Saturday, April 13, 2024
No menu items!
HomePunjabਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੇਟਰਜ਼ ਵੱਲੋਂ ਮਾਸ ਡੈਪੂਟੇਸ਼ਨ ਦੇ ਰੂਪ 'ਚ ਸਿਵਲ...

ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੇਟਰਜ਼ ਵੱਲੋਂ ਮਾਸ ਡੈਪੂਟੇਸ਼ਨ ਦੇ ਰੂਪ ‘ਚ ਸਿਵਲ ਹਸਪਤਾਲ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ਹਿਰ ‘ਚ ਰੋਸ ਮਾਰਚ

 

ਜ਼ਿਲਾ ਪ੍ਰਸ਼ਾਸਨ ਨੇ 6 ਮਾਰਚ ਨੂੰ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨਾਲ ਮੀਟਿੰਗ ਕਰਵਾਈ ਤੈਅ

ਪੰਜਾਬ ਨੈੱਟਵਰਕ, ਸੰਗਰੂਰ

ਆਲ ਇੰਡੀਆ ਆਸ਼ਾ ਵਰਕਰਜ਼ ਤੇ ਆਸ਼ਾ ਫੈਸੀਲੇਟਰਜ਼ ਯੂਨੀਅਨ ਸਬੰਧਤ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ 1680 22 ਬੀ ਚੰਡੀਗੜ੍ਹ ਦੇ ਸੱਦੇ ਤੇ ਪੰਜਾਬ ਦੇ ਕੋਨੇ ਕੋਨੇ ਤੋ ਵੱਡੀ ਗਿਣਤੀ ਵਿੱਚ ਆਈਆਂ ਵਰਕਰਾਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਉਪਰੰਤ ਸੰਗਰੂਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਪੰਜਾਬ ਸਰਕਾਰ , ਵਿੱਤ ਵਿਭਾਗ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਤਿੱਖੀ ਨਾਅਰੀਬਾਜ਼ੀ ਕੀਤੀ।

ਇਸ ਐਕਸ਼ਨ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਜਨਰਲ ਸਕੱਤਰ ਬਲਵੀਰ ਕੌਰ ਗਿੱਲ ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਫਾਜਿਲਕ ਨੇ ਕੀਤੀ। ਵੱਖ-ਵੱਖ ਬੁਲਾਰਿਆਂ ਵਿੱਤ ਸਕੱਤਰ ਸੀਮਾਂ ਸੋਹਲ ਤਰਨਤਾਰਨ,ਨੀਲਮ ਰਾਣੀ ਫਾਜਿਲਕਾ, ਵਿੱਤ ਸਕੱਤਰ ਸਵਰਨਜੀਤ ਕੌਰ ਹਰਾਜ, ਸੁਖਵਿੰਦਰ ਕੌਰ ਸੁੱਖੀ (ਸਾਂਝਾ ਫਰੰਟ) ਬਲਵਿੰਦਰ ਕੌਰ ਭੈਣੀ ਬਾਘਾ,ਰਜਿੰਦਰ ਕੌਰ ,ਰਾਜਵੀਰ ਕੌਰ ਲੁਧਿਆਣਾ,ਅਮਨਦੀਪ ਕੌਰ ਮੋਗਾ ਨੇ ਵੀ ਆਸ਼ਾ ਵਰਕਰਾਂ ਨੂੰ ਆ ਰਹੀ ਹ ਮੁਸ਼ਕਿਲਾਂ ਸਾਂਝੀਆਂ ਕੀਤੀਆਂ।

ਪੰਜਾਬ ਸਬਰਾਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾ, ਏਟਕ ਦੇ ਸੂਬਾਈ ਆਗੂ ਸੁਖਦੇਵ ਸ਼ਰਮਾ, ਸਲਾਹਕਾਰ ਗੁਰਮੇਲ ਸਿੰਘ ਮੈਲੜੇ, ਸਬਾਈ ਆਗੂ ਮੇਲਾ ਸਿੰਘ ਪੁੰਨਾਵਾਲ ਅਤੇ ਸੀਤਾ ਰਾਮ ਸ਼ਰਮਾ ਨੇ ਉਚੇਚੇ ਤੌਰ ਤੇ ਸਾਮਲ ਹੋਕੇ ਭਰਾਤਰੀ ਜਥੇਬੰਦੀਆਂ ਵੱਲੋਂ ਮੰਗਾਂ ਦੀ ਪੂਰਨ ਹਮਾਇਤ ਕੀਤੀ ਅਤੇ ਸੰਘਰਸ਼ਾਂ ਵਿੱਚ ਪੂਰਨ ਸਹਿਯੋਗ ਕਰਨ ਦਾ ਵਿਸ਼ਵਾਸ ਦਵਾਇਆ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੇਟਰ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

ਇਸ ਕਰਕੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਰਿਹਾਇਸ਼ ਵੱਲ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਜਾਕੇ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਥੇਬੰਦੀ ਮੰਗ ਕਰ ਰਹੀ ਹੈ ਕਿ ਆਸ਼ਾ ਵਰਕਰਾਂ ਤੇ ਸੁਪਰਵੀਜਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਕੇ 26000 ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇ,ਆਨਲਾਈਨ ਕੰਮਾਂ ਲਈ ਸਮਾਰਟ ਫੂਨ ਦਿੱਤੇ ਜਾਣ ਅਤੇ ਵੱਖਰਾ ਭੱਤਾ ਦਿੱਤਾ ਜਾਵੇ, ਆਸਾ ਅਤੇ ਫੈਸਲੀਟੇਟਰ ਨੂੰ ਵਿਭਾਗ ਚ ਲੈ ਕੇ ਪੱਕਾ ਕੀਤਾ ਜਾਵੇ, 6ਮਹੀਨੇ ਦੀ ਪ੍ਰਸੂਤੀ ਛੁੱਟੀ ,5 ਲੱਖ ਦਾ ਜੀਵਨ ਬੀਮਾਂ ਕੀਤਾ ਜਾਵੇ।

ਫਿਕਸ ਭੱਤਾ ਘੱਟੋ ਘੱਟ 10 ਹਜਾਰ ਮਹੀਨਾ ਮੰਨਿਆਂ ਗਿਆ ਹੈ ਲਾਗੂ ਕੀਤਾ ਜਾਵੇ,ਅਚਨਚੇਤ ਐਕਸੀਡੈਂਟ ਮੌਕੇ ਇਲਾਜ ਫਰੀ ਅਤੇ ਮੌਤ ਹੋਣ ਤੇ 5 ਲੱਖ ਐਕਸਗ੍ਰੇਸੀਆ ਅਤੇ ਪ੍ਰਿਵਾਰ ਨੂੰ ਯੋਗਤਾ ਮੁਤਾਬਕ ਨੌਕਰੀ ਦਿੱਤੀ ਜਾਵੇ,ਵਰਦੀ ਭੱਤਾ 1500/ਕੀਤਾ ਜਾਵੇ,10 ਆਸਾ ਪਿੱਛੇ ਇੱਕ ਫੈਸਲੀਟੇਟਰ ਭਰਤੀ ਕੀਤੀ ਜਾਵੇ,ਆਸਾ ਅਤੇ ਫੈਸਲੀਟੇਟਰ ਨੂੰ ਸੇਵਾ ਮੁੱਕਤੀ ਤੇ ਮਿਲਣ ਵਾਲੇ ਸਾਰੇ ਭੱਤਿਆਂ ਦੀ 50%ਪੈਨਸ਼ਨ ਦੇ ਰੂਪ ਵਿੱਚ ਦਿੱਤੀ ਜਾਵੇ ਆਦਿ ਸਾਰੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਇਸ ਮੌਕੇ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਡਿਊਟੀ ਮਜਿਸਟ੍ਰੇਟ ਹਰਦੀਪ ਸਿੰਘ ਜੀ ਵੱਲੋਂ ਆਗੂਆਂ ਤੋਂ ਮੰਗਾਂ ਦਾ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨਾਲ 6 ਮਾਰਚ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਤੈਆ ਹੋਣ ਉਪਰੰਤ ਆਸ਼ਾ ਵਰਕਰਾਂ ਦਾ ਗੁੱਸਾ ਸ਼ਾਂਤ ਹੋਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਸ਼ਾ ਵਰਕਰ ਆਗੂ ਰਾਣੀ ਖੇੜੀ ਗਿੱਲਾਂ ਕਨਵੀਨਰ ਸਾਂਝਾ ਫਰੰਟ, ਸਿੰਬਲਜੀਤ ਕੌਰ ਝੱਖੜ ਵਾਲਾ,ਗੁਰਦੇਵ ਕੌਰ ਫਾਜਿਲਕਾ ਤੇ ਵੀਰਪਾਲ ਕੌਰ ਮਾਨਸ ਸਮੇਤ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਸ਼ਾਮਲ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments