Saturday, April 13, 2024
No menu items!
HomeChandigarhCyber Fraud: ਸਾਵਧਾਨ! ਅਧਿਆਪਕਾ ਨਾਲ ਲੱਖਾਂ ਰੁਪਏ ਦੀ ਆਨਲਾਈਨ ਠੱਗੀ

Cyber Fraud: ਸਾਵਧਾਨ! ਅਧਿਆਪਕਾ ਨਾਲ ਲੱਖਾਂ ਰੁਪਏ ਦੀ ਆਨਲਾਈਨ ਠੱਗੀ

 

Cyber Fraud: ਪੜ੍ਹੇ ਲਿਖੇ ਲੋਕ ਲਾਲਚ ਵੱਸ ਪੈ ਕੇ, ਕਈ ਸਾਈਬਰ ਠੱਗਾਂ ਦੇ ਧੱਕੇ ਚੜ੍ਹ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ…

ਪੰਜਾਬ ਨੈੱਟਵਰਕ, ਜਲੰਧਰ:

Cyber Fraud: ਆਨਲਾਈਨ ਠੱਗੀ ਦਾ ਰੁਝਾਨ ਵੱਧ ਗਿਆ ਹੈ। ਲੋਕ ਲਗਾਤਾਰ ਇਸ ਦਾ ਸ਼ਿਕਾਰ ਬਣ ਰਹੇ ਹਨ। ਹਾਲਾਂਕਿ ਜਾਗਰੂਕਤਾ ਫ਼ੈਲਣ ਦੇ ਬਾਅਦ ਵੀ ਕੁੱਝ ਪੜ੍ਹੇ ਲਿਖੇ ਲੋਕ ਲਾਲਚ ਵੱਸ ਪੈ ਕੇ, ਕਈ ਸਾਈਬਰ ਠੱਗਾਂ ਦੇ ਧੱਕੇ ਚੜ੍ਹ ਕੇ, ਠੱਗੀ ਦਾ ਸ਼ਿਕਾਰ ਹੋ ਰਹੇ ਹਨ।

ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਦੋ ਭੈਣਾਂ ਤੋਂ 19 ਲੱਖ ਰੁਪਏ ਲੈ ਲਏ। ਅਮਨ ਨਗਰ ਦੀ ਰਹਿਣ ਵਾਲੀ ਰਾਧਾ ਨੇ ਇਸ ਮਾਮਲੇ ਸਬੰਧੀ ਥਾਣਾ-8 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸਬੰਧੀ ਪੁਲਿਸ ਨੇ ਪੀੜਤਾ ਦੇ ਬਿਆਨਾਂ ਨੂੰ ਕਲਮਬੰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਰਾਧਾ ਨੇ ਦੱਸਿਆ ਕਿ ਉਹ ਡੀਏਵੀ ਕਾਲਜ ਵਿੱਚ ਅਧਿਆਪਕਾ ਹੈ। ਸਾਈਬਰ ਠੱਗਾਂ ਨੇ ਉਸਨੂੰ ਸ਼ੇਅਰ ਬਾਜ਼ਾਰ ‘ਚ ਪੈਸਾ ਲਗਾਉਣ ਦੇ ਨਾਂ ‘ਤੇ ਠੱਗੀ ਮਾਰੀ ਹੈ।

ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਨੂੰ ਅਤੇ ਉਸ ਦੀ ਭੈਣ ਨੂੰ ਕਿਸੇ ਅਣਪਛਾਤੇ ਨੰਬਰ ਰਾਹੀਂ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣ ਲਈ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਸ ਵਿੱਚ ਸ਼ੇਅਰ ਬਾਜ਼ਾਰ ਸਬੰਧੀ ਸੁਝਾਅ ਦਿੱਤੇ ਗਏ। ਇਸ ਤੋਂ ਬਾਅਦ ਉਕਤ ਗਰੁੱਪ ‘ਚ ਇਕ ਲਿੰਕ ਆਇਆ ਜਿਸ ‘ਚ ਪੈਸਾ ਲਗਾਉਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨੇ ਪੈਸੇ ਲਗਾ ਦਿੱਤੇ। ਕੁਝ ਸਮੇਂ ਬਾਅਦ ਉਸ ਦੇ ਪੈਸਿਆਂ ‘ਤੇ ਵਿਆਜ ਵਧ ਗਿਆ।

ਇਸ ਤੋਂ ਬਾਅਦ ਉਸਨੂੰ ਭਰੋਸੇ ਵਿੱਚ ਲੈ ਕੇ 19 ਲੱਖ ਰੁਪਏ ਦੀ ਠੱਗੀ ਮਾਰੀ ਗਈ। ਪੀੜਤਾ ਰਾਧਾ ਨੇ ਦੱਸਿਆ ਕਿ ਉਨ੍ਹਾਂ ਦੇ ਵਲੋਂ ਸਾਈਬਰ ਠੱਗ ਦੇ ਖਿਲਾਫ਼ ਜਲੰਧਰ ਦੇ ਥਾਣਾ-8 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments