Monday, April 22, 2024
No menu items!
HomePunjabਪੰਜਾਬ 'ਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣੇ! ਤਰਕਸ਼ੀਲਾਂ ਨੇ ਵਿਧਾਇਕਾਂ ਨੂੰ ਸੌਂਪੇ ਮੰਗ...

ਪੰਜਾਬ ‘ਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣੇ! ਤਰਕਸ਼ੀਲਾਂ ਨੇ ਵਿਧਾਇਕਾਂ ਨੂੰ ਸੌਂਪੇ ਮੰਗ ਪੱਤਰ

 

ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣਾ ਵਕਤ ਦੀ ਮੁੱਖ ਲੋੜ, ਵਿਗਿਆਨਕ ਚੇਤਨਾ ਦੇ ਚਾਨਣ ਨਾਲ ਰੁਸ਼ਨਾਏਗਾ ਸਮਾਜ: ਤਰਕਸ਼ੀਲ

ਦਲਜੀਤ ਕੌਰ, ਸੰਗਰੂਰ

ਅੰਧਵਿਸ਼ਵਾਸ ਰੋਕੂ ਕਾਨੂੰਨ: ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੀਆਂ ਸਾਰੀਆਂ ਇਕਾਈਆਂ ਵੱਲੋਂ ਆਪਣੇ ਆਪਣੇ ਹਲਕੇ ਦੇ ਐਮ ਐਲ ਏਜ਼ ਸਾਹਿਬਾਨ ਨੂੰ “ਪੰਜਾਬ ਅੰਧ-ਵਿਸ਼ਵਾਸ ਰੋਕੂ ਕਾਨੂੰਨ” ਬਣਾਉਣ ਸਬੰਧੀ ਮੰਗ ਪੱਤਰ ਦਿੱਤੇ ਜਾ ਰਹੇ ਹਨ।

ਇਸੇ ਕੜੀ ਵਿੱਚ ਅੱਜ ਇਕਾਈ ਸੰਗਰੂਰ ਵੱਲੋਂ ਜੋਨ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਤਰਕਸ਼ੀਲਾਂ ਦੇ ਵਫਦ ਨੇ ਹਲਕਾ ਸੰਗਰੂਰ ਦੀ ਵਿਧਾਇਕਾ ਸ੍ਰੀਮਤੀ ਨਰਿੰਦਰ ਕੌਰ ਭਰਾਜ ਪੰਜਾਬ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦਾ ਮੰਗ ਪੱਤਰ ਦਿੱਤਾ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਕਾਨੂੰਨ ਦਾ ਮੰਤਵ ਪੰਜਾਬ ਵਿੱਚ ਕਾਲਾ-ਇਲਮ, ਕਾਲ਼ਾ-ਜਾਦੂ, ਬੁਰੀਆਂ ਆਤਮਾਵਾਂ, ਝੂਠੀਆਂ ਭਵਿੱਖ-ਬਾਣੀਆਂ ਅਤੇ ਹੋਰ ਅੰਧਵਿਸ਼ਵਾਸ਼ੀ ਤਰੀਕਿਆਂ ਰਾਹੀਂ ਤਾਂਤਰਿਕਾਂ, ਚੌਂਕੀਆਂ ਲਾਉਣ ਵਾਲੇ ਪੁੱਛਾਂ ਦੇਣ ਵਾਲੇ ਢੌਂਗੀ ਬਾਬਿਆਂ ਆਦਿ ਵੱਲੋਂ ਭੋਲੇ-ਭਾਲੇ, ਦੁੱਖਾਂ ਮਾਰੇ ਲੋਕਾਂ ਦਾ ਕੀਤਾ ਜਾ ਰਿਹਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਬੰਦ ਕਰਵਾਉਣਾ ਹੈ।

ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਮਹਾਂਰਾਸ਼ਟਰ, ਕਰਨਾਟਕਾ ਤੇ ਉਤਰਾਖੰਡ ਵਿੱਚ ਇਹ ਕਾਨੂੰਨ ਬਣ ਚੁੱਕਿਆ ਹੈ ਤੇ ਪੰਜਾਬ ਵਿਧਾਨ ਸਭਾ ਵਿੱਚ ਵੀ ਇਸ ਸੰਬੰਧੀ 2018 ਤੇ 2019 ਵਿੱਚ ਚਰਚਾ ਹੋ ਚੁੱਕੀ ਹੈ।

ਵਿਧਾਇਕਾ ਭਰਾਜ ਨੇ ਸਾਰੀ ਗਲ ਨੂੰ ਧਿਆਨ ਨਾਲ ਸੁਣਿਆ ਤੇ ਹਾਂ ਪੱਖੀ ਹੁੰਗਾਰਾ ਭਰਿਆ। ਉਨ੍ਹਾਂ ਇਹ ਮੰਗ ਵਿਧਾਨ ਸਭਾ ਸ਼ੈਸ਼ਨ ਵਿੱਚ ਰੱਖਣ ਦਾ ਵਿਸ਼ਵਾਸ ਦਵਾਇਆ ਅਤੇ ਕਿਹਾ ਕਿ ਇਹ ਕਾਨੂੰਨ ਬਣਨ ਨਾਲ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਬੰਦ ਹੋਵੇਗਾ।

ਐਮ ਐਲ ਏ ਭਰਾਜ ਦੇ ਮੰਗਣ‌ ਤੇ ਹਾਲ ਵਿੱਚ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਕਹਿਣ ਤੇ ਦਿਤੀਆਂ ਬੱਚਿਆਂ ਦੀ ਬਲੀ ਦੀ ਘਟਨਾਵਾ ਦੀ ਰਿਪੋਰਟਾਂ ਦਿਤੀਆਂ। ਉਨ੍ਹਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਤੇ ਵਿਧਾਨ ਸਭਾ ਵਿਚ ਰੱਖਣ ਦਾ ਵਿਸ਼ਵਾਸ ਦਵਾਇਆ।

ਇਸ ਮੌਕੇ ਮੌਕੇ ਮਾਸਟਰ ਪਰਮਵੇਦ ਨੇ ਕਿਹਾ ਕਿ ਅੰਧਵਿਸ਼ਵਾਸ ਵਹਿਮ ਭਰਮ, ਰੂੜ੍ਹੀਵਾਦੀ ਵਿਚਾਰ ਸਮਾਜ ਲਈ ਘੁਣ ਹਨ। ਅਖੌਤੀ ਬਾਬੇ ਆਪ ਤਾਂ ਅਜਿਹਾ ਕੋਈ ਕੰਮਕਾਰ ਕਰਦੇ ਨਹੀਂ ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਕੋਈ ਯੋਗਦਾਨ ਪੈਂਦਾ ਹੋਵੇ, ਉਲਟਾ ਕਿਰਤੀ ਲੋਕਾਂ ਦੀ ਕਮਾਈ ਲੁੱਟਣ ਲਈ ਜਾਦੂ, ਟੂਣੇ -ਟਾਮਣ, ਧਾਗੇ ਤਵੀਤਾਂ, ਓਪਰੀਆਂ ਸ਼ੈਆਂ ਕਲਪਿਤ ਭੂਤਾਂ ਪਰੇਤਾਂ, ਕਸਰਾਂ ਆਦਿ ਦੇ ਭਰਮ ਜਾਲ ਤੇ ਅੰਧਵਿਸ਼ਵਾਸ਼ੀ ਕਰਮਕਾਂਡਾਂ ਦਾ ਪਸਾਰਾ ਕਰਕੇ ਦੇਸ਼ ਦੇ ਵਿਕਾਸ ਉੱਪਰ ਮਾੜਾ ਪ੍ਰਭਾਵ ਪਾ ਰਹੇ ਹਨ।

ਅੰਧਵਿਸ਼ਵਾਸ ਰੋਕੂ ਕਨੂੰਨ ਬਣਾਉਣਾ ਵਕਤ ਦੀ ਮੁੱਖ ਲੋੜ ਹੈ। ਤਰਕਸ਼ੀਲਾਂ ਨੇ ਲੋਕਾਂ ਨੂੰ ਦਿੱਤੇ ਸਨੇਹਾ ਵਿੱਚ ਕਿਹਾ ਕਿ ਲੁੱਟ ਰਹਿਤ ਤੇ ਬਰਾਬਰਤਾ ਵਾਲੇ ਸਮਾਜ ਲਈ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਦੀ ਥਾਂ ਵਿਗਿਆਨਕ ਵਿਚਾਰਾਂ ਦੇ ਚਾਨਣ ਦੀ ਮੁੱਖ ਲੋੜ ਹੈ, ਜਿਸ ਦੇ ਚਾਨਣ ਨਾਲ ਸਮਾਜ ਰੁਸ਼ਨਾਏਗਾ।

ਇਸ ਮੌਕੇ ਵਫਦ ਵਿੱਚ ਉਪਰੋਕਤ ਤੋਂ ਇਲਾਵਾ ਤਰਕਸ਼ੀਲ ਆਗੂ ਗੁਰਦੀਪ ਲਹਿਰਾ, ਮਾਸਟਰ ਕਰਤਾਰ ਸਿੰਘ, ਤਰਸੇਮ ਅਲੀਸ਼ੇਰ, ਮਾਸਟਰ ਗੁਰਜੰਟ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ, ਲੈਕ ਜਸਦੇਵ ਸਿੰਘ, ਜਰਨੈਲ ਸਿੰਘ, ਪਰਮਿੰਦਰ ਸਿੰਘ ਮਹਿਲਾਂ, ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments