Saturday, April 13, 2024
No menu items!
HomeEducationਅਧਿਆਪਕਾਂ ਦਾ ਵਫ਼ਦ DEO ਲੁਧਿਆਣਾ ਨੂੰ ਮਿਲਿਆ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ...

ਅਧਿਆਪਕਾਂ ਦਾ ਵਫ਼ਦ DEO ਲੁਧਿਆਣਾ ਨੂੰ ਮਿਲਿਆ, ਜਾਣੋ ਕਿਹੜੇ ਮੁੱਦਿਆਂ ‘ਤੇ ਹੋਈ ਚਰਚਾ

 

ਦਲਜੀਤ ਕੌਰ, ਲੁਧਿਆਣਾ:

ਡੈਮੋਕਰੇਟਿਕ ਟੀਚਰ ਫਰੰਟ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਈਮਰੀ ਨੂੰ ਇੱਕ ਡੈਪੂਟੇਸ਼ਨ ਮਿਲਿਆ। ਜਿਸ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਤੋਂ ਇਲਾਵਾ ਰੁਪਿੰਦਰਪਾਲ ਸਿੰਘ ਗਿੱਲ, ਅਮਿੑਤਪਾਲ ਸਿੰਘ, ਰਾਜਿੰਦਰ ਜੰਡਿਆਲੀ, ਜੰਗਪਾਲ ਸਿੰਘ ਰਾਏਕੋਟ, ਅਵਤਾਰ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਇਆਲੀ, ਜਸਵਿੰਦਰ ਸਿੰਘ ਐਤੀਆਣਾ, ਭੂਸ਼ਨ ਕੁਮਾਰ ਅਤੇ ਆਦਿ ਸ਼ਾਮਲ ਹੋਏ।

ਇਸ ਮੌਕੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਮੰਗਾਂ ਮਸਲਿਆਂ ਬਾਰੇ ਚਰਚਾ ਕੀਤੀ ਗਈ। ਡੀਈਓ ਨਾਲ ਮੈਡੀਕਲ ਬਿਲਾਂ ਸਬੰਧੀ ਬਜਟ ਜਾਰੀ ਕਰਨ, ਗਰੰਟਾਂ ਦਾ ਪੋਰਟਲ ਬੰਦ ਹੋਣ ਅਤੇ ਗਰਾਂਟਾਂ ਵਾਪਸ ਹੋ ਜਾਣ ਕਾਰਣ ਸਕੂਲਾਂ ਲਈ ਬਣੀ ਕਸੂਤੀ ਸਥਿਤੀ ਬਾਰੇ, ਮੈਡੀਕਲ ਬਿਲਾਂ ਲਈ ਗ੍ਰਾਂਟ ਜਾਰੀ ਕਰਨ ਅਤੇ ਹੋਰ ਮਸਲਿਆਂ ਬਾਰੇ ਚਰਚਾ ਕੀਤੀ ਗਈ।

ਇਸ ਤੋਂ ਇਲਾਵਾ ਮਿੱਡ ਡੇ ਮੀਲ ਵਰਕਰਾਂ ਤੋਂ ਮਿੱਡ ਡੇ ਮੀਲ ਤੋਂ ਇਲਾਵਾ ਹੋਰ ਵਾਧੂ ਕੰਮ ਨਾ ਲਏ ਜਾਣ ਦੀ ਗੱਲ ਕੀਤੀ ਗਈ। ਇਹਨਾਂ ਮੰਗਾਂ ਸਬੰਧੀ ਡੀਈਓ ਸਾਹਿਬਾਨ ਨੇ ਵਿਚਾਰ ਕਰਨ ਤੇ ਹੱਲ ਕਰਨ ਦਾ ਦਾ ਭਰੋਸਾ ਦਿੱਤਾ ਅਤੇ ਜੋ ਮੰਗਾਂ ਨੂੰ ਸਟੇਟ ਲੈਵਲ ਤੇ ਹੱਲ ਕੀਤੀਆਂ ਜਾਣ ਵਾਲੀਆਂ ਹਨ ਉਹਨਾਂ ਨੂੰ ਅੱਗੇ ਪਹੁੰਚਾਉਣ ਦਾ ਵੀ ਵਾਅਦਾ ਕੀਤਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments