ਇੱਥੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ
ਚੰਡੀਗੜ੍ਹ-
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਆਰਟਸ ਗਰੁੱਪ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ ਤਿੰਨ ਸਥਾਨਾਂ ’ਤੇ ਰਹਿ ਕੇ ਕੁੜੀਆਂ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ ਜਦਕਿ 302 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ।
ਦੱਸ ਦੇਈਏ ਕਿ ਇਸ ਸਾਲ ਤਿੰਨ ਲੱਖ ਇਕ ਹਜ਼ਾਰ ਸੱਤ ਸੌ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ। ਇਸ ਸਾਲ ਦਾ ਨਤੀਜਾ 96.6 ਫੀਸਦੀ ਰਿਹਾ। ਜਿਸ ਵਿਚੋੋਂ 97.98 ਫੀਸਦ ਕੁੜੀਆਂ ਦਾ ਅਤੇ ਲੜਕਿਆਂ ਦਾ ਨਤੀਜਾ 96.27 ਫੀਸਦ ਰਿਹਾ।
ਇੱਥੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ
ਇਸ ਸਾਲ 10 ਟਰਾਂਸਜ਼ੈਂਡਰ ਵਿਦਿਆਰਥੀ ਅਪੀਅਰ ਹੋਏ ਜਿਨ੍ਹਾਂ ਵਿਚੋਂ 9 ਪਾਸ ਹੋ ਗਏ।
ਐਸੋਐਫੀਲੇਟਿਡ ਸਕੂਲਾਂ ਦਾ 97.30 ਫੀਸਦ ਰਿਹਾ।
ਸਰਕਾਰੀ ਸਕੂਲ ਦਾ ਨਤੀਜਾ 97.43 ਫੀਸਦ ਰਿਹਾ।
ਏਡਿਡ ਸਕੂਲਾਂ ਦਾ ਨਤੀਜਾ 96.86 ਫੀਸਦ ਰਿਹਾ।
200603 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ।
98.49 ਫੀਸਦ ਨਤੀਜੇ ਨਾਲ ਪੰਜਾਬ ਭਰ ਵਿਚੋਂ ਪਠਾਨਕੋਟ ਜ਼ਿਲ੍ਹਾ ਪਹਿਲੇ ਨੰਬਰ ’ਤੇ ਰਿਹਾ।
ਇੱਥੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ
ਪਹਿਲੇ ਨੰਬਰ ’ਤੇ ਰਹਿਣ ਵਾਲੀ ਅਰਸ਼ਦੀਪ ਕੌਰ ਜੋ ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸਕੂਲ ਲੁਧਿਆਣਾ ਦੀ ਵਿਦਿਆਰਥਣ ਹੈ, ਨੇ 99.40 ਅੰਕ ਹਾਸਲ ਕੀਤੇ।
ਦੂਜੇ ਆਦਰਸ਼ਪ੍ਰੀਤ ਕੌਰ, ਮਾਨਸਾ ਅਤੇ ਤੀਜੇ ਕੁਲਵਿੰਦਰ ਕੌਰ, ਫਰੀਦਕੋਟ ਰਹੀ। ਜ਼ਿਕਰਯੋਗ ਹੈ ਕਿ
ਇਸ ਸਾਲ 880 ਦਿਵਿਆਂਗ ਵਿਦਿਆਰਥੀ ਅਪੀਅਰ ਹੋਏ 803 ਪਾਸ ਹੋਏ।
ਮੈਡੀਕਲ ਸਟਰੀਮ ਦੇ 16869 ਅਪੀਅਰ ਹੋਏ ਅਤੇ ਨਤੀਜਾ 97 ਫੀਸਦ ਰਿਹਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ, ਵਿਦਿਆਰਥੀ https://www.pseb.ac.in/en ਇਸ ਲਿੰਕ ਤੇ ਕਲਿੱਕ ਕਰਕੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।
ਪੰਜਾਬ ਬੋਰਡ 12ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ Pseb.ac.in ‘ਤੇ ਜਾਓ। ਅੱਗੇ, ਹੋਮ ਪੇਜ ‘ਤੇ ਨਤੀਜਾ ਟੈਬ ‘ਤੇ ਕਲਿੱਕ ਕਰੋ। ਹੁਣ ਪ੍ਰੀਖਿਆ ਦਾ ਨਾਮ ਚੁਣੋ। ਅੱਗੇ, ਰੋਲ ਨੰਬਰ ਅਤੇ/ਜਾਂ ਹੋਰ ਵੇਰਵੇ ਦਾਖਲ ਕਰੋ। ਨਤੀਜਾ ਦਰਜ ਕਰੋ ਅਤੇ ਦੇਖੋ। PSEB ਕਲਾਸ 12 ਦੀਆਂ ਪ੍ਰੀਖਿਆਵਾਂ 22 ਅਪ੍ਰੈਲ ਤੋਂ 23 ਮਈ, 2022 ਤੱਕ ਆਫਲਾਈਨ ਮੋਡ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ। ਇਸ ਸਾਲ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚ ਲਗਭਗ 3 ਲੱਖ ਵਿਦਿਆਰਥੀ ਬੈਠੇ ਹਨ। ਹਾਲਾਂਕਿ ਪਿਛਲੇ ਸਾਲ ਯਾਨੀ 2021 ਦੀ ਗੱਲ ਕਰੀਏ ਤਾਂ ਸਾਲ 2021 ਵਿੱਚ ਕੋਵਿਡ-19 ਦੇ ਮੱਦੇਨਜ਼ਰ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਚੋਣਵੇਂ ਮੁਲਾਂਕਣ ਦੇ ਆਧਾਰ ‘ਤੇ ਨਤੀਜਾ ਐਲਾਨ ਕੀਤਾ ਗਿਆ।
ਮੈਰਿਟ ਸੂਚੀ ਇਸ ਸਾਲ ਜਾਰੀ ਕੀਤੀ ਜਾਵੇਗੀ
ਪਿਛਲੇ ਸਾਲ PSEB ਨੇ ਬੋਰਡ ਪ੍ਰੀਖਿਆਵਾਂ ਦੇ ਟਾਪਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੀ ਕਿਉਂਕਿ ਕੋਈ ਪ੍ਰੀਖਿਆ ਨਹੀਂ ਸੀ। ਪਰ ਕਿਉਂਕਿ ਬੋਰਡ ਨੇ ਇਸ ਸਾਲ ਪ੍ਰੀਖਿਆਵਾਂ ਕਰਵਾਈਆਂ ਸਨ, ਇਸ ਲਈ ਹਰੇਕ ਸਟਰੀਮ ਦੇ ਟਾਪਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।
Pls results
12 class
12 results
12
Nice
Sukhpreet Singh