Friday, March 1, 2024
No menu items!
HomePunjabBREAKING- ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ NGT ਵੱਲੋਂ 25 ਹਜ਼ਾਰ ਰੁਪਏ ਦਾ...

BREAKING- ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ NGT ਵੱਲੋਂ 25 ਹਜ਼ਾਰ ਰੁਪਏ ਦਾ ਜੁਰਮਾਨਾ

 

Chandigarh News:

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ (ਪੀਪੀਸੀਬੀ) ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਪੰਜਾਬੀ ਜਾਗਰਣ ਦੀ ਖ਼ਬਰ ਅਨੁਸਾਰ, ਬਨੂੜ ਦੇ ਸਮਾਜਸੇਵੀ ਕਰਨਵੀਰ ਸ਼ੈਂਟੀ ਥੰਮਣ ਨੇ ‘ਪੰਜਾਬ ਦੇ ਪਾਣੀਆਂ ਦੀ ਲੁੱਟ ਤੇ ਦਰਿਆ ਸਤਲੁਜ ਵਿਚ ਕੀਤੇ ਜਾ ਰਹੇ ਕਬਜ਼ਿਆਂ’ ਸਬੰਧੀ’ ਰਿਪੋਰਟ ਨੂੰ ਆਧਾਰ ਬਣਾ ਕੇ ਮਾਮਲਾ ਐੱਨਜੀਟੀ ਕੋਲ ਚੁੱਕਿਆ ਸੀ।

ਥੰਮਣ ਨੇ ਦੱਸਿਆ ਕਿ ਐੱਨਜੀਟੀ ’ਚ ਕਿਸੇ ਵੀ ਮਾਮਲੇ ’ਚ ਤਰੀਕ ਤੋਂ ਇਕ ਦਿਨ ਪਹਿਲਾਂ 12 ਵਜੇ ਤੱਕ ਜਵਾਬ ਦਾਇਰ ਕਰਨਾ ਹੁੰਦਾ ਹੈ। ਇਸ ਸਬੰਧੀ ਸੁਣਵਾਈ ਵਾਲੇ ਦਿਨ ਹੀ ਪੀਪੀਸੀਬੀ ਵੱਲੋਂ ਜਵਾਬ ਦਾਇਰ ਕਰਨ ’ਤੇ ਐੱਨਜੀਟੀ ਨੇ ਬੋਰਡ ਨੂੰ ਜੁਰਮਾਨਾ ਕੀਤਾ ਹੈ।

ਉਧਰ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਐੱਨਜੀਟੀ ਦੇ ਚੇਅਰਮੈਨ ਪ੍ਰਕਾਸ਼ ਸ੍ਰੀਵਾਸਤਵਾ, ਸੁਧੀਰ ਅਗਰਵਾਲ ਜੁਡੀਸ਼ੀਅਲ ਮੈਂਬਰ ਅਤੇ ਡਾਕਟਰ ਏ ਸੈਂਥਿਲ ਵੈਲ ਮਾਹਰ ਮੈਂਬਰ ’ਤੇ ਅਧਾਰਤ ਬੈਂਚ ਨੇ ਜਦੋਂ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਸਕੱਤਰ ਅਤੇ ਪੀਪੀਸੀਬੀ ਦੇ ਅਧਿਕਾਰੀਆਂ ਤੋਂ ਦਾਇਰ ਕੀਤੀ ਗਈ ਜਵਾਬੀ ਰਿਪੋਰਟ ਵਿਚ ‘ਫਲੱਡ ਪਲੇਨ ਜ਼ੋਨ’ ਦੀ ਨਿਸ਼ਾਨਦੇਹੀ ਸਬੰਧੀ ਪੁੱਛਿਆ ਤਾਂ ਦੋਵੇਂ ਹੀ ਵਿਭਾਗਾਂ ਦੇ ਅਧਿਕਾਰੀ ਇਸ ਲਈ ਇਕ-ਦੂਜੇ ਨੂੰ ਜਵਾਬਦੇਹ ਦੱਸਦੇ ਰਹੇ।

ਜਦੋਂ ਐੱਨਜੀਟੀ ਨੇ ਦੋਹਾਂ ਦਾ ਇੱਕੋ ਸੂਬੇ ਨਾਲ ਸਬੰਧਤ ਹੋਣਾ ਅਤੇ ਦੋਵਾਂ ਦਾ ਇਕ ਹੀ ਮੁੱਖ ਸਕੱਤਰ ਹੋਣ ਸਬੰਧੀ ਆਖਿਆ ਤਾਂ ਦੋਵਾਂ ਨੇ ਹੀ ਮੰਨਿਆ ਕਿ ਦਾਇਰ ਕੀਤੀ ਰਿਪੋਰਟ ਵਿਚ ਅਜੇ ਨਿਸ਼ਾਨਦੇਹੀ ਨਹੀਂ ਹੋ ਸਕੀ ਹੈ।

ਉਧਰ ਪਟੀਸ਼ਨਕਰਤਾ ਨੇ ਫਿਰ ਦੱਸਿਆ ਕਿ ਸਰਕਾਰ ਵੱਲੋਂ ਦਰਜ ਜਵਾਬੀ ਰਿਪੋਰਟ ਵਿਚ ਸਤਲੁਜ ਦਰਿਆ ਦੀ ਨਿਸ਼ਾਨਦੇਹੀ, ਨਾਜਾਇਜ਼ ਕਬਜ਼ਿਆਂ ਅਤੇ ਉਨ੍ਹਾਂ ਨੂੰ ਹਟਾਉਣ ਸਬੰਧੀ ਕੁਝ ਵੀ ਜ਼ਿਕਰ ਨਹੀਂ ਹੈ। ਇਸ ’ਤੇ ਐੱਨਜੀਟੀ ਨੇ ਜਵਾਬ ਨੂੰ ਅਧੂਰਾ ਕਰਾਰ ਦਿੰਦਿਆਂ 6 ਮਾਰਚ ਤੱਕ ਦਰਿਆ ਸਤਲੁਜ ਦੀ ਨਿਸ਼ਾਨਦੇਹੀ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਐਕਸ਼ਨ ਟੇਕਣ ਰਿਪੋਰਟ ਅਗਲੀ ਪੇਸ਼ੀ ਤੱਕ ਜਮ੍ਹਾਂ ਕਰਨ ਲਈ ਆਖਿਆ ਹੈ।

ਪੀਪੀਸੀਬੀ ਦੇ ਅਧਿਕਾਰੀ ਤੇ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਤੋਂ ਪੁੱਛਿਆ ਕਿ ਫਲੱਡ ਪਲੇਨ ਜ਼ੋਨ ਦੀ ਨਿਸ਼ਾਨਦੇਹੀ ਕੀਤੀ ਜਾਂ ਨਹੀਂ ਤਾਂ ਉਨ੍ਹਾਂ ਵੱਲੋਂ ਨਾਂਹ ਕਰਨ ’ਤੇ ਐੱਨਜੀਟੀ ਦੇ ਜੱਜ ਨਾਰਾਜ਼ਗੀ ਭਰੇ ਲਹਿਜ਼ੇ ’ਚ ਬੋਲੇ,‘ਜਿਹੜੀ ਚੀਜ਼ ਤੁਹਾਡੇ ਤੋਂ ਮੰਗੀ ਜਾ ਰਹੀ ਹੈ, ਉਹ ਤੁਸੀਂ ਦੇ ਨਹੀਂ ਰਹੇ। ਇਕ-ਦੂਜੇ ’ਤੇ ਸੁੱਟ ਰਹੇ ਹੋ, ਚੀਫ ਸੈਕਟਰੀ ਤਾਂ ਤੁਹਾਡਾ ਸਾਂਝਾ ਹੈ, ਫਿਰ ਕਿਉਂ ਮਾਮਲੇ ਨੂੰ ਟਾਲ ਰਹੇ ਹੋ, ਇਕ ਤਾਂ ਟ੍ਰਿਬਿਊਨਲ ਦਾ ਸਮਾਂ ਜ਼ਾਇਆ ਕਰ ਰਹੇ ਹੋ, ਦੂਜਾ ਲੋਕ ਪਰੇਸ਼ਾਨ ਹੋ ਰਹੇ ਹੋ। ਖ਼ਬਰ ਸ੍ਰੋਤ- ਪੰਜਾਬੀ ਜਾਗਰਣ

 

RELATED ARTICLES
- Advertisment -

Most Popular

Recent Comments