Punjab News: ਲੈਂਡ ਸੀਲਿੰਗ ਐਕਟ ‘ਤੇ ਹੋ ਰਹੀ ਕਾਨਫਰੰਸ ਦੀ ਤਿਆਰੀ ਲਈ 60 ਪਿੰਡਾਂ ‘ਚ ਪੈਦਲ ਮਾਰਚ

100

 

ਦਲਜੀਤ ਕੌਰ, ਸੰਗਰੂਰ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਚੇਤਨਾ ਮਾਰਚ ਕਾਫ਼ਲਾ ਜ਼ਮੀਨੀ ਮੰਗਾਂ ਸਬੰਧੀ 28 ਸਤੰਬਰ ਦੀ ਚੇਤਨ ਕਾਨਫਰੰਸ ਵਿੱਚ ਪੁੱਜਣ ਦਾ ਸੱਦਾ ਦਿੰਦਿਆਂ ਪਿੰਡ ਸਾਦੀਹਰੀ ਤੋਂ ਚੱਲ ਕੇ ਵੱਖ-ਵੱਖ ਪਿੰਡਾਂ ‘ਚ ਹੁੰਦਾ ਹੋਇਆ ਮਾਰਚ ਪਿੰਡ ਸਮੂਰਾਂ, ਖੇਤਲਾ, ਕਾਕੁਵਾਲਾ, ਸਾਫੀਪੁਰ ਤੇ ਵੱਡਾ ਲਾਡਵੰਜਾਰਾ ਤੇ ਅੱਜ ਕੌਹਰੀਆਂ ਪੁੱਜਿਆ। ਅੱਗੇ ਜੋ ਕਿ ਦਿੜ੍ਹਬਾ ਅਤੇ ਲਹਿਰਾਗਾਗਾ ਤੇ ਵੱਖ-ਵੱਖ ਪਿੰਡਾਂ ਵਿੱਚ ਮਜ਼ਦੂਰਾਂ ਦੀਆਂ ਜ਼ਮੀਨੀ ਮੰਗਾਂ ਸਬੰਧੀ ਜਾਗਰੂਕਤਾ ਕਰੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਿੜ੍ਹਬਾ ਦੇ ਕਨਵੀਨਰ ਗੁਰਵਿੰਦਰ ਸਿੰਘ ਸ਼ਾਦੀ ਹਰੀ, ਤੇ ਮੱਖਣ ਸਿੰਘ ਸਾਦੀਹਰੀ ਨੇ ਦਸਿਆ ਕੀ 28 ਤਰੀਕ ਨੂੰ ਹੋ ਰਾਹੀਂ ਕਾਨਫਰੰਸ ਲਈ ਪਿੰਡਾਂ ‘ਚ ਬਹੁਤ ਹੀ ਉਤਸ਼ਾਹ ਤੇ ਜਨੂੰਨ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਲੈਂਡ ਸੀਲਿੰਗ ਐਕਟ ਹੋਣ ਦੇ ਬਾਵਜੂਦ ਪਿਛਲੇ ਲੰਮੇ ਸਮੇਂ ਤੋਂ ਜਾਣ ਬੁੱਝ ਕੇ ਦਹਾਕਿਆਂ ਤੋਂ ਦਲਿਤਾਂ ਨੂੰ ਜ਼ਮੀਨ ਤੋਂ ਵਾਂਝੇ ਰੱਖਿਆ ਗਿਆ।

ਮਾਰਚ ‘ਚ ਮਜਦੂਰਾਂ ਦੀਆਂ ਬੁਨਿਆਦੀ ਮੰਗਾਂ ਅਤੇ ਜ਼ਮੀਨ ਦੇ ਮਸਲੇ ਨੂੰ ਉਭਾਰਨ ਲਈ ਪਿੰਡਾਂ ਵਿੱਚ ਮਾਰਚ ਕਰਕੇ ਕਾਨਫਰੰਸ ਵਿੱਚ ਵੱਡੀ ਗਿਣਤੀ ਪਹੁੰਚਣ ਲਈ ਲਾਮਬੰਦੀ ਕੀਤੀ ਜਾ ਰਾਹੀਂ ਹੈ ਅਤੇ 28 ਤਰੀਕ ਨੂੰ ਹੋ ਰਹੀ ਕਾਨਫਰੰਸ ਨੂੰ ਇਤਿਹਾਸਿਕ ਅਤੇ ਸਫ਼ਲ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਅੱਜ ਦੇ ਮਾਰਚ ਚ ਬੂਟਾ ਸਿੰਘ, ਨੇਕ ਸਿੰਘ, ਕਮਲ ਸਿੰਘ ਆਦਿ ਹਾਜਰ ਸਨ।