Saturday, April 13, 2024
No menu items!
HomeChandigarhਪੰਜਾਬ ਦੇ 28 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਤਬਾਦਲੇ ਦੇ ਡਰ ਤੋਂ ਠੁਕਰਾ...

ਪੰਜਾਬ ਦੇ 28 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਤਬਾਦਲੇ ਦੇ ਡਰ ਤੋਂ ਠੁਕਰਾ ਦਿੱਤੀਆਂ ਪ੍ਰਮੋਸ਼ਨਾਂ?

 

ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਤਬਾਦਲੇ ਕਾਰਨ, ਪਦ ਉੱਨਤੀ ਲੈਣ ਤੋਂ ਹੀ ਕਰ ਦਿੱਤਾ ਇਨਕਾਰ?

ਰੋਹਿਤ ਗੁਪਤਾ, ਗੁਰਦਾਸਪੁਰ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਸੂਬੇ ਭਰ ਦੇ 51 ਸਕੂਲ ਪ੍ਰਿੰਸੀਪਲਾਂ ਅਤੇ ਉਪ ਜ਼ਿਲਾ ਸਿੱਖਿਆ ਅਫਸਰਾਂ ਵਿੱਚੋਂ 40 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ 11 ਨੂੰ ਸਹਾਇਕ ਡਾਇਰੈਕਟਰ ਦੇ ਤੌਰ ਤੇ ਪ੍ਰਮੋਸ਼ਨ ਦਿੱਤੀ ਗਈ ਸੀ ਅਤੇ ਨਾਲ ਹੀ ਉਹਨਾਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਸਨ।

ਪਰ ਇਹਨਾਂ ਵਿੱਚੋਂ ਅੱਧਿਆਂ ਤੋਂ ਵੱਧ ਕੁੱਲ 28 ਅਧਿਕਾਰੀਆਂ ਨੇ ਤਬਾਦਲੇ ਕਾਰਨ ਪਦ ਉੱਨਤੀ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਯਾਨੀ ਨਵੀਂ ਥਾਂ ਤੇ ਜਾਣ ਦੀ ਬਜਾਏ ਉਹਨਾਂ ਨੇ ਆਪਣੀ ਪ੍ਰਮੋਸ਼ਨ ਨੂੰ ਠੁਕਰਾ ਦੇਣਾ ਹੀ ਚੰਗਾ ਸਮਝਿਆ। ਪੰਜਾਬ ਸਰਕਾਰ ਵੱਲੋਂ ਇਹਨਾਂ ਖਿਲਾਫ਼ ਵਿਭਾਗੀ ਕਾਰਵਾਈ ਕਰਦਿਆਂ ਦੋ ਸਾਲ ਲਈ ਇਹਨਾਂ ਨੂੰ ਪ੍ਰਮੋਸ਼ਨ ਦੇ ਹੱਕ ਤੋਂ ਵਾਂਝਿਆਂ ਕਰ ਦਿੱਤਾ ਹੈ।

ਪੰਜਾਬ ਸਿਵਲ ਸੇਵਾਵਾਂ ਰੂਲ 1994 ਦੇ ਨਿਯਮ 8 (2)ਦੇ ਤਹਿਤ ਸੂਬੇ ਦੇ ਇਨਾਂ 28 ਅਧਿਕਾਰੀਆਂ ਨੂੰ ਦੋ ਸਾਲ ਲਈ ਪ੍ਰਮੋਸ਼ਨ ਲੈਣ ਦੇ ਹੱਕ ਤੋਂ ਡੀ ਬਾਰ ਕਰ ਦਿੱਤਾ ਗਿਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕਈ ਅਧਿਕਾਰੀ ਕੁਝ ਮਹੀਨੇ ਬਾਅਦ ਹੀ ਰਿਟਾਇਰ ਹੋਣ ਵਾਲੇ ਹਨ।

ਇਹਨਾਂ ਅਧਿਕਾਰੀਆਂ ਵਿੱਚੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤਬਦੀਲ ਕੀਤੇ ਗਏ ਦੋ ਅਧਿਕਾਰੀ ਵੀ ਸ਼ਾਮਿਲ ਹਨ। ਅਰਬਿੰਦਰ ਕੌਰ ਨੂੰ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਗੁਰਦਾਸਪੁਰ ਨਿਯੁਕਤ ਕੀਤਾ ਗਿਆ ਸੀ ਜਦਕਿ ਕਮਲਜੀਤ ਸਿੰਘ ਦੀ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ ਦੇ ਅਹੁਦੇ ਤੇ ਨਿਯੁਕਤੀ ਕੀਤੀ ਗਈ ਸੀ। ਦੋਵੇਂ ਨਵੇਂ ਨਿਯੁਕਤ ਅਧਿਕਾਰੀ ਜਿਲਾ ਅੰਮ੍ਰਿਤਸਰ ਨਾਲ ਸੰਬੰਧਿਤ ਹਨ।

ਜਾਣਕਾਰੀ ਅਨੁਸਾਰ ਦੋਵੇ ਅਧਿਕਾਰੀਆਂ ਦੀ ਰਿਟਾਇਰਮੈਂਟ ਵਿੱਚ ਕੁਝ ਹੀ ਸਮਾਂ ਬਚਿਆ ਹੈ। ਇੱਕ ਤਾਂ ਅਗਲੇ ਮਹੀਨੇ ਹੀ ਰਿਟਾਇਰ ਹੋਣ ਵਾਲਾ ਹੈ ਜਿਸ ਕਾਰਨ ਉਹਨਾਂ ਵੱਲੋਂ ਗੁਰਦਾਸਪੁਰ ਦਾ ਚਾਰਜ ਨਹੀਂ ਲਿਆ ਗਿਆ ਤੇ ਆਪਣੀ ਪ੍ਰਮੋਸ਼ਨ ਠੁਕਰਾ ਦਿੱਤੀ ਗਈ।

ਹੁਣ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ) ਅੰਮ੍ਰਿਤਸਰ ਦੇ ਤੌਰ ਤੇ ਕੰਮ ਕਰ ਰਹੇ ਜਗਵਿੰਦਰ ਸਿੰਘ ਨੂੰ ਗੁਰਦਾਸਪੁਰ ਦੇ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਦੋਵੇਂ ਉਹਦਿਆਂ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ ਅਤੇ ਬੀਤੇ ਦਿਨ ਜਗਵਿੰਦਰ ਸਿੰਘ ਨੇ ਜਿਲਾ ਸਿੱਖਿਆ ਅਧਿਕਾਰੀ ਦੇ ਤੌਰ ਤੇ ਆਪਣਾ ਚਾਰਜ ਸੰਭਾਲ ਲਿਆ ਹੈ।

ਦੂਜੇ ਪਾਸੇ ਮਿਲੀ ਜਾਣਕਾਰੀ ਅਨੁਸਾਰ ਜਿਲਾ ਸਿੱਖਿਆ ਅਧਿਕਾਰੀ ਗੁਰਦਾਸਪੁਰ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਦੋਵੇਂ ਅਹੁਦਿਆਂ ਤੇ ਕੰਮ ਕਰ ਰਹੀ ਮਮਤਾ ਖੁਰਾਨਾ ਸੇਠੀ ਨੇ ਗੁਰਦਾਸਪੁਰ ਤੋਂ ਆਪਣਾ ਚਾਰਜ ਜਗਵਿੰਦਰ ਸਿੰਘ ਨੂੰ ਦੇ ਕੇ ਡਾਇਟ ਪ੍ਰਿੰਸੀਪਲ ਮੋਗਾ ਦਾ ਚਾਰਜ ਲਿਆ ਹੈ।

ਉਥੇ ਹੀ ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਦੀ ਤਬਾਦਲਾ ਨੀਤੀ ਇਸ ਵਾਰ ਕਾਮਯਾਬ ਨਹੀਂ ਹੋ ਪਾਈ ਹੈ ਅਤੇ ਵਿਭਾਗ ਦੇ ਅਧਿਕਾਰੀ ਭੰਬੜ ਭੂਸੇ ਵਿੱਚ ਫਸੇ ਹੋਏ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਕੁਝ ਅਧਿਕਾਰੀ ਮੁੜ ਤੋਂ ਇਧਰ ਉਧਰ ਕਰਨ ਜਾ ਰਿਹਾ ਹੈ, ਅਤੇ ਗੁਰਦਾਸਪੁਰ ਨੂੰਨਵੇਂ ਜਿਲ੍ਹਾ ਸਿੱਖਿਆ ਅਧਿਕਾਰੀ ਮਿਲਣ ਦੀ ਉਮੀਦ ਹੈ।

ਇਸ ਤਰ੍ਹਾਂ ਵੀ ਵਿਭਾਗੀ ਰਿਕਾਰਡ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕਾਗਜ਼ਾਂ ਵਿੱਚ ਗੁਰਦਾਸਪੁਰ ਸਮੇਤ ਹੋਰ ਕਈ ਜ਼ਿਲਿਆਂ ਵਿੱਚ ਵੀ 26 ਜਨਵਰੀ ਤੋਂ 5 ਫਰਵਰੀ ਯਾਨੀ 10 ਦਿਨ ਦੇ ਸਮੇਂ ਵਿੱਚ ਤਿੰਨ-ਤਿੰਨ DEOs ਨੂੰ ਜੁਆਇਨ ਕਰਨ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਕੱਢੇ ਜਾ ਚੁੱਕੇ ਹੋਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments