ਪੰਜਾਬ ਨੈੱਟਵਰਕ, ਚੰਡੀਗੜ੍ਹ-
ਮੈਰੀਟੋਰੀਅਸ ਸਕੂਲ ਪਿੰਡ ਹਕੂਮਤ ਸਿੰਘ ਵਾਲਾ ‘ਚੋਂ ਲਾਪਤਾ ਵਿਦਿਆਰਥੀ ਮਾਮਲੇ ਵਿੱਚ ਫਿਰੋਜ਼ਪੁਰ ਦੇ ਥਾਣਾ ਘੱਲਖੁਰਦ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਾਜੇ ਕੇ ਥਾਣਾ ਨੰਦਗੜ੍ਹ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਸਦਾ 17 ਸਾਲ਼ਾ ਲੜਕਾ ਨਵਦੀਪ ਸਿੰਘ, ਜੋ ਮੈਰੀਟੋਰੀਅਸ ਸਕੂਲ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਪੜ੍ਹਦਾ ਹੈ।
ਹਰਜੀਤ ਸਿੰਘ ਮੁਤਾਬਿਕ, 29 ਨਵੰਬਰ 2022 ਨੂੰ ਸਵੇਰੇ ਸਾਢੇ 9 ਵਜੇ ਤੋਂ ਸਾਢੇ 11 ਵਜੇ ਤੱਕ ਪੇਪਰ ਸੀ। ਵਕਤ ਕਰੀਬ 2.55 ਵਜੇ ਉਸ ਦੇ Mobile ’ਤੇ ਫੋਨ ਆਇਆ ਕਿ ਨਵਦੀਪ ਕੋਲੋਂ ਪੇਪਰ ‘ਚ ਪਰਚੀ ਫੜੀ ਗਈ ਸੀ, ਜਿਸਨੂੰ ਕਮਰਾ ਨੰਬਰ 10 ਵਿਚ ਬੁਲਾਇਆ ਗਿਆ ਸੀ, ਜੋ ਦੁਬਾਰਾ ਹੋਸਟਲ ਵਿਚ ਨਹੀਂ ਆਇਆ ਤੇ ਕੰਧ ਤੋਂ ਛਾਲ ਮਾਰ ਕੇ ਭੱਜ ਗਿਆ ਹੈ।
ਨਵਦੀਪ ਸਿੰਘ ਜੋ ਸਕੂਲ ਤੋਂ ਭੱਜ ਗਿਆ, ਪਰ ਘਰ ਵਾਪਸ ਨਹੀਂ ਪਹੁੰਚਿਆ। ਉਕਤ ਕੇਸ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਦੀਪ ਸਿੰਘ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਹਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਬਾਜੇ ਕੇ ਥਾਣਾ ਨੰਦਗੜ੍ਹ ਜ਼ਿਲ੍ਹਾ ਬਠਿੰਡਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਵਿਰੁੱਧ FIR ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।