾਣਕਾਰੀ ਦੇਣ ਦੇ ਬਾਵਜੂਦ ਐੱਸ.ਐੱਚ.ਓ ਗੁਰਵਿੰਦਰ ਸਿੰਘ ਭੁੱਲਰ ਨੇ ਬਰਾਮਦ ਕਰਨ ਲਈ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਸੌਦਾ 80 ਹਜ਼ਾਰ ਰੁਪਏ ਵਿੱਚ ਤਹਿ ਹੋ ਗਿਆ।

ਮੁਦਈ ਨੇ ਦੱਸਿਆ ਕਿ ਉਸਨੇ 50 ਹਜ਼ਾਰ ਪਹਿਲਾ ਹੀ ਦੇ ਦਿੱਤੇ ਫਿਰ 20 ਹਜ਼ਾਰ ਤੇ ਹੁਣ ਤੀਜੀ ਕਿਸ਼ਤ 10 ਹਜ਼ਾਰ ਰੁਪਏ ਦੇਣ ਸਮੇਂ ਵਿਜੀਲੈਂਸ ਫਿਰੋਜ਼ਪੁਰ ਨਾਲ ਸੰਪਰਕ ਕੀਤਾ।

ਜਿਨਾਂ ਨੇ ਥਾਣੇ ਧਰਮਕੋਟ ਵਿੱਚ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ। ਜਿਸ ਤੇ ਭ੍ਰਿਸ਼ਟਾਚਾਰ ਰੋਕੂ ਐਕਟ 2018 ਤਹਿਤ ਥਾਣਾ ਵਿਜੀਲੈਂਸ ਬਿਉਰੋ ਰੇਂਜ ਫਿਰੋਜ਼ਪੁਰ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)