Friday, March 1, 2024
No menu items!
HomeChandigarhBharat Bandh: 16 ਫਰਵਰੀ ਦੇ ਭਾਰਤ ਬੰਦ ਦਾ ਇਨਕਲਾਬੀ ਜਥੇਬੰਦੀ ਲੋਕ ਮੋਰਚਾ...

Bharat Bandh: 16 ਫਰਵਰੀ ਦੇ ਭਾਰਤ ਬੰਦ ਦਾ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਸਮਰਥਨ

 

Bharat Bandh: ਸਮੂਹ ਲੋਕਾਂ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਅਪੀਲ

ਪੰਜਾਬ ਨੈੱਟਵਰਕ, ਚੰਡੀਗੜ੍ਹ-

Bharat Bandh: ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ 16 ਫਰਵਰੀ ਨੂੰ ਵੱਖ ਵੱਖ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਦਾ ਐਲਾਨ ਕੀਤਾ ਹੈ ਅਤੇ ਸਮੂਹ ਲੋਕਾਂ ਨੂੰ ਇਸ ਸੱਦੇ ਨੂੰ ਸਫਲ ਬਣਾਉਣ ਲਈ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- IMD Weather Forecast Latest Update: ਮੌਸਮ ਵਿਭਾਗ ਦੀ ਭਵਿੱਖਬਾਣੀ! ਇਸ ਦਿਨ ਪਵੇਗਾ ਭਾਰੀ ਮੀਂਹ

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਮਲੋਟ ਨੇ ਕਿਹਾ ਕਿ ਹਕੂਮਤ ਦੀਆਂ ਸਾਮਰਾਜ ਪੱਖੀ ਆਰਥਿਕ ਨੀਤੀਆਂ ਲੋਕਾਂ ਦੇ ਸਾਰੇ ਤਬਕਿਆਂ ਦੇ ਖਿਲਾਫ ਭੁਗਤ ਰਹੀਆਂ ਹਨ ਅਤੇ ਇਹਨਾਂ ਨੀਤੀਆਂ ਦੇ ਕਾਰਨ ਜਮੀਨਾਂ, ਪਾਣੀ, ਜੰਗਲ, ਊਰਜਾ ਵਰਗੇ ਸੋਮਿਆਂ ਸਮੇਤ ਰੁਜ਼ਗਾਰ ਸਿਹਤ ਅਤੇ ਸਿੱਖਿਆ ਵਰਗੇ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ- Suspended Principal reinstated: ਸਿੱਖਿਆ ਵਿਭਾਗ ਵਲੋਂ ਸਸਪੈਂਡ ਕੀਤੇ 2 ਪ੍ਰਿੰਸੀਪਲ, ਮੁੜ ਬਹਾਲ

ਸਾਡੇ ਦੇਸ਼ ਦਾ ਖਜ਼ਾਨਾ ਇਥੇ ਲੋਕਾਂ ਲਈ ਸਨਮਾਨਜਨਕ ਰੁਜ਼ਗਾਰ ਸਿਰਜਣ, ਪੱਕੇ ਅਤੇ ਸਰਕਾਰੀ ਰੁਜ਼ਗਾਰ ਵਿੱਚ ਜਾਨ ਪਾਉਣ, ਇਥੋਂ ਦੇ ਕੁਦਰਤੀ ਸੋਮਿਆਂ ਨੂੰ ਪ੍ਰਫੁੱਲਤ ਕਰਕੇ ਲੋਕ ਹਿਤਾਂ ਵਿੱਚ ਵਰਤਣ ਦੀ ਥਾਂ ਵੱਡੀਆਂ ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਿਆਂ,ਛੋਟਾਂ ਅਤੇ ਹੋਰ ਸਹੂਲਤਾਂ ਵਿੱਚ ਲੁਟਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- Sad News: ਹਿਮਾਚਲ ਦੇ ਡਿਪਟੀ ਸੀਐੱਮ ਦੀ ਪਤਨੀ ਪ੍ਰੋਫੈਸਰ ਸਿਮੀ ਦਾ ਦੇਹਾਂਤ

ਸਾਡੇ ਦੇਸ਼ ਦਾ ਹਰ ਖੇਤਰ ਕਾਰਪੋਰੇਟ ਅਤੇ ਸਾਮਰਾਜੀ ਲੁੱਟ ਲਈ ਖੋਲ ਦਿੱਤਾ ਗਿਆ ਹੈ।ਇਸ ਕਰਕੇ ਇਹਨਾਂ ਨੀਤੀਆਂ ਦਾ ਵਿਰੋਧ ਹਰ ਤਬਕੇ ਦੀ ਸਾਂਝੀ ਲੋੜ ਹੈ।

ਇਸ ਕਰਕੇ ਨਾ ਸਿਰਫ ਇਹਨਾਂ ਨੀਤੀਆਂ ਦੇ ਵੱਖੋ ਵੱਖਰੇ ਤਬਕਿਆਂ ਅੰਦਰ ਹੁੰਦੇ ਇਜ਼ਹਾਰਾਂ ਅਤੇ ਇਹਨਾਂ ਤਹਿਤ ਲਏ ਜਾਂਦੇ ਕਦਮਾਂ ਖਿਲਾਫ ਸਾਂਝਾ ਵਿਰੋਧ ਜੁਟਾਉਣਾ ਚਾਹੀਦਾ ਹੈ, ਸਗੋਂ ਇਹਨਾਂ ਨੀਤੀਆਂ ਨੂੰ ਮੁੱਢੋਂ ਸੁੱਢੋਂ ਰੱਦ ਕਰਵਾਉਣ ਲਈ ਸਾਂਝੇ ਸੰਘਰਸ਼ਾਂ ਦਾ ਪੈੜਾ ਬੰਨ੍ਹਣਾ ਚਾਹੀਦਾ ਹੈ।ਇਸ ਪੱਖੋਂ ਲੋਕਾਂ ਦੇ ਵੱਖ ਵੱਖ ਤਬਕਿਆਂ ਵੱਲੋਂ ਭਾਰਤ ਬੰਦ ਦਾ ਸਾਂਝਾ ਸੱਦਾ ਸਵਾਗਤਯੋਗ ਕਦਮ ਹੈ।

ਇਹ ਵੀ ਪੜ੍ਹੋ- Holiday Alert: ਪੰਜਾਬ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ

ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਹਕੂਮਤੀ ਨੀਤੀਆਂ ਖਿਲਾਫ ਅਜਿਹੇ ਸਾਂਝੇ ਸੱਦੇ ਦਾ ਮਹੱਤਵ ਇਸ ਸਮੇਂ ਹੋਰ ਵੀ ਵਧੇਰੇ ਹੈ ਜਦੋਂ ਇਹਨਾਂ ਨੀਤੀਆਂ ਨੂੰ ਹਰ ਹੀਲੇ ਲਾਗੂ ਕਰ ਰਹੀ ਮੋਦੀ ਸਰਕਾਰ ਆਪਣੇ ਕੁਕਰਮਾਂ ਤੋਂ ਧਿਆਨ ਭਟਕਾਉਣ ਲਈ ਜੋਰ ਸ਼ੋਰ ਨਾਲ ਫਿਰਕੂ ਲਾਮਬੰਦੀਆਂ ਕਰ ਰਹੀ ਹੈ।

ਹਕੂਮਤ ਵੱਲੋਂ ਲੋਕ ਰੋਹ ਨਾਲ ਨਜਿੱਠਣ ਲਈ ਮਜਬੂਤ ਕੀਤੀ ਜਾ ਰਹੀ ਰਾਜ ਮਸ਼ੀਨਰੀ ਅਤੇ ਸਾਣ ਉੱਤੇ ਲਾਏ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ ਵਿਰੋਧ ਵੀ ਇਸੇ ਇੱਕਜੁੱਟਤਾ ਦੀ ਮੰਗ ਕਰਦਾ ਹੈ। ਆਗੂਆਂ ਨੇ ਇਸ ਬੰਦ ਨੂੰ ਅਸਰਦਾਰ ਬਣਾਉਣ ਅਤੇ ਹਕੂਮਤ ਨੂੰ ਜੋਰਦਾਰ ਸੁਣਾਉਣੀ ਕਰਨ ਲਈ ਸਮੂਹ ਲੋਕਾਂ ਨੂੰ ਇਸ ਵਿੱਚ ਸਰਗਰਮ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments