- ਪੰਜਾਬ ਸਰਕਾਰ ਦੇ ਹੁਕਮਾਂ ਤੇ ਕੈਦੀਆਂ ਦੇ ਐਚਆਈਵੀ, ਟੀਬੀ ਤੋਂ ਇਲਾਵਾ ਹੋਰ ਸਰੀਰਕ ਜਾਂਚ ਕੀਤੀ ਜਾਏਗੀ
ਪੰਜਾਬ ਨੈੱਟਵਰਕ, ਫਾਜ਼ਿਲਕਾ
ਸਿਵਲ ਸਰਜਨ ਦਫ਼ਤਰ ਫਾਜ਼ਿਲਕਾ ਵਿਖੇ ਸਹਾਇਕ ਸਿਵਲ ਸਰਜਨ (ਵਾਧੂ ਚਾਰਜ ਸਿਵਲ ਸਰਜਨ) ਡਾ. ਬਬਿਤਾ ਦੀ ਅਗਵਾਈ ਵਿੱਚ ਇੱਕ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਵਿਸ਼ੇਸ਼ ਜਾਂਚ ਨੂੰ ਲੈਕੇ ਚਲਾਈ ਜਾਣ ਵਾਲੀ ਮੁਹਿੰਮ ਬਾਰੇ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਡੀਐੱਫਪੀਓ ਡਾ. ਕਵਿਤਾ, ਜਿਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ, ਡਾ. ਰੋਹਿਤ ਗੋਇਲ, ਡਾ. ਐਰਿਕ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਬਬਿਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਵਿਸ਼ੇਸ਼ ਜਾਂਚ ਲਈ 15 ਜੂਨ ਇਕ ਵਿਸ਼ੇਸ਼ ਕਪੈਂਨ ਚਲਾਈ ਜਾ ਰਹੀ ਹੈ।
ਇਸੇ ਤਹਿਤ ਫਾਜ਼ਿਲਕਾ ਦੀ ਸਬ ਜੇਲ੍ਹ ਵਿੱਚ ਵੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੇ ਸਿਵਲ ਸਰਜਨ ਫਾਜ਼ਿਲਕਾ ਦੀ ਯੋਗ ਅਗਵਾਈ ਵਿੱਚ ਬੰਦ ਕੈਦੀਆਂ ਦੀ ਸਿਹਤ ਜਾਂਚ ਕੀਤੀ ਜਾਏਗੀ। ਇਸ ਵਿਸ਼ੇਸ਼ ਕਪੈਂਨ ਦੌਰਾਨ ਕੈਦੀਆਂ ਦੇ ਇਟੈਗਰੇਟਿਡ ਐਸਟੀਆਈ, ਐੱਚਆਈਵੀ, ਟੀਬੀ ਤੇ ਹੈਪੇਟਾਇਟਸ ਦੀ ਜਾਂਚ ਕੀਤੀ ਜਾਏਗੀ।
ਉਨਾਂ ਦਸਿਆ ਕਿ ਇਸ ਜਾਂਚ ਲਈ ਜਿਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ ਦੀ ਅਗਵਾਈ ਵਿੱਚ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਮਰੀਜਾਂ ਦੀ ਜਾਂਚ ਕਰੇਗੀ।
ਇਸ ਮੀਟਿੰਗ ਵਿੱਚ ਮੈਡੀਕਲ ਅਫ਼ਸਰ ਡਾ. ਅਸੀਮ ਮੈਣੀ, ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ, ਦਿਵੇਸ਼ ਕੁਮਾਰ, ਸਟੈਨੋ ਰੋਹਿਤ ਕੁਮਾਰ, ਐੱਸਟੀਐਸ ਮਲਕੀਤ ਸਿੰਘ ਤੋਂ ਇਲਾਵਾ ਹੋਰ ਸਟਾਫ ਹਾਜ਼ਰ ਸੀ।