Saturday, April 13, 2024
No menu items!
HomeChandigarhBig Breaking: ਪੰਜਾਬ 'ਚ ਰੇਲਵੇ ਫਾਟਕ 'ਤੇ ਵੱਡਾ ਧਮਾਕਾ, ਆਵਾਜਾਈ ਰੋਕੀ

Big Breaking: ਪੰਜਾਬ ‘ਚ ਰੇਲਵੇ ਫਾਟਕ ‘ਤੇ ਵੱਡਾ ਧਮਾਕਾ, ਆਵਾਜਾਈ ਰੋਕੀ

 

ਪੰਜਾਬ ਦੇ ਹੁਸ਼ਿਆਰਪੁਰ ਦੇ ਇੱਕ ਰੇਲਵੇ ਫਾਟਕ ਨੇੜੇ ਵੱਡਾ ਬਲਾਸਟ ਹੋਣ ਦੀ ਖ਼ਬਰ- ਮੀਡੀਆ ਰਿਪੋਰਟ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਹੁਸ਼ਿਆਰਪੁਰ ਦੇ ਇੱਕ ਰੇਲਵੇ ਫਾਟਕ ਨੇੜੇ ਵੱਡਾ ਬਲਾਸਟ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਹੁਸ਼ਿਆਰਪੁਰ ਦੇ ਟਾਂਡਾ ਕਸਬੇ ਅਧੀਨ ਪੈਂਦੇ ਪਿੰਡ ਪਲਾ ਚੱਕ ਵਿਖੇ ਰੇਲਵੇ ਫਾਟਕ ਤੇ ਬਲਾਸਟ ਹੋ ਗਿਆ, ਜਿਸ ਦੇ ਕਾਰਨ ਰੇਲਵੇ ਦਾ ਗੇਟਮੈਨ ਵੀ ਜ਼ਖਮੀ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ, ਧਮਾਕੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਤੇ ਪੁੱਜੀ, ਜਿਨ੍ਹਾਂ ਦੇ ਵਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਇਹ ਵੀ ਹੈ ਕਿ, ਬਲਾਸਟ ਹੋਣ ਕਰਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਫ਼ੋਰੈਸਿੰਕ ਟੀਮ ਵਲੋਂ ਮੌਕੇ ਤੇ ਪੁੱਜ ਕੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ, ਬਲਾਸਟ ਕਿਵੇਂ ਹੋਇਆ ਅਤੇ ਉਹ ਕਿਹੜਾ ਪਦਾਰਥ ਸੀ, ਜਿਸ ਨਾਲ ਇੰਨਾਂ ਵੱਡਾ ਧਮਾਕਾ ਹੋਇਆ ਹੈ। ਹਾਲਾਂਕਿ ਪੁਲਿਸ ਦੇ ਸੀਨੀਅਰ ਅਫ਼ਸਰਾਂ ਦੇ ਮੁਤਾਬਿਕ, ਇਹ ਛੋਟਾ ਪਟਾਕਾ ਟਾਈਪ ਪੋਟਾਸ਼ ਨਾਲ ਬਲਾਸਟ ਹੋਇਆ ਹੈ, ਘਬਰਾਉਣ ਦੀ ਲੋੜ ਨਹੀਂ।

ਪੁਲਿਸ ਅਫ਼ਸਰਾਂ ਨੇ ਦਾਅਵਾ ਕਰਦਿਆਂ ਦੱਸਿਆ ਕਿ, ਇਹ ਮਾਈਨਰ ਪਟਾਕਾ ਸੀ, ਜੋ ਪਹਿਲੀ ਨਜ਼ਰੇਂ ਪੋਟਾਸ਼ ਨਾਲ ਤਿਆਰ ਹੋਇਆ ਜਾਪ ਰਿਹਾ ਹੈ।

ਪੁਲਿਸ ਅਫ਼ਸਰਾਂ ਨੇ ਦੱਸਿਆ ਕਿ, ਇਹ ਪਟਾਕਾ ਜਾਨਵਰਾਂ ਨੂੰ ਭਜਾਉਣ ਵਾਲਾ ਪਟਾਕਾ ਹੈ, ਕੋਈ ਵੱਡਾ ਪਟਾਕਾ ਜਾਂ ਫਿਰ ਬੰਬ ਨਹੀਂ ਹੈ। ਫਿਰ ਵੀ ਉਨ੍ਹਾਂ ਦੇ ਵਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲ ਦੀ ਆਵਾਜਾਈ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments