Friday, March 1, 2024
No menu items!
HomeChandigarhਭਗਵੰਤ ਮਾਨ ਸਰਕਾਰ ਖੁਦ ਸਰਕਾਰੀ ਬੱਸਾਂ ਖਰੀਦਣ 'ਚ ਨਕਾਮ, ਪੱਲਾ ਝਾੜ ਰਹੀ...

ਭਗਵੰਤ ਮਾਨ ਸਰਕਾਰ ਖੁਦ ਸਰਕਾਰੀ ਬੱਸਾਂ ਖਰੀਦਣ ‘ਚ ਨਕਾਮ, ਪੱਲਾ ਝਾੜ ਰਹੀ ਐ ਮੁਲਾਜ਼ਮਾਂ ‘ਤੇ…!

 

ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ- ਰੇਸ਼ਮ ਸਿੰਘ ਗਿੱਲ

ਸਰਕਾਰੀ ਬੱਸਾਂ ਪਾ ਕੇ ਰੋਜ਼ਗਾਰ ਅਤੇ ਲੋਕਾਂ ਨੂੰ ਸਰਕਾਰੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇ-ਜਤਿੰਦਰ ਸਿੰਘ

ਪੰਜਾਬ ਨੈੱਟਵਰਕ, ਚੰਡੀਗੜ੍ਹ/ ਫ਼ਿਰੋਜ਼ਪੁਰ

ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵਲ਼ੋਂ ਸਾਂਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਫ਼ਿਰੋਜ਼ਪੁਰ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜ਼ਮ ਜੋ ਸੂਬੇ ਅੰਦਰ ਨਿਗੂਣੀਆਂ ਤਨਖ਼ਾਹ ਤੇ ਲੋਕ ਸੇਵਾਵਾਂ ਨਿਭਾਅ ਰਹੇ ਹਨ।

ਜਿੰਨਾ ਦੇ ਮਸਲੇ ਵੱਖ-ਵੱਖ ਅਤੇ ਮੌਜੂਦਾ ਸਰਕਾਰ ਹੱਲ ਨਹੀਂ ਕਰ ਰਹੀ ਹੁਣ ਮੌਜੂਦਾ ਸਰਕਾਰ ਵੀ ਮਸਲੇ ਹੱਲ ਕਰਨ ਦੀ ਬਿਜਾਏ ਪ੍ਰੈੱਸ ਬਿਆਨਾ ਵਿੱਚ ਕਿਰਤੀ ਲੋਕਾਂ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ। ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਚੋਰ ਦੱਸਿਆ ਜਾ ਰਿਹਾ ਹੈ ਅਤੇ ਨਜਾਇਜ਼ ਬਦਨਾਮ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਹੈ, 52 ਸਵਾਰੀਆਂ ਬਠਾਉਣਾ ਅਤੇ ਸਰਕਾਰੀ ਕਾਨੂੰਨ ਅਤੇ ਹਦਾਇਤਾਂ ਅਨੁਸਾਰ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤਾਂ ਨਾ ਦੇਣ ਦੇ ਕਾਰਨ ਸਰਕਾਰ ਆਪਣੀ ਨਾਕਾਮੀ ਦਾ ਮੁਲਾਜ਼ਮਾਂ ਨੂੰ ਬਦਨਾਮ ਕਰਕੇ ਪੱਲਾ ਝਾੜ ਰਹੀ।

ਕਿਉਂਕਿ ਪਿਛਲੇ 2 ਸਾਲਾ ਵਿੱਚ 500 ਦੇ ਕਰੀਬ ਸਰਕਾਰੀ ਬੱਸਾਂ ਕੰਡਮ ਹੋਈਆਂ ਹਨ ਸਰਕਾਰ ਤੋਂ ਜੋ ਫ਼ਰੀ ਸਫ਼ਰ ਦਾ ਪੈਸਾ ਲੈਣਾ ਹੈ ਨਾ ਤਾਂ ਸਮੇਂ ਸਿਰ ਉਹ ਦਿੱਤਾ ਗਿਆ ਨਾ ਕੋਈ ਸਰਕਾਰੀ ਬੱਸ ਪਾਈ ਗਈ ਹੈ ਉਸ ਤੋਂ ਉਲਟ ਪੀ.ਆਰ.ਟੀ.ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਪ੍ਰਾਈਵੇਟ ਕਾਰਪੋਰੇਟ ਨੂੰ ਫ਼ਾਇਦਾ ਦਿੱਤਾ ਗਿਆ ਜਿਸ ਦਾ ਕਰੋੜਾਂ ਰੁਪਏ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ।

ਸਰਕਾਰ ਵਿਭਾਗਾਂ ਦੇ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਨਵੀਆਂ ਸਰਕਾਰੀ ਬੱਸਾਂ ਸਰਵਿਸ ਦੇਣ ਦੀ ਬਜਾਏ ਇਸ ਮਸਲੇ ਦਾ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਚੋਰ ਅਤੇ ਨਜਾਇਜ਼ ਬਲੈਕ ਮੇਲਿੰਗ ਵਰਗੇ ਇਲਜ਼ਾਮ ਲਗਾ ਕੇ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਭੱਜ ਰਹੇ ਹਨ ਅਜਿਹੇ ਬਿਆਨਾਂ ਦੀ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।

ਡਿਪੂ ਪ੍ਰਧਾਨ ਜਤਿੰਦਰ ਸਿੰਘ, ਸੈਕਟਰੀ ਮੁੱਖਪਾਲ ਸਿੰਘ, ਕੈਸ਼ੀਅਰ ਜਸਵੀਰ ਸਿੰਘ, ਅਜੈ ਕੁਮਾਰ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਵਿੱਚ ਪਹਿਲਾ ਆਪ ਹੀ ਕਾਨੂੰਨ ਬਹਾਲ ਕਰਨ ਦੀ ਗੱਲ ਕਰਦੀ ਹੈ ਅਤੇ ਬਾਅਦ ਵਿੱਚ ਆਪ ਹੀ ਕਾਨੂੰਨ ਦੀਆ ਧੱਜੀਆਂ ਉਡਾਣ ਦੀ ਗੱਲ ਕਰਦੀ ਹੈ, ਜਿਸ ਕਾਨੂੰਨ ਦਾ ਮਹਿਕਮੇ ਅਤੇ ਮੁਲਾਜ਼ਮਾਂ ਨੂੰ ਨੁਕਸਾਨ ਹੁੰਦਾ ਹੈ ਉਹ ਪਹਿਲ ਦੇ ਆਧਾਰ ਤੇ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਤੇ ਲਾਗੂ ਕਰਦੇ ਹਨ।

ਜਿਵੇਂ ਕਿ ਵੀ ਟੀ ਐਸ ਜਾਂ ਹੋਰ ਸਕੀਮਾਂ ਨੂੰ ਪਹਿਲਾਂ ਜਾਂ ਕੇਵਲ ਪਨਬੱਸ ਪੀ ਆਰ ਟੀ ਸੀ ਤੇ ਹੀ ਲਾਗੂ ਕੀਤਾ ਜਾਂਦਾ ਹੈ ਪ੍ਰਾਈਵੇਟ ਤੇ ਨਹੀਂ ਮੰਤਰੀ ਨੇ ਮੀਡੀਆ ਵਿੱਚ ਕਿਹਾ ਹੈ ਮੁਲਾਜ਼ਮ ਚੋਰੀ ਕਰਦੇ ਹਨ ਅਤੇ ਓਵਰ ਲੋਡ ਕਾਰਨ ਕਿਸੇ ਦਾ ਨੁਕਸਾਨ ਨਹੀਂ ਹੋਈਆਂ, ਅਸੀਂ ਸੈਂਕੜੇ ਬੱਸਾਂ ਦੇ ਟਾਇਰ ਪਾਟਣ ਲੋਕਾਂ ਨੂੰ ਸੱਟਾਂ ਲੱਗਣ ਅਤੇ ਡਿੱਗਣ ਕਾਰਨ ਮੌਤ ਜਾਂ ਸੱਟਾਂ ਲੱਗਣ ਵਾਲਿਆਂ ਦੀ ਗਿਣਤੀ ਬਹੁਤ ਹੈ। ਦੂਸਰੇ ਪਾਸੇ ਕੰਡਕਟਰਾਂ ਦੀਆਂ ਓਵਰਲੋਡ ਕਾਰਨ ਰਿਪੋਰਟਾਂ ਜਿਸ ਵਿੱਚ ਕੰਡਕਟਰ ਨੇ ਪੈਸੇ ਨਹੀਂ ਲਏ ਸਨ ਇਰਾਦਾ ਗ਼ਬਨ ਕਹਿ ਕੇ ਸੈਂਕੜੇ ਰਿਪੋਰਟਾਂ ਕੀਤੀਆਂ ਗਈਆਂ ਹਨ।

ਇਸ ਸਬੰਧੀ ਮੀਡੀਆ ਸਾਹਮਣੇ ਯੂਨੀਅਨ ਸਬੂਤ ਦੇਣ ਨੂੰ ਤਿਆਰ ਹੈ। ਬਾਕੀ ਪੰਜਾਬ ਦੇ ਲੋਕਾਂ ਦਾ ਡਰਾਈਵਰ ਕੰਡਕਟਰ ਨਾਲੋਂ ਵੱਧ ਦੁੱਖ ਜਾਂ ਦਰਦ ਕੋਈ ਨਹੀਂ ਸਮਝ ਸਕਦਾ ਇਹ ਸਰਕਾਰ ਦੀਆਂ ਨਾਕਾਮੀਆਂ ਅਤੇ ਧੱਕੇਸ਼ਾਹੀ ਦੇ ਬਾਵਜੂਦ ਵੀ ਸਵੇਰੇ ਪਹਿਲੇ ਟਾਇਮਾਂ ਵਿੱਚ ਅਤੇ ਸ਼ਾਮ ਨੂੰ ਲਾਸਟ ਟਾਇਮਾਂ ਵਿੱਚ ਅੱਜ ਵੀ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਕਿਹਾ ਸਰਕਾਰ ਵਲ਼ੋਂ ਜਥੇਬੰਦੀ ਨੂੰ ਮੀਟਿੰਗਾਂ ਦਿੱਤੀਆਂ ਗਈਆਂ ਹਨ, ਉਸ ਵਿੱਚ ਸਮੂਹ ਮੰਗਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ 10 ਹਜ਼ਾਰ ਸਰਕਾਰੀ ਬੱਸਾਂ ਕੀਤੀਆਂ ਜਾਣ, ਜੇਕਰ ਹੱਲ ਨਾ ਕੀਤਾ ਗਿਆ, ਤਾਂ ਰਹਿੰਦੇ ਸਾਰੇ ਪ੍ਰੋਗਰਾਮ ਸਟੈਂਡ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆਂ ਦੀ ਹੋਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments