Tuesday, March 5, 2024
No menu items!
HomeChandigarhBREAKING- ਪੰਜਾਬ 'ਚ ਸਰਕਾਰੀ ਅਧਿਆਪਕਾ ਨੇ ਪਤੀ ਸਮੇਤ ਕੀਤੀ ਖੁਦਕੁਸ਼ੀ

BREAKING- ਪੰਜਾਬ ‘ਚ ਸਰਕਾਰੀ ਅਧਿਆਪਕਾ ਨੇ ਪਤੀ ਸਮੇਤ ਕੀਤੀ ਖੁਦਕੁਸ਼ੀ

 

ਪੰਜਾਬ ਨੈੱਟਵਰਕ, ਅੰਮ੍ਰਿਤਸਰ-

ਪੰਜਾਬ ਦੇ ਅੰਦਰ ਸਰਕਾਰੀ ਅਧਿਆਪਕਾ ਅਤੇ ਉਸਦੇ ਪਤੀ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕਾਵਾਂ ਦੀ ਪਛਾਣ ਆਰਤੀ ਅਤੇ ਮਨੀਸ਼ ਵਜੋਂ ਹੋਈ ਹੈ। ਦੋਵਾਂ ਨੇ ਦੂਜਾ ਵਿਆਹ ਕੀਤਾ ਸੀ। ਮ੍ਰਿਤਕ ਔਰਤ ਸਰਕਾਰੀ ਸਕੂਲ ਕਸੇਲ ‘ਚ ਅਧਿਆਪਕਾ ਸੀ। ਇਹ ਸਾਰੀ ਵਾਰਦਾਤ ਅਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਪੈਂਦੇ ਕਰਤਾਰ ਨਗਰ ਗਲੀ ਨੰਬਰ ਸੱਤ ਦੀ ਦੱਸੀ ਜਾ ਰਹੀ ਹੈ।

ਜਿਥੇ ਲੇਡੀ ਟੀਚਰ ਆਰਤੀ ਅਤੇ ਪਤੀ ਮਨੀਸ਼ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਲੜਾਈ ਏਨੀਂ ਵੱਧ ਗਈ ਕਿ, ਦੋਵਾਂ ਨੇ ਖੁਦਕੁਸ਼ੀ ਕਰ ਲਈ। ਹਾਲਾਂਕਿ ਕੁੱਝ ਮੀਡੀਆ ਰਿਪੋਰਟਾਂ ਦੇ ਵਿਚ ਕਿਹਾ ਜਾ ਰਿਹਾ ਹੈ ਕਿ, ਮਨੀਸ਼ ਨੇ ਪਹਿਲਾਂ ਆਰਤੀ ਦਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ।

ਪੁਲਿਸ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ, ਮ੍ਰਿਤਕਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ, ਮ੍ਰਿਤਕ ਮਨੀਸ਼ ਵਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਗਿਆ, ਜੋ ਪੁਲਿਸ ਨੂੰ ਬਰਾਮਦ ਹੋਇਆ ਹੈ, ਜਿਸ ਵਿਚ ਉਹਨੇ ਆਪਣੀ ਸੱਸ ਤੇ ਸਾਲੀ ਨੂੰ ਇਸ ਸਭ ਦਾ ਜਿੰਮੇਵਾਰ ਠਹਿਰਾਇਆ ਹੈ, ਹਾਲਾਂਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਆਰੰਭ ਕਰ ਦਿੱਤੀ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments