Tuesday, April 23, 2024
No menu items!
HomeChandigarhBreaking: Sukhbir Badal ਵੱਲੋਂ BC ਵਿੰਗ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦਾ...

Breaking: Sukhbir Badal ਵੱਲੋਂ BC ਵਿੰਗ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

 

Sukhbir Badal ਵੱਲੋਂ ਬੀ.ਸੀ ਵਿੰਗ ਦੇ ਅਹੁਦੇਦਾਰਾਂ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ

ਪੰਜਾਬ ਨੈੱਟਵਰਕ, ਚੰਡੀਗੜ੍ਹ

Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਛੜੀਆਂ ਸ਼੍ਰ੍ਰੈਣੀਆਂ ਵਿੰਗ (ਬੀ.ਸੀ. ਵਿੰਗ) ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਬੀ.ਸੀ ਵਿੰਗ ਦੇ ਅਹੁਦੇਦਾਰਾਂ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੀ.ਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਪਾਰਟੀ ਨਾਲ ਲੰਮੇ ਸਮੇ ਤੋਂ ਜੁੜੇ ਅਤੇ ਮਿਹਨਤੀ ਆਗੂਆਂ ਨੂੰ ਬੀ.ਸੀ. ਵਿੰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਉਹਨਾਂ ਵਿੱਚ ਹਰੀ ਸਿੰਘ ਪ੍ਰੀਤ ਟਰੈਕਟਰ ਨਾਭਾ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਅੰਮ੍ਰਿਤਸਰ, ਭਾਈ ਰਾਮ ਸਿੰਘ ਮੈਂਬਰ ਐਸ.ਜੀ.ਪੀ.ਸੀ ਅੰਮ੍ਰਿਤਸਰ, ਅਮਰਜੀਤ ਸਿੰਘ ਬਿੱਟੂ ਕਿਸ਼ਨਪੁਰਾ ਜਲੰਧਰ, ਦਰਸ਼ਨ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ, ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਗੁਰਦੀਪ ਸਿੰਘ ਲੰਬੀ, ਕਸ਼ਮੀਰ ਸਿੰਘ ਗੰਡੀਵਿੰਡ ਸਾਬਕਾ ਮੇਂਬਰ ਐਸ.ਜੀ.ਪੀ.ਸੀ, ਮੁਖਤਿਆਰ ਸਿੰਘ ਚੀਮਾ ਲੁਧਿਆਣਾ ਅਤੇ ਗੁਰਦੀਪ ਸਿੰਘ ਸ਼ੇਖਪੁਰਾ ਦੇ ਨਾਮ ਸ਼ਾਮਲ ਹਨ।

ਜਿਹਨਾਂ ਆਗੂਆਂ ਨੂੰ ਬੀ.ਸੀ. ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਜੋਗਿੰਦਰ ਸਿੰਘ ਸੁਰਜੀਤ ਬੱਸ ਸਰਵਿਸ ਫਿਰੋਜਪੁਰ, ਮਲਕੀਤ ਸਿੰਘ ਮਠਾੜੂ ਬਸੀ ਪਠਾਣਾ, ਸੁਖਵਿੰਦਰ ਸਿੰਘ ਦਾਨੀਪੁਰ ਸਮਾਣਾ, ਹਰਦਿਆਲ ਸਿੰਘ ਭੱਟੀ ਪਟਿਆਲਾ, ਠੇਕੇਦਾਰ ਗੁਰਨਾਮ ਸਿੰਘ ਸ੍ਰੀ ਅਨੰਦਪੁਰ ਸਾਹਿਬ, ਪਰਵਿੰਦਰ ਸਿੰਘ ਸਮਰਾਲਾ, ਮੱਖਣ ਸਿੰਘ ਚੌਹਾਨ, ਸੁਰਜੀਤ ਸਿੰਘ ਪਠਾਨਕੋਟ, ਸੁੱਚਾ ਸਿੰਘ ਧਰਮੀ ਫੌਜੀ ਅੰਮ੍ਰਿਸਤਰ, ਸੰਤੋਖ ਸਿੰਘ ਸੈਣੀ ਨਵਾਂਸਹਿਰ, ਕੁਲਵੀਰ ਸਿੰਘ ਸੋਨੂੰ ਮੋਰਿੰਡਾ, ਸਵਰਨਜੀਤ ਸਿੰਘ ਬੌਬੀ ਰੋਪੜ੍ਹ, ਜੈ ਸਿੰਘ ਬਾੜਾ ਫਤਿਹਗੜ੍ਹ ਸਾਹਿਬ, ਜਸਵਿੰਦਰ ਸਿੰਘ ਜੈਲਦਾਰ ਰਾਜਪੁਰਾ ਅਤੇ ਕੁਲਤਾਰ ਸਿੰਘ ਕੰਡਾ ਜਲੰਧਰ ਦੇ ਨਾਮ ਸ਼ਾਮਲ ਹਨ।

ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪਛੜੀਆਂ ਸ਼੍ਰੈਣੀਆਂ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸੁੱਚਾ ਸਿੰਘ ਸੁਚੇਤਗੜ੍ਹ ਗੁਰਦਾਸਪੁਰ, ਭੂਪਿੰਦਰ ਸਿੰਘ ਜਾਡਲਾ ਨਵਾਂਸਹਿਰ, ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ, ਨਰਿੰਦਰਪਾਲ ਸਿੰਘ ਮੋਗਾ, ਰਜਿੰਦਰ ਸਿੰਘ ਜੀਤ ਖੰਨਾ, ਹਰਪਾਲ ਸਿੰਘ ਸਰਾਓ ਰਾਜਪੁਰਾ, ਗੁਰਚਰਨ ਸਿੰਘ ਕੜਵਲ ਡੇਰਾਬਸੀ ਅਤੇ ਗੁਰਦਿਆਲ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਦੇ ਨਾਮ ਸ਼ਾਮਲ ਹਨ।

ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਨਰਿੰਦਰ ਸਿੰਘ ਬਿੱਟੂ ਜਿਲਾ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ), ਲਾਭ ਸਿੰਘ ਐਵਰਸ਼ਾਈਨ ਪ੍ਰਧਾਨ ਜਿਲਾ ਬਠਿੰਡਾ (ਸ਼ਹਿਰੀ), ਸੁਰਿੰਦਰਪਾਲ ਸਿੰਘ ਜੌੜਾ ਪ੍ਰਧਾਨ ਬਠਿੰਡਾ (ਦਿਹਾਤੀ), ਹਰਬੰਸ ਸਿੰਘ ਹੰਸਪਾਲ ਪ੍ਰਧਾਨ ਪੁਲਿਸ ਜਿਲਾ ਬਟਾਲਾ (ਸ਼ਹਿਰੀ), ਜਤਿੰਦਰ ਸਿੰਘ ਲੰਧਾ ਪ੍ਰਧਾਨ ਪੁਲਿਸ ਜਿਲਾ ਬਟਾਲਾ (ਦਿਹਾਤੀ), ਰਣਜੀਤ ਸਿੰਘ ਨੰਗਲ ਕੋਟਲੀ ਪ੍ਰਧਾਨ ਜਿਲਾ ਗੁਰਦਾਸਪੁਰ (ਦਿਹਾਤੀ), ਸਤਨਾਮ ਸਿੰਘ ਬੰਟੀ ਚੱਗਰਾਂ ਪ੍ਰਧਾਨ ਜਿਲਾ ਹੁਸ਼ਿਆਰਪੁਰ (ਸ਼ਹਿਰੀ), ਸੁਰਜੀਤ ਸਿੰਘ ਕੈਰੇ ਦਸੂਹਾ ਪ੍ਰਧਾਨ ਜਿਲਾ ਹੁਸ਼ਿਆਰਪੁਰ (ਦਿਹਾਤੀ), ਰਾਜਵੰਤ ਸਿੰਘ ਸੁੱਖਾ ਪ੍ਰਧਾਨ ਜਿਲਾ ਜਲੰਧਰ (ਸ਼ਹਿਰੀ), ਬਲਵਿੰਦਰ ਸਿੰਘ ਅਵਾਲੀ ਪ੍ਰਧਾਨ ਜਲੰਧਰ (ਦਿਹਾਤੀ), ਦਰਸ਼ਨ ਸਿੰਘ, ਦਰਸ਼ਨ ਸਿੰਘ ਮੱਲੋ ਕਾਦਾਰਬਾਦ ਪ੍ਰਧਾਨ ਜਿਲਾ ਕਪੂਰਥਲਾ, ਹਰਮੀਤ ਸਿੰਘ ਪ੍ਰਧਾਨ ਜਿਲਾ ਪਟਿਆਲਾ (ਸ਼ਹਿਰੀ), ਜਤਿੰਦਰ ਸਿੰਘ ਰੋਮੀ ਪ੍ਰਧਾਨ ਜਿਲਾ ਪਟਿਆਲਾ (ਦਿਹਾਤੀ ਪੂਰਬੀ), ਜਸਵਿੰਦਰ ਸਿੰਘ ਫਰੀਦਾ ਨਗਰ ਪ੍ਰਧਾਨ ਜਿਲਾ ਪਠਾਨਕੋਟ (ਦਿਹਾਤੀ), ਵਿਸ਼ਾਲ ਜਿਲਾ ਪ੍ਰਧਾਨ (ਸ਼ਹਿਰੀ) ਪਠਾਨਕੋਟ, ਹੇਮ ਰਾਜ ਝਾਂਡੀਆਂ ਪ੍ਰਧਾਨ ਜਿਲਾ ਰੂਪਨਗਰ, ਜਥੇਦਾਰ ਤਾਰਾ ਸਿੰਘ ਸੇਖੂਪੁਰ ਪ੍ਰਧਾਨ ਜਿਲਾ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ) ਅਤੇ ਸੁਖਪਾਲ ਸਿੰਘ ਗਾਬੜੀਆ ਪ੍ਰਧਾਨ ਜਿਲਾ ਤਰਨ ਤਾਰਨ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਬਲਵੀਰ ਸਿੰਘ ਇੰਜਨੀਅਰ ਅੰਬਾਲਾ ਨੂੰ ਹਰਿਆਣਾ ਸਟੇਟ ਦਾ ਪ੍ਰਧਾਨ ਬਣਾਇਆ ਗਿਆ ਹੈ, ਅਵਤਾਰ ਸਿੰਘ ਮਨੀਮਾਜਰਾ ਨੂੰ ਚੰਡੀਗੜ੍ਹ ਯੂ.ਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰਾਂ ਦਲਜੀਤ ਸਿੰਘ ਗੇਂਦੂ ਕਨੇਡਾ ਉਤਰੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਬਾਕੀ ਰਹਿੰਦੇ ਅਹੁਦੇਦਾਰ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments