Tuesday, March 5, 2024
No menu items!
HomeEducationਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ PSEB ਦੇ ਡੇਲੀਵੇਜ਼ ਮੁਲਾਜ਼ਮਾਂ ਨੇ ਹਿਲਾਈਆਂ ਮੈਨੇਜਮੈਂਟ ਦੀਆਂ...

ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ PSEB ਦੇ ਡੇਲੀਵੇਜ਼ ਮੁਲਾਜ਼ਮਾਂ ਨੇ ਹਿਲਾਈਆਂ ਮੈਨੇਜਮੈਂਟ ਦੀਆਂ ਚੂਲਾਂ!

 

PSEB Employees Protest: ਡੇਲੀਵੇਜ਼ ਕਰਮਚਾਰੀਆਂ ਦਾ ਮੈਨੇਜਮੈਂਟ ਦੀ ਵਾਅਦਾ ਖਿਲਾਫੀ ਦੇ ਖਿਲਾਫ ਗੁੱਸਾ ਕਾਇਮ 

ਪੰਜਾਬ ਨੈੱਟਵਰਕ, ਮੋਹਾਲੀ

PSEB Employees Protest: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਦਾ ਰੋਸ ਧਰਨਾ ਅੱਜ ਪੰਜਵੇਂ ਦਿਨ ਵਿੱਚ ਪਹੁੰਚ ਗਿਆ ਹੈ। ਭਾਵੇਂ ਅੱਜ ਬੋਰਡ ਬਿਲਡਿੰਗ ਵਿੱਚ ਅਖੰਡ ਪਾਠ ਦਾ ਭੋਗ ਹੋਂਣ ਕਾਰਨ ਧਰਨਾ ਸ਼ਾਂਤਮਈ ਰਿਹਾ ਪਰ ਵਰਕਰ ਸ਼ਾਂਤਮਈ ਢੰਗ ਨਾਲ ਧਰਨਾ ਸਥਾਨ ਤੇ ਡਟੇ ਰਹੇ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਡੇਲੀਵੇਜ਼ ਕਰਮਚਾਰੀਆਂ ਦਾ ਮੈਨੇਜਮੈਂਟ ਦੀ ਵਾਅਦਾ ਖਿਲਾਫੀ ਦੇ ਖਿਲਾਫ ਗੁੱਸਾ ਕਾਇਮ ਹੈ।

ਇਹ ਵੀ ਪੜ੍ਹੋ-Paper Leak Bill: ਵਿਦਿਆਰਥੀਆਂ ਦੇ ਪੇਪਰ ਲੀਕ ਹੋਣ ‘ਤੇ ਮਿਲੇਗੀ 10 ਸਾਲ ਦੀ ਸਜ਼ਾ! ਲੱਗੇਗਾ 1 ਕਰੋੜ ਦਾ ਜੁਰਮਾਨਾ, ਨਕਲ ਰੋਕਣ ਲਈ ਵੀ ਸਖ਼ਤ ਕਾਨੂੰਨ

ਡੇਲੀਵੇਜ਼ ਯੂਨੀਅਨ ਦੇ ਆਗੂਆਂ ਵਲੋਂ, ਮੈਨੇਜਮੈਂਟ ਵਲੋਂ ਆਪਣੇ ਹਥਫੋਕੀਆਂ ਰਾਹੀਂ ਵਰਕਰਾਂ ਨੂੰ ਧਮਕੀਆਂ ਦੇਣ ਦਾ ਸਖਤ ਨੋਟਿਸ ਲਿਆ ਹੈ। ਮੈਨੇਜਮੈਂਟ ਦੇ ਅਜਿਹੇ ਅਫਸਰਾਂ ਵਲੋਂ ਫੋਨ ‘ਤੇ ਵਰਕਰਾਂ ਨੂੰ ਧਰਨੇ ਵਿੱਚ ਜਾਣ ਤੋਂ ਰੋਕਣ ਲਈ ਡਰਾਇਆ ਜਾ ਰਿਹਾ ਹੈ। ਇਸ ਸਭ ਕੁਝ ਦੇ ਬਾਵਜੂਦ ਵਰਕਰਾਂ ਦੇ ਹੌਸਲੇ ਬੁਲੰਦ ਹਨ। ਧਰਨੇ ਨੂੰ ਭਰਾਤਰੀ ਜੱਥੇਬੰਦੀਆਂ ਵੱਲੋਂ ਭਰਵਾ ਸਹਿਯੋਗ ਮਿਲ ਰਿਹਾ ਹੈ।

ਇਹ ਵੀ ਪੜ੍ਹੋ- Cyber Fraud: ਸਾਵਧਾਨ! ਅਧਿਆਪਕਾ ਨਾਲ ਲੱਖਾਂ ਰੁਪਏ ਦੀ ਆਨਲਾਈਨ ਠੱਗੀ

ਪੰਜਾਬ ਰਾਜ ਸਹਿਕਾਰੀ ਬੋਰਡ ਕਾਰਪੋਰੇਸ਼ਨ ਕਰਮਚਾਰੀ ਮਹਾਂਸੰਘ ਤੇ ਸੀਟੂ ਵੱਲੋਂ ਡੇਲੀਵੇਜ਼ ਕਰਮਚਾਰੀਆਂ ਦੀ ਹਮਾਇਤ ਵਿੱਚ 9 ਫਰਵਰੀ ਨੂੰ ਸੂਬਾਈ ਰੈਲੀ ਦੀ ਕਾਲ ਦਿੱਤੀ ਗਈ ਹੈ। ਮਹਾਂਸੰਘ ਦੇ ਆਗੂਆਂ ਨੇ ਬੋਰਡ ਦੀ ਮੈਨੇਜਮੈਟ ਵੱਲੋਂ 18 ਜਨਵਰੀ 2024 ਦੀ ਮੀਟਿੰਗ ਵਿੱਚ ਹੋਏ ਫੈਸਲੇ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਮਾਹੌਲ ਨੂੰ ਸੁਖਾਵਾਂ ਬਣਾਇਆ ਜਾ ਸਕੇ।

ਅਜੇ ਤੱਕ ਬੋਰਡ ਮੈਨੇਜਮੈਂਟ ਮਾਹੌਲ ਸੁਖਾਵਾਂ ਬਣਾਉਣ ਦੀ ਥਾਂ ਗਲਤ ਹੱਥਕੰਡੇ ਅਪਣਾ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾ ਸਕੇ।

ਇਹ ਵੀ ਪੜ੍ਹੋ-Weather Alert: ਮੌਸਮ ਵਿਭਾਗ ਵਲੋਂ ਪੰਜਾਬ ‘ਚ ਭਾਰੀ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ

ਮਹਾਂਸੰਘ ਤੇ ਸੀਟੂ ਆਗੂ ਤਾਰਾ ਸਿੰਘ, ਬਲਵੰਤ ਸਿੰਘ, ਹਰਕੇਸ਼ ਰਾਣਾ, ਦੀਪਾ ਰਾਮ, ਗੁਰਦੀਪ ਸਿੰਘ ਤੇ ਚੰਦਰ ਸ਼ੇਖਰ ਨੇ ਐਲਾਨ ਕੀਤਾ ਕਿ 9 ਫਰਵਰੀ 2024 ਦੀ ਰੈਲੀ ਫੈਸਲਾਕੁੰਨ ਸਾਬਿਤ ਹੋਵੇਗੀ। ਜਿਸ ਨਾਲ ਬੋਰਡ ਮੈਨੇਜਮੈਂਟ ਦੀਆਂ ਚੂਲਾਂ ਹਿੱਲ ਜਾਣਗੀਆਂ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments