ਐਨਆਈਆਰਐਫ 2024 ਰੈਂਕਿੰਗ ‘ਚ ਭਾਰਤ ਦੀ ਚੋਟੀ ਦੀਆਂ ਯੂਨੀਵਰਸਿਟੀਆਂ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ 20ਵਾਂ ਰੈਂਕ ਕੀਤਾ ਪ੍ਰਾਪਤ
ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇ ਐਨਆਈਆਰਐਫ 2024 ਰੈਂਕਿੰਗ ‘ਚ ਸਰਬੋਤਮ 20ਵਾਂ ਰੈਂਕ ਕੀਤਾ ਪ੍ਰਾਪਤ , ਕਈ ਵਿਸ਼ਿਆਂ ਵਿੱਚ ਚੋਟੀ ਦੇ ਸਥਾਨਾਂ ਨੂੰ ਕੀਤਾ ਸੁਰੱਖਿਅਤ
ਐਨਆਈਆਰਐਫ 2024 ਰੈਂਕਿੰਗ ‘ਚ ਚਮਕੀ ਚੰਡੀਗੜ੍ਹ, ਇੰਜੀਨੀਅਰਿੰਗ ‘ਚ 32, ਮੈਨੇਜਮੈਂਟ ‘ਚ 36ਵਾਂ, ਫਾਰਮੇਸੀ ‘ਚ 20ਵਾਂ, ਆਰਕੀਟੈਕਚਰ ‘ਚ 13ਵਾਂ ਰੈਂਕ ਕੀਤਾ ਹਾਸਲ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸੋਮਵਾਰ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ) 2024 ਦੇ 9ਵੇਂ ਐਡੀਸ਼ਨ ‘ਚ ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ.) ਨੇ ਦੇਸ਼ ਦੀਆਂ ਸਰਬੋਤਮ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਲਗਾਤਾਰ ਵਾਧਾ ਜਾਰੀ ਰੱਖਿਆ ਹੈ।
ਐਨਆਈਆਰਐਫ ਰੈਂਕਿੰਗ 2024 ਵਿੱਚ ਭਾਰਤ ਦੀਆਂ ਪ੍ਰਾਈਵੇਟ ਅਤੇ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ 20ਵਾਂ ਸਥਾਨ ਹਾਸਲ ਕਰ ਕੇ, ਚੰਡੀਗੜ੍ਹ ਯੂਨੀਵਰਸਿਟੀ ਨੇ ਅਕਾਦਮਿਕ, ਪਲੇਸਮੈਂਟ, ਖੋਜ ਅਤੇ ਨਵੀਨਤਾ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਹੈ ਤੇ ਇਸਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਉੱਤਰ ਭਾਰਤ ‘ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ । 2012 ਵਿੱਚ ਸਥਾਪਿਤ ਹੋਈ ਚੰਡੀਗੜ੍ਹ ਯੂਨੀਵਰਸਿਟੀ ਨੇ 12 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਖੁਦ ਨੂੰ ਆਈਆਈਟੀ ਅਤੇ ਆਈਆਈਐਮ ਵਰਗੀਆਂ ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਵਿੱਚ ਸ਼ਾਮਲ ਕਰ ਲਿਆ ਹੈ।
2023 ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਐਨਆਈਆਰਐਫ ਰੈਂਕਿੰਗ ਵਿੱਚ 27ਵਾਂ ਸਥਾਨ ਪ੍ਰਾਪਤ ਕੀਤਾ ਸੀ। ਯੂਨੀਵਰਸਿਟੀ ਨੇ ਸਿੱਖਿਆ ਮੰਤਰਾਲੇ ਦੀ ਸਾਲਾਨਾ ਦਰਜਾਬੰਦੀ (ਐਨਆਈਆਰਐਫ-2024) ਦੇ ਅਨੁਸਾਰ, ਸਾਰੇ ਵਿਸ਼ਿਆਂ ਵਿੱਚ ਆਪਣੀ ਰੈਂਕਿੰਗ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ ਅਤੇ ਉੱਤਰੀ ਭਾਰਤ ਵਿੱਚ ਸਭ ਤੋਂ ਵਧੀਆ ਯੂਨੀਵਰਸਿਟੀ ਵਜੋਂ ਉਭਰੀ ਹੈ।
ਇੰਜਨੀਅਰਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇ ਪਿਛਲੇ ਸਾਲ ਦੇ 38ਵੇਂ ਰੈਂਕ ਦੇ ਮੁਕਾਬਲੇ ਇਸ ਸਾਲ 32ਵਾਂ ਰੈਂਕ ਹਾਸਲ ਕੀਤਾ ਹੈ। ਉੱਤਰੀ ਭਾਰਤ ਵਿੱਚ ਯੂਨੀਵਰਸਿਟੀ ਇੰਜਨੀਅਰਿੰਗ ਵਿੱਚ, ਇਹ ਬਿਹਤਰੀਨ ਸਿੱਖਿਆ ਸੰਸਥਾ ਵਜੋਂ ਉਭਰੀ ਹੈ। ਇਸੇ ਤਰ੍ਹਾਂ, ਯੂਨੀਵਰਸਿਟੀ ਨੇ ਮੈਨੇਜਮੈਂਟ ਸੰਸਥਾਵਾਂ ਵਿੱਚ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ, ਪਿਛਲੇ ਸਾਲ ਦੇ 36ਵੇਂ ਰੈਂਕ ਦੀ ਤਰ੍ਹਾਂ ਇਸ ਸਾਲ ਵੀ ਆਪਣਾ 36ਵਾਂ ਰੈਂਕ ਸੁਰੱਖਿਅਤ ਰੱਖਿਆ । ਫਾਰਮੇਸੀ ਵਿੱਚ, ਯੂਨੀਵਰਸਿਟੀ ਨੇ ਐਨਆਈਆਰਐਫ ਦੇ ਇਸ ਸਾਲ ਦੇ ਐਡੀਸ਼ਨ ਵਿੱਚ 20ਵਾਂ ਰੈਂਕ ਪ੍ਰਾਪਤ ਕੀਤਾ ਜਦੋਂ ਕਿ ਪਿਛਲੇ ਸਾਲ ਇਸਦਾ ਰੈਂਕ 34ਵਾਂ ਸੀ। ਹੁਣ ਇਹ ਰੈਂਕ ਹਾਸਲ ਕਰ ਕੇ ਉੱਤਰੀ ਭਾਰਤ ਦੀ ਫਾਰਮੇਸੀ ਵਿੱਚ (ਸਰਬੋਤਮ) ਯੂਨੀਵਰਸਿਟੀ ਬਣ ਗਈ ਹੈ। ਇੱਕ ਵੱਡੀ ਛਲਾਂਗ ਲਗਾਉਂਦੇ ਹੋਏ, ਸੀਯੂ ਨੇ ਪਿਛਲੇ ਸਾਲ ਦੇ 15ਵੇਂ ਰੈਂਕ ਦੇ ਮੁਕਾਬਲੇ ਇਸ ਸਾਲ ਐਨਆਈਆਰਐਫ 2024 ਦੇ ਅਨੁਸਾਰ 13ਵਾਂ ਰੈਂਕ ਹਾਸਲ ਕਰਕੇ ਉੱਤਰ ਭਾਰਤ ਦੀ ਆਰਕੀਟੈਕਚਰ ਵਿੱਚ ਸਭ ਤੋਂ ਵਧੀਆ ਯੂਨੀਵਰਸਿਟੀ ਬਣ ਕੇ ਉਭਰੀ ਹੈ।
ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸੰਸਥਾ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਭਾਰਤ ਦੀਆਂ ਚੋਟੀ ਦੀਆਂ 20ਵਾਂ ਰੈਂਕ ਯੂਨੀਵਰਸਿਟੀਆਂ ਵਿੱਚ ਹਾਸਲ ਕੀਤਾ ਹੈ ਅਤੇ ਉਹ ਵੀ ਥੋੜ੍ਹੇ ਸਮੇਂ ਵਿੱਚ, 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦੇ 12 ਸਾਲਾਂ ਬਾਅਦ, ਐਨਆਈਆਰਐਫ ਦਰਜਾਬੰਦੀ ਸਾਡੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਅਤਿ-ਆਧੁਨਿਕ ਸਰੋਤਾਂ, ਬੁਨਿਆਦੀ ਢਾਂਚੇ ਤੇ ਸਹੂਲਤਾਂ ਦਾ ਪ੍ਰਮਾਣ ਹੈ। ਸਾਡੀ ਰੈਂਕਿੰਗ ਵਿੱਚ ਲਗਪਗ 26 ਫ਼ੀਸਦ ਦੇ ਮਹੱਤਵਪੂਰਨ ਸੁਧਾਰ ਦੇ ਨਾਲ, 20ਵਾਂ ਰੈਂਕ ਅਕਾਦਮਿਕ, ਪਲੇਸਮੈਂਟ, ਖੋਜ ਅਤੇ ਨਵੀਨਤਾ ਵਿੱਚ ਸਾਡੇ ਉੱਚੇ ਮਿਆਰ ਨੂੰ ਦਰਸਾਉਂਦਾ ਹੈ। ਇਸਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਸ਼ਾਮਲ ਕੀਤਾ ਹੈ। ਐਨਆਈਆਰਐਫ ਦਰਜਾਬੰਦੀ ਭਾਰਤੀ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਗਲੋਬਲ ਯੋਗਤਾਵਾਂ ਤੇ ਦਰਜਾਬੰਦੀ ਲਈ ਤਿਆਰ ਕਰਦੀ ਹੈ। ਨਤੀਜੇ ਵਜੋਂ, ਅਸੀਂ ਪਿਛਲੇ 3 ਤੋਂ 4 ਸਾਲਾਂ ਵਿੱਚ ਭਾਰਤੀ ਵਿਦਿਅਕ ਸੰਸਥਾਵਾਂ ਦੀ ਗਲੋਬਲ ਰੈਂਕਿੰਗ ਵਿੱਚ ਸੁਧਾਰ ਦੀ ਇੱਕ ਵੱਡੀ ਛਾਲ ਵੀ ਮਾਰੀ ਹੈ।
“ਭਾਰਤ ਸਰਕਾਰ ਦੀ ਐਨਆਈਆਰਐਫ ਰੈਂਕਿੰਗ ਇੱਕ ਉੱਚ ਮਾਪਦੰਡ ਬਣਾਉਂਦੀ ਹੈ ਅਤੇ ਖੋਜ ਤੇ ਪੇਸ਼ੇਵਰ ਅਭਿਆਸ, ਧਾਰਨਾ, ਕੈਂਪਸ ਪਲੇਸਮੈਂਟ, ਸਿੱਖਣ ਦੇ ਨਤੀਜੇ, ਆਊਟਰੀਚ ਅਤੇ ਸ਼ਮੂਲੀਅਤ ਵਰਗੇ ਬਹੁਤ ਸਖਤ ਮਾਪਦੰਡਾਂ ‘ਤੇ ਅਧਾਰਤ ਹੈ। ਪਿਛਲੇ ਪੰਜ ਸਾਲਾਂ ਤੋਂ, ਚੰਡੀਗੜ੍ਹ ਯੂਨੀਵਰਸਿਟੀ ਨੇ ਐਨਆਈਆਰਐਫ ਰੈਂਕਿੰਗ ਦੇ ਇਹਨਾਂ ਉੱਚ ਮਾਪਦੰਡਾਂ ‘ਤੇ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ ਜਾਰੀ ਰੱਖਿਆ ਹੈ। ਸਮੁੱਚੀ ਦਰਜਾਬੰਦੀ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ, ਪ੍ਰਬੰਧਨ, ਫਾਰਮੇਸੀ, ਆਰਕੀਟੈਕਚਰ ਅਤੇ ਯੋਜਨਾ ਸਮੇਤ ਕਈ ਵਿਸ਼ਿਆਂ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਉੱਤਮ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਦਰਸਾਉਂਦਾ ਹੈ। ਇਹ ਯੂਨੀਵਰਸਿਟੀ ਦੀ ਫੈਕਲਟੀ, ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੁਆਰਾ ਪਾਏ ਨਿਰੰਤਰ ਯੋਗਦਾਨ ਦੇ ਕਾਰਨ ਸੰਭਵ ਹੋਇਆ ਹੈ। ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਉੱਚ-ਸ਼੍ਰੇਣੀ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਤੇ ਭਵਿੱਖ ਲਈ ਪ੍ਰਤਿਭਾ ਨੂੰ ਤਿਆਰ ਕਰਨ ਲਈ ਇੱਕ ਯੋਜਨਾਬੱਧ ਉਦਯੋਗ-ਮੁਖੀ ਪਹੁੰਚ ਅਪਣਾਉਂਦੀ ਹੈ ਜੋ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਂਦੀ ਹੈ।