Tuesday, April 23, 2024
No menu items!
HomeEducationਬਦਲਾਅ ਆਲੀ ਸਰਕਾਰ! ਬੋਰਡ ਪ੍ਰੀਖਿਆਵਾਂ ਦੇ ਦਿਨਾਂ 'ਚ ਵੀ ਅਧਿਆਪਕਾਂ ਕੋਲੋਂ ਲਏ...

ਬਦਲਾਅ ਆਲੀ ਸਰਕਾਰ! ਬੋਰਡ ਪ੍ਰੀਖਿਆਵਾਂ ਦੇ ਦਿਨਾਂ ‘ਚ ਵੀ ਅਧਿਆਪਕਾਂ ਕੋਲੋਂ ਲਏ ਜਾ ਰਹੇ ਨੇ ਗੈਰ ਵਿੱਦਿਅਕ ਕੰਮ

 

ਅਧਿਆਪਕਾਂ ਕੋਲੋਂ ਸਾਰੇ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰੇ ਸਰਕਾਰ: ਤਰਸੇਮ, ਰਿਸ਼ੀ

ਕਿੰਨੂਆਂ ਦੀ ਸਪਲਾਈ ਸਿੱਧੀ ਸਕੂਲ਼ਾਂ ‘ਚ ਕੀਤੀ ਜਾਵੇ

ਪੰਜਾਬ ਨੈੱਟਵਰਕ, ਜਲੰਧਰ –

ਐਲੀਮੈਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਪੰਜਾਬ ਸਰਕਾਰ ਤੋਂ ਅਧਿਆਪਕਾਂ ਤੋਂ ਲਏ ਜਾ ਸਾਰੇ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਨ ਦੀ ਪੁਰਜ਼ੋਰ ਮੰਗ ਕੀਤੀ।

ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੋਵੇਂ ਆਗੂਆਂ ਨੇ ਆਖਿਆ ਅਧਿਆਪਕਾਂ ਕੋਲੋਂ ਪੜ੍ਹਾਈ ਤੋਂ ਇਲਾਵਾ ਲਏ ਜਾਂਦੇ ਸਾਰੇ ਗੈਰ ਵਿੱਦਿਅਕ ਕੰਮ ਜਿਵੇਂ ਬੀ ਐਲ ਓ ਡਿਊਟੀ, ਕਿੰਨੂਆਂ ਦੀ ਢੋਆ ਢੁਆਈ, ਬੇਲੋੜੇ ਆਨਲਾਈਨ ਮੋਬਾਇਲ ਤੇ ਕੀਤੇ ਜਾਣ ਵਾਲੇ ਕੰਮ ਆਦਿ ਛੁਡਵਾਂ ਕੇ ਸਿਰਫ਼ ਵਿਦਿਆਰਥੀਆਂ ਨੂੰ ਪੜਾਉਣ ਦਾ ਕੰਮ ਕਰਨ ਦੇਵੇ।

ਪੰਜਾਬ ਸਰਕਾਰ ਦੇ ਨਵੇਂ ਫੁਰਮਾਨਾਂ ਅਨੁਸਾਰ ਪੰਜਾਬ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਨਾਲ ਕਿੰਨੂ ਦੇਣ ਫੈਸਲੇ ਨੇ ਕਿੰਨੂਆਂ ਦੀ ਢੋਆ ਢੁਆਈ ਨੇ ਅਧਿਆਪਕਾਂ ਨੂੰ ਨਵੇਂ ਜੱਬ ਵਿੱਚ ਫਸਾ ਦਿੱਤਾ ਹੈ।

ਜਥੇਬੰਦੀ ਦੇ ਦੋਵੇਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਸਿੱਧੀ ਸਕੂਲਾਂ ਵਿੱਚ ਕਰਨ ਦੀ ਪੁਰਜ਼ੋਰ ਮੰਗ ਕੀਤੀ ਤਾਂ ਜੋ ਅਧਿਆਪਕਾਂ ਵਲੋਂ ਪੜਾਈ ਨੂੰ ਛੱਡ ਕੇ ਕਿੰਨੂਆਂ ਦੀ ਢੋਆ ਢੁਆਈ ‘ਚ ਹੋਣ ਵਾਲੀ ਖੱਜਲ ਖੁਆਰੀ ਬੰਦ ਹੋ ਸਕੇ। ਆਗੂਆਂ ਵਲੋਂ ਦੁਪਹਿਰ ਦੇ ਖਾਣੇ ਵਿੱਚ ਖੁਰਾਕੀ ਤੱਤਾਂ ਤੋਂ ਰਹਿਤ ਤੇ ਵੱਧ ਖਰਚ ਲਗਾਕੇ ਪੱਕਦੀਆਂ ਪੂੜੀਆਂ ਨੂੰ ਬੰਦ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਅਮਨਦੀਪ ਸਿੰਘ ਭੰਗੂ, ਕਪਿਲ ਕਵਾਤਰਾ,ਜਸਵੰਤ ਸਿੰਘ, ਸੁਖਦੇਵ ਸਿੰਘ, ਭਗਵੰਤ ਪ੍ਰਿਤਪਾਲ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਸਤੀਸ਼ ਕੁਮਾਰ,ਇੰਦਰਜੀਤ ਸਿੰਘ ਕਿਸ਼ਨਪੁਰ,ਦਵਿੰਦਰ ਸਿੰਘ ਚਿੱਟੀ,(ਮੀਤ ਪ੍ਰਧਾਨ), ਮਨਦੀਪ ਸਿੰਘ (ਸ. ਜ਼ਿਲ੍ਹਾ ਪ੍ਰੈੱਸ ਸਕੱਤਰ), ਰਾਮਪਾਲ (ਜਥੇਬੰਦਕ ਸਕੱਤਰ) ਮਨਦੀਪ ਸਿੰਘ (ਸ. ਪ੍ਰੈੱਸ ਸਕੱਤਰ) ਰਵਿੰਦਰ ਕੁਮਾਰ(ਸ. ਜਨਰਲ ਸਕੱਤਰ) ਸੁਰਿੰਦਰ ਪਾਲ,ਜੀਵਨ ਜੋਤੀ, ਨਿਰਮਲ ਕੁਮਾਰ,ਅਵਿਨਾਸ਼ ਭਗਤ,ਕੁਲਵੰਤ ਸਿੰਘ ਬੜਾਪਿੰਡ, ਕੁਲਦੀਪ ਸਿੰਘ ਧੀਰਪੁਰ, ਨਰਦੇਵ ਸਿੰਘ ਜਰਿਆਲ ਅਤੇ ਹੋਰ ਅਧਿਆਪਕਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਗੈਰ ਵਿਦਿਅਕ ਕੰਮ ਅਧਿਆਪਕਾਂ ਕੋਲੋਂ ਨਾ ਲਏ ਜਾਣ।

ਇਸ ਤੋਂ ਇਲਾਵਾ, ਸੰਜੀਵ ਭਾਰਦਵਾਜ,ਪ੍ਰੇਮ ਕੁਮਾਰ,ਰਾਜੇਸ਼ ਕੁਮਾਰ,ਗੁਰਪ੍ਰੀਤ ਸਿੰਘ,ਰਾਜ ਕੁਮਾਰ ਭਤੀਜਾ,ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਅਨੁਰਾਗ ਸੰਧੀਰ,ਵਿਕਾਸ ਮੋਹਨ, ਜਗਦੀਸ਼ ਲਾਲ, ਸੰਜੀਵ ਸ਼ਰਮਾ,ਸ਼ੇਖਰ ਚੰਦ, ਲਖਵਿੰਦਰ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਦਲੀਪ ਕੁਮਾਰ,ਹੀਰਾ ਲਾਲ,ਮੈਡਮ ਮਨਿੰਦਰ ਕੌਰ, ਸਤੀਸ਼ ਕੁਮਾਰੀ, ਪਰਮਜੀਤ ਦੌਲਤਪੁਰ,ਡਿੰਪਲ ਸ਼ਰਮਾ, ਮਮਤਾ ਸਪਰੂ, ਅੰਜਲਾ ਸ਼ਰਮਾ, ਰੀਨਾ ਕਾਲੀਆ, ਹਰਪ੍ਰੀਤ ਕੌਰ, ਅਚਲਾ ਸ਼ਰਮਾ,ਕੁਲਵਿੰਦਰ ਕੌਰ ਖੁਸਰੋਪੁਰ, ਮੋਨਿਕਾ ਉੱਪਲ, ਰਣਜੀਤ ਕੌਰ, ਰੇਖਾ ਰਾਣੀ,ਮਨਜੀਤ ਕੌਰ ਭੀਖਾ ਨੰਗਲ, ਰਜਵੰਤ ਕੌਰ , ਨਵਜੀਤ ਕੌਰ, ਹੀਨਾ ਮਲਕਾਨੀਆ, ਗੁਰਵਿੰਦਰ ਕੌਰ, ਪਵਨਪ੍ਰੀਤ ਕੌਰ,ਸੁਨੀਤਾ ਕੁੱਦੋਵਾਲ,ਪ੍ਰਵੀਨ ਬਾਲਾ,ਮਮਤਾ ਅਨੰਦ, ਸਾਰਿਕਾ, ਲਲਿਤਾ ਅੱਪਰਾ, ਮਮਤਾ ਦੇਵੀ, ਰੀਟਾ,ਸੰਗੀਤਾ,ਬਬੀਤਾ ਸ਼ੈਲੀ, ਹਰਮੀਤ ਕੌਰ,ਸਾਕਸ਼ੀ ਅਤੇ ਹੋਰ ਅਧਿਆਪਕਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਗੈਰ ਵਿਦਿਅਕ ਕੰਮ ਅਧਿਆਪਕਾਂ ਕੋਲੋਂ ਨਾ ਲਏ ਜਾਣ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments