Punjab News -ਧਰਨੇ ਦੇ ਵਿੱਚ ਡਾ. ਐਸ.ਐਸ. ਆਹਲੂਵਾਲੀਆ ਵਿਸ਼ੇਸ਼ ਤੌਰ ਤੇ ਪਹੁੰਚੇ
ਪੰਜਾਬ ਨੈੱਟਵਰਕ, ਕੁਰਾਲੀ
Punjab News: ਆਈ ਸਿਟੀ ਮੋਹਾਲੀ ਚੌਂਕ ਤੋਂ ਕੁਰਾਲੀ ਤੱਕ ਬਣ ਰਹੇ ਗ੍ਰੀਨ ਫੀਲਡ ਹਾਈਵੇ 205ਏ ਦੇ ਸਬੰਧ ਵਿੱਚ ਪਡਿਆਲਾ ਪਿੰਡ ਅਤੇ ਨੇੜਲੇ ਇਲਾਕਾ ਨਿਵਾਸੀਆਂ ਦੇ ਵਲੋਂ ਪਿਛਲੇ ਕਈਂ ਦਿਨਾਂ ਲਗਾਏ ਗਏ ਧਰਨੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਤੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਜਗਦੇਵ ਮਲੋਆ, ਟ੍ਰੇਡ ਵਿੰਗ ਮੋਹਾਲੀ ਦੇ ਜਿਲ੍ਹਾ ਉਪ ਪ੍ਰਧਾਨ ਅਮਿਤ ਜੈਨ, ਟੇ੍ਰਡ ਵਿੰਗ ਮੋਹਾਲੀ ਦੇ ਜਿਲ੍ਹਾ ਸਕੱਤਰ ਅਤੁਲ ਸ਼ਰਮਾਂ, ਆਪ ਆਗੂ ਸੰਨੀ ਬਾਵਾ ਜੀ ਤੋਂ ਇਲਾਵਾ ਧਰਨਾ ਦੇ ਰਹੇ ਕਿਸਾਨ ਆਗੂ ਅਮਰਜੀਤ ਸਿੰਘ, ਹਰਦੇਵ ਸਿੰਘ, ਬਲਜੀਤ ਸਿੰਘ, ਅਜੈਬ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਕਿਸਾਨ ਆਗੂ ਅਮਰਜੀਤ ਸਿੰਘ ਨੇ ਡਾ. ਐਸ.ਐਸ. ਆਹਲੂਵਾਲੀਆ ਦੇ ਧਿਆਨ ਵਿੱਚ ਲਿਆਂਦਾ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਵਲੋਂ ਆਈ ਸਿਟੀ ਮੋਹਾਲੀ ਚੌਂਕ ਤੋਂ ਕੁਰਾਲੀ ਤੱਕ ਬਣਾਏ ਜਾ ਰਹੇ ਗ੍ਰੀਨ ਫੀਲਡ ਹਾਈਵੇ 205ਏ ਦੇ ਕਾਰਨ ਪਡਿਆਲਾ ਵਾਸੀਆਂ ਤੇ ਨੇੜਲੇ ਪਿੰਡਾਂ ਨੂੰ ਮੁਸਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪਡਿਆਲਾ ਪਿੰਡ ਤੋਂ ਕੁਰਾਲੀ ਹਾਈਵੇ ਨੂੰ ਜੋੜਨ ਵਾਲੀ (ਕਾਲਜ ਵਾਲੀ ਰੋਡ) ਜੋ ਰੋਡ ਹੈ, ਉਸਨੂੰ ਅਥਾਰਟੀ ਦੇ ਵਲੋਂ ਬੰਦ ਕੀਤਾ ਜਾ ਰਿਹਾ ਹੈ, ਜਿਸਨੂੰ ਕਿ ਪੁੱਲ ਲਗਾ ਕੇ ਚਾਲੂ ਰੱਖਣ ਦੀ ਜਰੂਰਤ ਹੈ। ਇਸ ਰੋਡ ਦੇ ਬੰਦ ਹੋਣ ਨਾਲ ਪ੍ਰਾਇਮਰੀ ਸਕੂਲ, ਅੰਗਰੇਜ਼ੀ ਸਕੂਲ ਅਤੇ ਗਰਲ ਕਾਲਜ ਜਾਣ ਦੇ ਲਈ ਵਿਦਿਆਰਥੀਆਂ ਦਾ ਰਸਤਾ ਬੰਦ ਹੋ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪਡਿਆਲਾ ਤੋਂ ਕਾਲੇਵਾਲ ਰੋਡ ਜਿਸ ਰਾਂਹੀ ਕਈਂ ਪਿੰਡਾਂ ਸਿੰਘਪੁਰਾ, ਗੋਸਲਾ ਅਤੇ ਚਤਾਮਲਾ ਜਾਣ ਦਾ ਰਸਤਾ ਹੈ। ਇਸ ਸੜਕ ਲਈ ਹਾਈਵੇ ਦੇ ਹੇਠਾਂ ਪੁੱਲ ਜਾਂ ਕੱਟ ਨਹੀਂ ਦਿੱਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਰੋਡ ਤੇ ਵੀ ਕਈਂ ਵੱਡੇ ਸਕੂਲ ਹਨ, ਜਿਨ੍ਹਾਂ ਦੇ ਵਿੱਚ ਹਜ਼ਾਰਾਂ ਵਿਦਿਆਰਥੀਆਂ ਪੜ੍ਹਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁੱਲ ਦੇ ਉਚਾ ਹੋਣ ਕਾਰਨ ਨਾਲ ਲਗਦੀ ਜਮੀਨ ਵਿੱਚ ਕਿਸਾਨਾਂ ਦਾ ਜਾਣਾ ਔਖਾ ਹੋ ਰਿਹਾ ਹੈ। ਇਸ ਦੇ ਲਈ ਹਾਈਵੇ ਅਥਾਰਟੀ ਨੂੰ ਹਾਈਵੇ ਦੇ ਦੋਵੇਂ ਪਾਸੇ ਸਰਵਿਸ ਰੋਡ ਬਨਾਉਣੀ ਚਾਹੀਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਾਈਵੇ 205ਏ ਬਣਨ ਦੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਆ ਰਹੀ ਹੈ। ਇਸ ਦੇ ਲਈ ਪਿੰਡ ਪਡਿਆਲਾ ਦੇ ਕੋਲ ਬਰਸਾਤੀ ਪਾਣੀ ਦੀ ਕਰਾਸਿੰਗ ਲਈ ਇੱਕ ਪੁੱਲ ਬਨਾਉਣ ਦੀ ਜਰੂਰਤ ਹੈ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਧਰਨਾ ਦੇ ਰਹੇ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਿਨ–ਰਾਤ ਪੰਜਾਬੀਆਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ। ਜੋ ਗਰੀਨ ਫੀਲਡ ਹਾਈਵੇ 205ਏ ਦੇ ਬਣਨ ਕਾਰਨ ਪਡਿਆਲਾ ਅਤੇ ਨੇੜਲੇ ਇਲਾਕਾ ਨਿਵਾਸੀਆਂ ਨੂੰ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਨੂੰ ਉਹ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਮੁੱਖ ਭਗਵੰਤ ਮਾਨ ਜੀ ਨਾਲ ਗੱਲ ਕਰਕੇ ਤੁਰੰਤ ਹੱਲ ਕਰਵਾਉਣਗੇ। ਉਨ੍ਹਾਂ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਮਾਨ ਸਰਕਾਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਛੇਤੀ ਹੀ ਉਹ ਇਲਾਕਾ ਨਿਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਕਰਵਾ ਕੇ ਦੁਬਾਰਾ ਉਨ੍ਹਾਂ ਦੇ ਵਿੱਚ ਆਉਣਗੇ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)