Tuesday, March 5, 2024
No menu items!
HomePunjabਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ ਵੱਲੋਂ ਸਰਕਲ ਪੱਧਰੀ ਧਰਨਾ...

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ ਵੱਲੋਂ ਸਰਕਲ ਪੱਧਰੀ ਧਰਨਾ ਲਗਾਇਆ

 

ਪੰਜਾਬ ਨੈਟਵਰਕ ਚੰਡੀਗੜ੍ਹ

ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ‘ਚ ਹਲਕਾ ਦਫਤਰ ਫਿਰੋਜ਼ਪੁਰ ਵਿਖੇ ਵੱਖ ਵੱਖ ਅਹੁਦਿਆਂ ਤੇ ਕੰਮ ਕਰਦੇ ਸੋਸ਼ਲ ਸਟਾਫ ਵੱਲੋਂ ਆਪਣੀਆ ਮੰਗਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਅਤੇ ਵਿਭਾਗ ਵਿਰੁੱਧ ਧਰਨਾ ਲਗਾਇਆ ਗਿਆ। ਅਤੇ ਆਪਣੀਆ ਮੰਗਾਂ ਸਬੰਧੀ ਮੰਗ ਪੱਤਰ ਨਿਗਰਾਨ ਇੰਜੀਨੀਅਰ ਦਫਤਰ ਵਿਖੇ ਦਿੱਤਾ ਗਿਆ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਰਮਨਦੀਪ ਸਿੰਘ ਘਲਖੁਰਦ ਅਤੇ ਸ੍ਰੀਮਤੀ ਪ੍ਰੀਆ ਰਾਣੀ ਨੇ ਦੱਸਿਆ ਕਿ ਵਿਭਾਗ ਅੰਦਰ (ਸੀ ਡੀ ਐਸ, ਆਈ ਈ ਸੀ, ਅਤੇ ਬੀ ਆਰ ਸੀ ਪਿਛਲੇ 12 ਸਾਲ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਜਿਨਾਂ ਨੂੰ ਵਿਭਾਗ ਵੱਲੋਂ ਤਨਖਾਹ ਦੇ ਨਾਲ ਮੋਬਾਈਲ ਅਲਾਊਂਸ, ਸਫਰੀ ਭੱਤਾ, ਸਪੈਸ਼ਲ ਅਲਾਊਂਸ ਦਿਤਾ ਜਾ ਰਿਹਾ ਸੀ।

ਪਰ ਅਪ੍ਰੈਲ 2023 ਤੋਂ ਇਹ ਭੱਤੇ ਬੰਦ ਕਰ ਦਿਤੇ ਹਨ ਜਿਸ ਕਾਰਨ ਸਮੂਹ ਸੋਸ਼ਲ ਸਟਾਫ ਆਰਥਿਕ, ਮਾਨਸਿਕ ਤੌਰ ਤੇ ਪ੍ਰੇਸ਼ਾਨ ਹਨ ਇਸ ਸਬੰਧੀ ਉਚ ਅਫਸਰਾਂ ਨੂੰ ਚਿੱਠੀ ਪੱਤਰ ਕੀਤਾ ਗਿਆ ਅਤੇ ਨਿਜੀ ਤੌਰ ਤੇ ਮੀਟਿੰਗਾਂ ਕੀਤੀਆਂ ਗਈਆਂ ਪਰ ਵਿਭਾਗ ਨੇ ਇਹਨਾਂ ਮੰਗਾਂ ਨੂੰ ਅਣਗੋਲਿਆ ਕੀਤਾ।

ਇਹਨਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਅਜ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜੇਕਰ ਕੋਈ ਹੱਲ ਨਹੀਂ ਹੋਇਆ ਤਾਂ ਵਿਭਾਗੀ ਮੁਖੀ ਮੋਹਾਲੀ ਦੇ ਦਫਤਰ ਅੱਗੇ ਪੱਕੇ ਤੌਰ ਤੇ ਹੋਰ ਭਰਾਤਰੀ ਜਥੇਬੰਦੀਆ ਨਾਲ ਰਲ ਕੇ ਸਟੇਟ ਪੱਧਰੀ ਤਿਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ।

ਅੱਜ ਦੇ ਧਰਨੇ ਵਿਚ ਰਮਿਤ ਕੁਮਾਰ, ਜਸਵਿੰਦਰ ਸਿੰਘ, ਗੁਰਭੇਜ ਸਿੰਘ, ਮਨਦੀਪ ਸਿੰਘ, ਟਿਵੰਕਲ ਕੁਮਾਰ, ਬਲਜੀਤ ਸਿੰਘ, ਗੁਰਮੀਤ ਸਿੰਘ, ਰਾਮ ਬਾਬੂ, ਕਿਰਨਦੀਪ ਕੌਰ, ਬਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ।

 

RELATED ARTICLES
- Advertisment -

Most Popular

Recent Comments