Saturday, April 20, 2024
No menu items!
HomeChandigarhਖਨੌਰੀ ਬਾਰਡਰ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਅਫ਼ਸਰ ਦੀ ਮੌਤ

ਖਨੌਰੀ ਬਾਰਡਰ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਅਫ਼ਸਰ ਦੀ ਮੌਤ

 

ਪੰਜਾਬ ਨੈੱਟਵਰਕ, ਚੰਡੀਗੜ੍ਹ–

ਖਨੌਰੀ ਬਾਰਡਰ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਡਿਪਟੀ ਸੁਪ੍ਰੀਡੈਂਟ ਆਫ ਪੁਲਿਸ (DSP) ਦਿਲਪ੍ਰੀਤ ਸਿੰਘ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਇਹ ਹੈ ਕਿ, DSP ਦਿਲਪ੍ਰੀਤ ਸਿੰਘ ਇੰਨੀ ਦਿਨੀਂ ਖਨੌਰੀ ਬਾਰਡਰ ਤੇ ਤਾਇਨਾਤ ਸੀ ਅਤੇ ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਮਲੇਰਕੋਟਲਾ ਤੋਂ ਲੁਧਿਆਣਾ ਤਬਾਦਲਾ ਹੋਇਆ ਸੀ।

ਖਬਰਾਂ ਦੀ ਮੰਨੀਏ ਤਾਂ, ਲੁਧਿਆਣਾ ਦੇ ਮਸ਼ਹੂਰ ਹੋਟਲ ਪਾਰਕ ਪਲਾਜ਼ਾ ਵਿੱਚ ਬਣੇ ਜਿੰਮ ਵਿੱਚ ਕਸਰਤ ਕਰਨ ਆਏ ਡੀਐਸਪੀ ਮਾਲੇਰਕੋਟਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 1992 ਵਿੱਚ ਏਐਸਆਈ ਵਜੋਂ ਭਰਤੀ ਹੋਇਆ ਦਿਲਪ੍ਰੀਤ ਸਿੰਘ ਕੌਮੀ ਪੱਧਰ ਦਾ ਤੈਰਾਕ ਵੀ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਉਸਨੂੰ ਖੇਡ ਕੋਟੇ ‘ਚ ਹੀ ਨੌਕਰੀ ਮਿਲੀ ਹੈ। ਉਸਨੂੰ ਇਲਾਜ ਲਈ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀਐਸਪੀ ਦਿਲਪ੍ਰੀਤ ਦੀ ਮੌਤ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਹੈ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਅਨੁਸਾਰ ਡੀਐਸਪੀ ਦਿਲਪ੍ਰੀਤ ਸਿੰਘ ਇਸ ਸਮੇਂ ਮਾਲੇਰਕੋਟਲਾ ਵਿੱਚ ਤਾਇਨਾਤ ਸਨ। ਉਸਦਾ ਘਰ ਲੁਧਿਆਣਾ ਦੀ ਪੁਲਿਸ ਲਾਈਨ ਵਿੱਚ ਸੀ। ਉਹ ਅਕਸਰ ਲੁਧਿਆਣਾ ਆਪਣੇ ਘਰ ਆਉਂਦਾ ਸੀ। ਜਿੰਮ ਦਾ ਸ਼ੌਕੀਨ ਡੀਐਸਪੀ ਦਿਲਪ੍ਰੀਤ ਸਿੰਘ ਪਾਰਕ ਪਲਾਜ਼ਾ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਜਾਂਦਾ ਸੀ।

ਕਸਰਤ ਦੌਰਾਨ ਅਚਾਨਕ ਉਸ ਦੀ ਛਾਤੀ ‘ਚ ਦਰਦ ਹੋਣ ਲੱਗਾ ਅਤੇ ਉਹ ਉੱਥੇ ਹੀ ਡਿੱਗ ਪਿਆ। ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਡੀਐਸਪੀ ਦਿਲਪ੍ਰੀਤ ਸਿੰਘ ਨੇ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਕੰਮ ਕੀਤਾ ਹੈ ਅਤੇ ਕਈ ਵੱਡੇ ਕੇਸ ਵੀ ਹੱਲ ਕੀਤੇ ਹਨ।

RELATED ARTICLES
- Advertisment -

Most Popular

Recent Comments