ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੂੰ ਕਨਵੈਨਸ਼ਨ ਲਈ ਸੱਦਾ ਦਿੱਤਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਪਹਿਲੀ ਕਨਵੈਨਸ਼ਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਪਹਿਲੀ ਸਤੰਬਰ ਨੂੰ ਕਰਵਾਈ ਜਾ ਰਹੀ ਹੈ। ਕਨਵੈਨਸ਼ਨ ਦਾ ਪ੍ਰਮੁੱਖ ਮਨੋਰਥ ਭਵਿੱਖੀ ਰਣਨੀਤੀ ਨੂੰ ਉਲੀਕਣਾ, ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ, ਭਰਾਤਰੀ ਜਥੇਬੰਦੀਆਂ ਨਾਲ ਸਹਿਯੋਗ ਕਰਨਾ, ਚਿਰਾਂ ਤੋਂ ਲਟਕਦੀਆਂ ਮੰਗਾਂ ਮੈਰੀਟੋਰੀਅਸ ਟੀਚਰਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣਾ, ਵਿਦਿਆਰਥੀਆਂ ਦੇ ਖਾਣੇ ਵਿਚਲੀ ਕਟੌਤੀ ਵਿੱਚ ਵਾਧਾ ਕਰਵਾਉਣਾ, ਵਿਦਿਆਰਥੀਆਂ ਦੇ ਲਈ ਆਫ਼ਲਾਈਨ ਕੋਚਿੰਗ ਦਾ ਪ੍ਰਬੰਧ ਕਰਵਾਉਣਾ ਆਦਿ ਹਨ। ਇਸ ਸਮੇਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਪਰਮਜੀਤ ਸਿੰਘ ਦੱਸਿਆ ਕਿ ਪਹਿਲੀ ਸਤੰਬਰ ਦੀ ਕਨਵੈਨਸ਼ਨ ਸੰਬੰਧੀ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸਰਕਾਰ ਵੱਲੋਂ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ , ਮੈਰੀਟੋਰੀਅਸ ਟੀਚਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਸਮੇਂ ਪਟਿਆਲਾ ਵਿਖੇ ਡੀ. ਟੀ. ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਜਥੇਬੰਦੀ ਵੱਲੋਂ ਆਪਣੀ ਹਾਜ਼ਰੀ ਕਨਵੈਨਸ਼ਨ ਦੌਰਾਨ ਭਰਨ ਦੀ ਹਾਮੀ ਭਰੀ ਤੇ ਭਵਿੱਖ ਵਿੱਚ ਮੈਰੀਟੋਰੀਅਸ ਟੀਚਰਾਂ ਦੀਆਂ ਮੰਗਾਂ ਸੰਬੰਧੀ ਸਮਰਥਨ ਦਾ ਐਲਾਨ ਵੀ ਕੀਤਾ। ਇਸ ਸਮੇਂ ਜਸਵਿੰਦਰ ਸਿੰਘ ਡੀ.ਪੀ.ਈ,ਲੈਕਚਰਾਰ ਮੋਹਿਤ ਪੂਨੀਆ ਜ਼ਿਲ੍ਹਾ ਕਮੇਟੀ ਪਟਿਆਲਾ ਹਾਜ਼ਰ ਰਹੇ।