Monday, April 22, 2024
No menu items!
HomeEducationਅਨੋਖਾ ਮਾਮਲਾ! BPEO ਖਿਲਾਫ਼ ਸ਼ਿਕਾਇਤ ਕਰਨ ਵਾਲੇ ਅਧਿਆਪਕਾਂ ਨੂੰ ਕੱਢੇ ਨੋਟਿਸ, ਬਣਾਇਆ...

ਅਨੋਖਾ ਮਾਮਲਾ! BPEO ਖਿਲਾਫ਼ ਸ਼ਿਕਾਇਤ ਕਰਨ ਵਾਲੇ ਅਧਿਆਪਕਾਂ ਨੂੰ ਕੱਢੇ ਨੋਟਿਸ, ਬਣਾਇਆ ਜਾ ਰਿਹੈ ਦਬਾਅ- DTF ਨੇ ਕੀਤੀ ਸਖ਼ਤ ਨਿਖੇਧੀ

 

ਡੀਟੀਐੱਫ ਦੀ ਮੀਟਿੰਗ ਕਰਕੇ ਕੀਤਾ ਜਾਵੇਗਾ ਜਿਲ੍ਹਾ ਪੱਧਰੀ ਐਕਸ਼ਨ ਦਾ ਐਲਾਨ

ਦਲਜੀਤ ਕੌਰ, ਫ਼ਤਹਿਗੜ੍ਹ ਸਾਹਿਬ

ਡੀ.ਟੀ.ਐੱਫ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਸਕੱਤਰ ਜੋਸ਼ੀਲ ਤਿਵਾੜੀ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਇੱਕ ਬੀਪੀਈਓ ਖ਼ਿਲਾਫ਼ ਉਨ੍ਹਾਂ ਦੇ ਹੀ ਬਲਾਕ ਦੇ 18 ਅਧਿਆਪਕਾਂ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਅਨੁਸਾਰ, ਉਸ ਵੱਲੋਂ ਆਪਣੇ ਅਹੁਦੇ ਦੀ ਨਜਾਇਜ਼ ਵਰਤੋਂ ਕਰਦੇ ਹੋਏ ਉਨ੍ਹਾਂ ਦੇ ਸਕੂਲਾਂ ਨੂੰ ਪ੍ਰਾਪਤ ਹੁੰਦੀਆਂ ਸਰਕਾਰੀ ਗ੍ਰਾਟਾਂ ਵਿੱਚੋਂ ਮਟੀਰੀਅਲ ਜਾਂ ਪੈਸੇ ਦੇ ਰੂਪ ਵਿੱਚ ਮੰਗ ਕੀਤੇ ਜਾਣ ਅਤੇ ਇਨਕਾਰ ਕਰਨ ਵਾਲਿਆਂ ‘ਤੇ ਚੈਕਿੰਗ ਦਾ ਦਬਾਅ ਬਣਾਉਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ।

ਇਹਨਾਂ ਦੋਸ਼ਾਂ ਦੇ ਸਬੂਤ ਵਜੋਂ ਸੰਬੰਧਿਤ ਬੀ ਪੀ ਈ ਓ ਅਤੇ ਉਸ ਦੇ ਦਫ਼ਤਰ ਦੇ ਇਕ ਕਰਮਚਾਰੀ ਦੀ ਗੱਲਬਾਤ ਇਕ ਆਡੀਓ ਪੈੱਨ ਡਰਾਇਵ ਵਿਚ ਪਾ ਕੇ ਵੀ ਦਿੱਤੀ ਗਈ ਸੀ, ਜਿਸ ਸੰਬੰਧੀ ਸਕੱਤਰ ਸਕੂਲ ਸਿੱਖਿਆ ਵੱਲੋਂ ਦੋਸ਼ ਸੂਚੀ ਵੀ ਜਾਰੀ ਹੋ ਚੁੱਕੀ ਹੈ।

ਡੀ ਟੀ ਐੱਫ ਵੱਲੋਂ ਉੱਚ ਅਧਿਕਾਰੀਆਂ ਕੋਲ ਪਹਿਲਾਂ ਵੀ ਸਮੇਂ-ਸਮੇਂ ‘ਤੇ ਇਹ ਪੱਖ ਲਿਖਤੀ ਰੂਪ ਵਿੱਚ ਰੱਖਿਆ ਗਿਆ ਸੀ ਕਿ ਜਿਨ੍ਹਾਂ ਸਮਾਂ ਸਬੰਧਤ ਬੀਪੀਈਓ ਦੀ ਬਦਲੀ ਬਲਾਕ ਤੋਂ ਬਾਹਰ ਨਹੀਂ ਕੀਤੀ ਜਾਂਦੀ, ਉਦੋਂ ਤੱਕ ਭ੍ਰਿਸ਼ਟਾਚਾਰ ਵਰਗੇ ਗੰਭੀਰ ਮਾਮਲੇ ਦੀ ਦਬਾਅ ਮੁਕਤ ਅਤੇ ਸਹੀ ਜਾਂਚ ਸੰਭਵ ਨਹੀਂ ਹੋਂ ਸਕਦੀ।

ਜਥੇਬੰਦੀ ਦੇ ਇਸੇ ਪੱਖ ‘ਤੇ ਮੋਹਰ ਲਾਉਂਦੇ ਹੋਏ ਬੀਪੀਈਓ ਵੱਲੋਂ ਬਲਾਕ ਵਿੱਚ ਪੱਖਪਾਤੀ ਢੰਗ ਨਾਲ ਵਿਚਰਣ ਅਤੇ ਅਧਿਆਪਕਾਂ ਨੂੰ ਡਰਾਉਣ ਲਈ ਅਹੁਦੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਕਿਰਨਦੀਪ ਕੌਰ, ਜਸਵੀਰ ਸਿੰਘ ਵਿਰੁੱਧ ਚਾਰਦੀਵਾਰੀ ਵਾਧੂ ਗ੍ਰਾਂਟ ਸਬੰਧੀ ਨੋਟਿਸ, ਸਕੂਲ ਵਿੱਚ ਮੀਨੂੰ ਅਨੁਸਾਰ ਬਣੇ ਮਿਡ ਡੇ ਮੀਲ ਨੂੰ ਚੈੱਕ ਕਰਨ ਉਪਰੰਤ ਠੀਕ ਬਣੇ ਹੋਣ ਦੇ ਬਾਵਜੂਦ ਵਿਜ਼ਿਟਰ ਬੁੱਕ ਵਿਚ ਗੈਰ ਵਾਜ਼ਿਬ ਟਿੱਪਣੀਆਂ ਲਿਖਣਾ ਅਤੇ ਸਕੂਲ ਦੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ, ਅੰਮ੍ਰਿਤਪ੍ਰੀਤ ਸਿੰਘ ਹੈੱਡ ਟਾਰਗੇਟ ਕਰਕੇ ਚੈੱਕ ਕਰਨਾ ਅਤੇ ਗਲਤ ਰਿਪੋਰਟ ਬਣਾ ਕੇ ਉੱਪਰ ਭੇਜਣਾ।

ਉਪਰੋਕਤ ਸਾਰੇ ਮਾਮਲੇ ਸਿਰਫ਼ ਸ਼ਿਕਾਇਤ ਕਰਤਾ ਅਧਿਆਪਕਾਂ ਨੂੰ ਡਰਾ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਨਾਲ ਸੰਬੰਧਿਤ ਹਨ। ਦਰਅਸਲ ਬਲਾਕ ਦੇ ਬਹੁਤ ਸਾਰੇ ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ਵਿਚ ਚਾਰਦੀਵਾਰੀ ਦੀ ਗ੍ਰਾਂਟ ਲੋੜ ਤੋਂ ਵੱਧ ਪ੍ਰਾਪਤ ਹੋਈ ਹੈ। ਜਿਹਨਾਂ ਦੇ ਅਸਲ ਕਾਰਨ ਦਾ ਪਤਾ ਅਧਿਆਪਕਾਂ ਵੱਲੋਂ ਦਿੱਤੀ ਆਡੀਓ ਤੋਂ ਵੀ ਲਗਾਇਆ ਜਾ ਸਕਦਾ ਹੈ।

ਜਿਸ ਵਿੱਚ ਬੀਪੀਈਓ ਵੱਲੋਂ ਸਪੱਸ਼ਟ ਕਿਹਾ ਜਾ ਰਿਹਾ ਹੈ ਕਿ ਸਾਰੇ ਬਲਾਕ ਦੇ ਸਕੂਲਾਂ ਵਿਚ ਗ੍ਰਾਂਟਾ ਉਸ ਵੱਲੋਂ ਆਪ ਪਵਾਈਆਂ ਜਾਂਦੀਆਂ ਹਨ, ਸ ਪ੍ਰਾ ਸ ਨੂੰ ਗ੍ਰਾਂਟਾ ਪਵਾਉਣ ਸਬੰਧੀ ਅਤੇ ਉਸ ਸਕੂਲ ਨੂੰ ਪਾਈਆਂ ਗਈਆਂ ਗ੍ਰਾਂਟਾ ਨੂੰ ਬੀ ਪੀ ਈ ਓ ਵੱਲੋਂ ਆਪ ਵਰਤਣ ਸਬੰਧੀ ਬਕਾਇਦਾ ਜ਼ਿਕਰ ਵੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਨੂੰ ਜੇਕਰ ਕੋਈ ਵੀ ਗ੍ਰਾਂਟ ਵਿਭਾਗ ਵੱਲੋਂ ਪਾਈ ਜਾਣੀ ਹੈ ਤਾਂ ਉਸ ਦੀ ਵੈਰੀਫਿਕੇਸ਼ਨ ਕਰਨ ਦੀ ਜ਼ਿੰਮੇਵਾਰੀ ਸਬੰਧਤ ਬਲਾਕ ਦੇ ਬੀਪੀਈਓ ਦੀ ਹੋਵੇਗੀ, ਪਰ ਬੀ ਪੀ ਈ ਓ ਵੱਲੋਂ ਆਪਣੀ ਜਿੰਮੇਵਾਰੀ ਨੂੰ ਨਹੀਂ ਨਿਭਾਇਆ ਗਿਆ ਜਿਸ ਕਾਰਨ ਚਾਰਦੀਵਾਰੀ ਦੀ ਗ੍ਰਾਂਟ ਸਕੂਲਾਂ ਨੂੰ ਵਾਧੂ ਜਾਰੀ ਕੀਤੀ ਗਈ। ਸਿਰਫ਼ ਸ਼ਿਕਾਇਤਕਰਤਾ ਅਧਿਆਪਕਾਂ ਨੋਟਿਸ ਜਾਰੀ ਕਰਨ ਦਾ ਇੱਕੋ ਇਕ ਕਾਰਨ ਉਨ੍ਹਾਂ ਨੂੰ ਡਰਾ ਕੇ ਉਨ੍ਹਾਂ ਦੀ ਅਵਾਜ਼ ਨੂੰ ਬੰਦ ਕਰਨਾ ਹੈ।

ਡੀ ਟੀ ਐੱਫ ਵੱਲੋਂ ਇੰਨਾਂ ਗੈਰ ਵਾਜਿਬ ਨੋਟਿਸਾਂ ਨੂੰ ਤੁਰੰਤ ਵਾਪਸ ਲੈਣ, ਉਕਤ ਬੀਪੀਈਓ ਨੂੰ ਬਲਾਕ ਵਿੱਚੋਂ ਤਬਦੀਲ ਕਰਨ ਅਤੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਮੰਗ ਕਰਦੇ ਹਾਂ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਲਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਜਿਲ੍ਹਾ ਪੱਧਰੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

 

RELATED ARTICLES
- Advertisment -

Most Popular

Recent Comments