Tuesday, April 23, 2024
No menu items!
HomeEducationਸਿੱਖਿਆ ਵਿਭਾਗ ਤੋਂ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਹੁਕਮ ਵਾਪਸ ਲੈਣ ਦੀ...

ਸਿੱਖਿਆ ਵਿਭਾਗ ਤੋਂ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਹੁਕਮ ਵਾਪਸ ਲੈਣ ਦੀ ਮੰਗ! ਅਧਿਆਪਕ ਜਥੇਬੰਦੀਆਂ ਦਾ ਵਫ਼ਦ DEO ਨੂੰ ਮਿਲਿਆ

 

ਪੰਜਾਬ ਨੈੱਟਵਰਕ, ਸੰਗਰੂਰ-

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਅਤੇ 6505 ਅਧਿਆਪਕ ਯੂਨੀਅਨ ਦਾ ਸਾਂਝਾ ਵਫ਼ਦ ਅੱਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (DEO ਐ.ਸਿੱ.) ਸੰਗਰੂਰ ਅਸ਼ੀਸ਼ ਸ਼ਰਮਾ ਨੂੰ ਮਿਲਿਆ।

ਵਫ਼ਦ ਨੇ ਮੰਗ ਪੱਤਰ ਅਤੇ ਗੱਲਬਾਤ ਦੇ ਜ਼ਰੀਏ ਮੰਗ ਰੱਖੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ 18 ਮਾਰਚ ਦੇ ਪੱਤਰ ਰਾਹੀਂ ਡੀ.ਜੀ.ਐੱਸ.ਈ. ਨਾਲ ਹੋਈ ਮੀਟਿੰਗ ਦਾ ਹਵਾਲਾ ਦੇ ਕੇ ਹੁਕਮ ਜਾਰੀ ਕੀਤੇ ਗਏ ਹਨ ਕਿ ਮਾਰਚ ਦੇ ਮਹੀਨੇ ਦੀ ਸਾਰੀ ਮਿਡ-ਡੇਅ-ਮੀਲ ਫੰਡ ਦੀ ਰਾਸ਼ੀ 19 ਮਾਰਚ ਤੱਕ ਖਰਚ ਭਾਵ 13 ਦਿਨ ਅਗਾਊਂ ਖਰਚ ਕਰਨੀ ਯਕੀਨੀ ਬਣਾਈ ਜਾਵੇ।

ਵਫ਼ਦ ਨੇ ਕਿਹਾ ਕਿ ਇਹ ਹੁਕਮ ਬਿਲਕੁਲ ਨਾਜਾਇਜ਼ ਹਨ ਕਿਉਂਕਿ ਮਿਡ-ਡੇਅ-ਮੀਲ ਦੀ ਰਾਸ਼ੀ ਦੀ ਖਪਤ ਸਕੂਲ ਵਿੱਚ ਵਿਦਿਆਰਥੀਆਂ ਦੀ ਰੋਜ਼ਾਨਾ ਗਿਣਤੀ ‘ਤੇ ਨਿਰਭਰ ਕਰਦੀ ਹੈ ਜਿਸ ਕਾਰਨ ਇਸ ਦੀ ਅਗਾਊਂ ਗਣਨਾ ਸੰਭਵ ਨਹੀਂ ਹੈ।

ਇਸ ਕਰਕੇ ਉਕਤ ਹੁਕਮ ਤਰਕਹੀਣ ਹਨ ਅਤੇ ਅੱਗੇ ਚੱਲ ਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਕਾਰਨ ਬਣ ਸਕਦੇ ਹਨ। ਇਹਨਾਂ ਹੁਕਮਾਂ ਕਾਰਨ ਅਧਿਆਪਕ ਉਲਝਣ ਦਾ ਸ਼ਿਕਾਰ ਹਨ। ਵਫਦ ਨੇ ਮੰਗ ਕੀਤੀ ਕਿ ਇਹਨਾਂ ਹੁਕਮਾਂ ਨੂੰ ਤੁਰੰਤ ਰੱਦ ਕੀਤਾ ਜਾਵੇ।

ਵਫ਼ਦ ਵਿੱਚ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, 6505 ਅਧਿਆਪਕ ਯੂਨੀਅਨ ਦੇ ਆਗੂ ਸੰਸਾਰ ਸਿੰਘ,ਚਮਕੌਰ ਸਿੰਘ, ਡੀ.ਟੀ.ਐੱਫ. ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ,ਜਥੇਬੰਦਕ ਸਕੱਤਰ ਪਵਨ ਕੁਮਾਰ, ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਜ਼ਿਲ੍ਹਾ ਪ੍ਰੈਸ ਸਕੱਤਰ ਜਸਬੀਰ ਨਮੋਲ,ਬਲਾਕ ਚੀਮਾ ਦੇ ਆਗੂ ਚੰਦਰ ਅਤੇ ਰਾਮ ਕ੍ਰਿਸ਼ਨ ਸ਼ਾਮਲ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments