Saturday, April 13, 2024
No menu items!
HomeChandigarhਵੱਡੀ ਖ਼ਬਰ: ਕਿਸਾਨਾਂ ਦੇ 'ਦਿੱਲੀ ਚੱਲੋ ਮਾਰਚ' ਨੂੰ ਲੱਗੀ ਬਰੇਕ, 29 ਫਰਵਰੀ...

ਵੱਡੀ ਖ਼ਬਰ: ਕਿਸਾਨਾਂ ਦੇ ‘ਦਿੱਲੀ ਚੱਲੋ ਮਾਰਚ’ ਨੂੰ ਲੱਗੀ ਬਰੇਕ, 29 ਫਰਵਰੀ ਤੱਕ ਅੰਦੋਲਨ ਮੁਲਤਵੀ

 

ਚੰਡੀਗੜ੍ਹ

ਦਿੱਲੀ ਚੱਲੋ ਕਿਸਾਨਾਂ ਦਾ ਅੰਦੋਲਨ ਹਾਲ ਦੀ ਘੜੀ ਮੁਲਤਵੀ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਸਿੱਧੂਪੁਰ ਧੜੇ ਨੇ ਦਿੱਲੀ ਮਾਰਚ ਦਾ ਫੈਸਲਾ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਖਨੌਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਪੰਧੇਰ ਨੇ ਕਿਹਾ ਕਿ ਇਸ ਦੌਰਾਨ ਕਿਸਾਨ ਹਰਿਆਣਾ ਸਰਹੱਦ ‘ਤੇ ਡਟੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਨਤਕ ਸਮਰਥਨ ਲਈ ਕਿਸਾਨ 24 ਫਰਵਰੀ ਨੂੰ ਮੋਮਬੱਤੀ ਮਾਰਚ, 25 ਨੂੰ ਸੈਮੀਨਾਰ, 26 ਨੂੰ ਪਿੰਡ-ਪਿੰਡ ਜਾਗਰੂਕਤਾ, 27 ਨੂੰ ਭਾਈਵਾਲ ਜਥੇਬੰਦੀਆਂ ਨਾਲ ਮੀਟਿੰਗਾਂ, 28 ਨੂੰ ਕਾਨਫਰੰਸ ਅਤੇ 28 ਨੂੰ ਅਗਲੇ ਸੰਘਰਸ਼ ਦਾ ਐਲਾਨ ਕਰਨਗੇ।

ਦੂਜੇ ਪਾਸੇ ਕਿਸਾਨਾਂ ਨੇ ਪਟਿਆਲਾ ਦੇ ਸ਼ੰਭੂ ਬਾਰਡਰ ‘ਤੇ ਹੀ ਪੱਕਾ ਮੋਰਚਾ ਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

 

RELATED ARTICLES
- Advertisment -

Most Popular

Recent Comments