Saturday, April 13, 2024
No menu items!
HomeChandigarhਵੱਡੀ ਖ਼ਬਰ: ਕਿਸਾਨ ਅੰਦੋਲਨ 'ਚ ਵੜੇ ਕੁੱਝ ਫੁਕਰਿਆਂ ਵਲੋਂ ਲੋਕਪੱਖੀ ਪੱਤਰਕਾਰਾਂ 'ਤੇ...

ਵੱਡੀ ਖ਼ਬਰ: ਕਿਸਾਨ ਅੰਦੋਲਨ ‘ਚ ਵੜੇ ਕੁੱਝ ਫੁਕਰਿਆਂ ਵਲੋਂ ਲੋਕਪੱਖੀ ਪੱਤਰਕਾਰਾਂ ‘ਤੇ ਹਮਲਾ, ਗੰਭੀਰ ਜ਼ਖਮੀ

 

ਕਿਸਾਨ ਅੰਦੋਲਨ ‘ਚ ਵੜੇ ਕੁੱਝ ਫੁਕਰਿਆਂ ਵਲੋਂ ਲੋਕਪੱਖੀ ਪੱਤਰਕਾਰਾਂ ‘ਤੇ ਹਮਲਾ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਕਿਸਾਨ ਅੰਦੋਲਨ: ਪੰਜਾਬ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਪਰ ਇਸੇ ਕਿਸਾਨ ਅੰਦੋਲਨ ਵਿਚ ਕੁੱਝ ਫੁਕਰੇ ਵੀ ਵੜ ਗਏ ਹਨ, ਜਿਨ੍ਹਾਂ ਦੇ ਵਲੋਂ ਨਫ਼ਰਤ ਘੋਲਣ ਦੇ ਨਾਲ ਨਾਲ ਪੱਤਰਕਾਰਾਂ ‘ਤੇ ਹਮਲੇ ਕੀਤੇ ਜਾ ਰਹੇ ਹਨ।

ਬੀਤੇ ਕੱਲ੍ਹ ਜਿਥੇ ਹਰਿਆਣਾ ਪੁਲਿਸ ਵਲੋਂ ਕੀਤੇ ਗਏ ਅੱਥਰੂ ਗੈਸ ਰਾਹੀਂ ਹਮਲੇ ਕਾਰਨ ਕਈ ਪੱਤਰਕਾਰ ਜ਼ਖਮੀ ਹੋ ਗਏ, ਉਥੇ ਹੀ ਅੱਜ ਸ਼ੰਭੂ ਬਾਰਡਰ ‘ਤੇ ਕਿਸਾਨ ਅੰਦੋਲਨ ਵਿਚ ਵੜੇ ਕੁੱਝ ਫੁਕਰਿਆਂ ਦੇ ਵਲੋਂ ਪੱਤਰਕਾਰ ਸਿਕੰਦਰ ਅਤੇ ਕਰਨ ‘ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ, ਜ਼ਖਮੀ ਪੱਤਰਕਾਰਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਉਥੇ ਹੀ ਕਿਸਾਨ ਆਗੂਆਂ ਸਰਵਨ ਸਿੰਘ ਪੰਧੇਰ ਤੇ ਜਗਜੀਤ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਤੇ ਹੋਏ ਹਮਲੇ ਦੀ ਮਾਫ਼ੀ ਮੰਗੀ ਅਤੇ ਕਿਹਾ ਕਿ, ਅਸੀਂ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਾਂਗੇ। ਦੂਜੇ ਪਾਸੇ ਪੱਤਰਕਾਰਾਂ ਦੇ ਵਿਚ ਇਸ ਵਾਰਦਾਤ ਨੂੰ ਲੈ ਕੇ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments