Monday, April 22, 2024
No menu items!
HomeChandigarhਕਾਂਗਰਸੀ MP ਰਣਨੀਤ ਬਿੱਟੂ ਦਾ ਵੱਡਾ ਐਲਾਨ! 5 ਮਾਰਚ ਨੂੰ ਦੇਣਗੇ ਗ੍ਰਿਫਤਾਰੀ

ਕਾਂਗਰਸੀ MP ਰਣਨੀਤ ਬਿੱਟੂ ਦਾ ਵੱਡਾ ਐਲਾਨ! 5 ਮਾਰਚ ਨੂੰ ਦੇਣਗੇ ਗ੍ਰਿਫਤਾਰੀ

 

ਕੋਈ ਵੀ ਕਾਂਗਰਸੀ ਸਰਕਾਰ ਅੱਗੇ ਨਹੀਂ ਝੁਕੇਗਾ-ਰਵਨੀਤ ਬਿੱਟੂ 

ਪੰਜਾਬ ਨੈੱਟਵਰਕ, ਲੁਧਿਆਣਾ-

ਕਾਂਗਰਸੀ ਸੰਸਦ ਰਵਨੀਤ ਬਿੱਟੂ ਨੇ ਲੁਧਿਆਣਾ ਨਗਰ ਨਿਗਮ ਦੇ ਹੈੱਡਕੁਆਰਟਰ ਨੂੰ ਤਾਲਾ ਲਾਉਣ ਸਬੰਧੀ ਦਰਜ ਹੋਏ ਕੇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਤੇ ਕਾਂਗਰਸੀ ਵਰਕਰਾਂ ਤੋਂ ਸਲਾਹ ਲਈ।

ਇਸ ਮਗਰੋਂ ਬਿੱਟੂ ਨੇ ਐਲਾਨ ਕੀਤਾ ਕਿ ਉਹ 5 ਮਾਰਚ ਨੂੰ ਪੁਲੀਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਆਪਣੀ ਗ੍ਰਿਫਤਾਰੀ ਦੇਣਗੇ। ਇਸ ਐਲਾਨ ਤੋਂ ਪਹਿਲਾਂ ਹੀ ਮੀਟਿੰਗ ਵਿੱਚ ਹੰਗਾਮਾ ਹੋਇਆ।

ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵਰਕਰਾਂ ‘ਤੇ ਅਨੁਸ਼ਾਸਨਹੀਣਤਾ ਨੂੰ ਲੈ ਕੇ ਗੁੱਸੇ ‘ਚ ਆ ਗਏ।

ਉਨ੍ਹਾਂ ਜਿੱਥੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਹੋਰ ਆਗੂਆਂ ਦੀ ਗੱਲ ਸੁਣੀ ਉੱਥੇ ਹੀ ਵਰਕਰਾਂ ਨੂੰ ਤਾੜਨਾ ਵੀ ਕੀਤੀ। ਆਸ਼ੂ ਨੇ ਕਿਹਾ ਕਿ ਫੋਟੋਆਂ ਖਿੱਚਣ ਨਾਲ ਕੋਈ ਨੇਤਾ ਨਹੀਂ ਬਣ ਜਾਂਦਾ ਸਗੋਂ ਲੋਕਾਂ ਵਿਚ ਜਾ ਕੇ ਨੇਤਾ ਬਣ ਜਾਂਦਾ ਹੈ। ਇਸ ਤੋਂ ਬਾਅਦ ਉਹ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ।

ਨਗਰ ਨਿਗਮ ਹੈੱਡਕੁਆਰਟਰ ਨੂੰ ਤਾਲਾ ਲਾਉਣ ਦੇ ਦੋਸ਼ ਹੇਠ ਸੰਸਦ ਮੈਂਬਰ ਬਿੱਟੂ, ਸਾਬਕਾ ਮੰਤਰੀ ਆਸ਼ੂ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਸਮੇਤ ਕਈ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੋਈ ਵੀ ਕਾਂਗਰਸੀ ਸਰਕਾਰ ਅੱਗੇ ਨਹੀਂ ਝੁਕੇਗਾ। ਜੇਕਰ ਸਰਕਾਰ ਨੇ ਕੇਸ ਦਰਜ ਕੀਤਾ ਤਾਂ ਉਹ ਪਿੱਛੇ ਨਹੀਂ ਹਟਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments