Saturday, April 13, 2024
No menu items!
HomePunjabBig News: ਪੇਪਰ ਦੇ ਕੇ ਵਾਪਸ ਆ ਰਹੇ 4 ਨੌਜਵਾਨਾਂ ਦੀ ਸੜਕ...

Big News: ਪੇਪਰ ਦੇ ਕੇ ਵਾਪਸ ਆ ਰਹੇ 4 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

 

ਪੰਜਾਬ ਨੈੱਟਵਰਕ, ਫਿਰੋਜ਼ਪੁਰ-

ਫਿਰੋਜ਼ਪੁਰ ਦੇ ਮੱਖੂ ਲਾਗੇ ਹੋਏ ਸੜਕ ਹਾਦਸੇ ਦੌਰਾਨ ਚਾਰ‌ ਜਣਿਆਂ ਦੀ ਮੌਤ ਅਤੇ ਦੋ ਦੇ ਜਖਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਸਿਵਲ ਹਸਪਤਾਲ ਜੀਰਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਿਰਤਕ ਗੁਰਦਾਸਪੁਰ ਅਤੇ ਸ਼੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹਨ।

ਜਾਣਕਾਰੀ ਮੁਤਾਬਿਕ ਗੁਰਕੀਰਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਛੋਟੇਪੁਰ, ਜਗਰਾਜ ਸਿੰਘ ਪੁੱਤਰ ਰਸ਼ਪਾਲ ਸਿੰਘ ਪਿੰਡ ਥੋਬਾ, ਵੈਸ਼ਦੀਪ ਪੁੱਤਰ ਜਤਿੰਦਰ ਕੁਮਾਰ ਮਹੱਲਾ ਥੋਹ ਪੱਤੀ ਗੁਰਦਾਸਪੁਰ, ਅਰਸ਼ਦੀਪ ਚੰਦ ਪੁੱਤਰ ਜਸਪਾਲ ਚੰਦ ਨਿਵਾਸੀ ਆਲੋਵਾਲ ਅਰਸ਼ਦੀਪ ਚੰਦ ਪੁੱਤਰ ਜਸਪਾਲ ਚੰਦ ਪਿੰਡ ਆਲੋਵਾਲ, ਗੁਰਮਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗੁਰਦਾਸਪੁਰ, ਜੋਬਨ ਵਾਸੀ ਪਠਾਨਕੋਟ ਜੋ ਕਿ ਆਪਣੀ ਸਵਿਫਟ ਕਾਰ ਵਿੱਚ ਬਠਿੰਡਾ ਦੇ ਵਿੱਚ ਵੈਟਰਨਰੀ ਪੋਲੀਟੈਕਨਿਕ ਕਾਲਜ ਕਾਲਝਰਾਣੀ ਬਠਿੰਡਾ ਵਿੱਚ ਪੇਪਰ ਦੇ ਕੇ ਵਾਪਸ ਪਰਤ ਰਹੇ ਸਨ।

ਰਸਤੇ ਵਿੱਚ ਉਹ ਪੈਟਰੋਲ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਜਦੋਂ ਗੱਡੀ ਚੜ੍ਹਾਈ ਤਾਂ ਉਸਦਾ ਟਾਇਰ ਫਟ ਗਿਆ। ਜਿਸ ਨਾਲ ਉਹਨਾਂ ਦੀ ਸਵਿਫਟ ਕਾਰ ਬੇਕਾਬੂ ਹੋ ਕੇ ਇੱਕ ਪੈਲਸ ਮਖੂ ਦੀ ਕੰਧ ਦੇ ਨਾਲ ਟਕਰਾਈ ਅਤੇ ਕਾਰ ਪਲਟ ਗਈ। ਜਿਸ ਤੇ ਗੁਰਕੀਰਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਛੋਟੇਪੁਰ ਗੁਰਦਾਸਪੁਰ, ਜੁਗਰਾਜ ਸਿੰਘ ਪੁੱਤਰ ਰਸਪਾਲ ਸਿੰਘ ਪਿੰਡ ਥੋਬਾ ਅੰਮ੍ਰਿਤਸਰ, ਵੈਸ਼ਦੀਪ ਪੁੱਤਰ ਜਤਿੰਦਰ ਕੁਮਾਰ ਮਹੱਲਾ ਥੋਹ ਪੱਤੀ ਗੁਰਦਾਸਪੁਰ, ਦੀ ਮੌਕੇ ਤੇ ਹੀ ਮੌਤ ਹੋ ਗਈ।

ਜਦੋਂਕਿ ਅਰਸ਼ਦੀਪ ਚੰਦ ਵਾਸੀ ਜਸਪਾਲ ਚੰਦ ਪਿੰਡ ਆਲੋਵਾਲ ਗੁਰਦਾਸਪੁਰ, ਗੁਰਮਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗੁਰਦਾਸਪੁਰ, ਜੋਬਨ ਵਾਸੀ ਪਠਾਨਕੋਟ ਜਿਨਾਂ ਵਿੱਚੋਂ ਗੁਰਮਮਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗੁਰਦਾਸਪੁਰ ਨੂੰ ਜੀਰਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਅਰਸ਼ਦੀਪ ਚੰਦ ਪੁੱਤਰ ਜਸਪਾਲ ਚੰਦ ਪਿੰਡ ਆਲੋਵਾਲ ਜ਼ਿਲਾ ਗੁਰਦਾਸਪੁਰ ਅਤੇ ਜੋਬਨ ਵਾਸੀ ਪਠਾਨਕੋਟ‌ ਨੂੰ ਮਖੂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਅਰਸ਼ਦੀਪ ਚੰਦ ਪੁੱਤਰ ਜਸਪਾਲ ਚੰਦ ਵਾਸੀ ਆਲੋਵਾਲ ਗੁਰਦਾਸਪੁਰ ਦੀ ਮੌਤ ਹੋ ਗਈ ਅਤੇ ਜੋਬਨ ਵਾਸੀ ਪਠਾਣਕੋਟ ਨੂੰ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ। ਥਾਣਾ ਮਖੂ ਦੀ ਪੁਲਿਸ ਵੱਲੋਂ ਜੀਰਾ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments