Saturday, April 13, 2024
No menu items!
HomePunjabPunjab 'ਚ ਅੰਧਵਿਸ਼ਵਾਸ਼ ਰੋਕੂ ਕਾਨੂੰਨ ਬਨਾਉਣ ਦੀ ਮੰਗ, ਤਰਕਸ਼ੀਲਾਂ ਨੇ ਸੌਂਪਿਆ AAP...

Punjab ‘ਚ ਅੰਧਵਿਸ਼ਵਾਸ਼ ਰੋਕੂ ਕਾਨੂੰਨ ਬਨਾਉਣ ਦੀ ਮੰਗ, ਤਰਕਸ਼ੀਲਾਂ ਨੇ ਸੌਂਪਿਆ AAP ਵਿਧਾਇਕ ਨੂੰ ਮੰਗ ਪੱਤਰ

 

Punja ਵਿੱਚ ਹੀ 4-5 ਮਨੁੱਖੀ ਬਲੀ ਦੇ ਕੇਸਾਂ ਕਾਰਨ ਮੌਤਾਂ ਹੋ ਚੁੱਕੀਆਂ ਹਨ- ਤਰਕਸ਼ੀਲ ਸੁਸਾਇਟੀ 

ਪੰਜਾਬ ਨੈੱਟਵਰਕ, ਚੰਡੀਗੜ੍ਹ

Punjab News: ਤਰਕਸ਼ੀਲ ਸੁਸਾਇਟੀ ਰਾਮਪੁਰਾ ਫੂਲ ਦੇ ਵਫਦ ਵੱਲੋਂ ਹਲਕੇ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਨੂੰ ਅੰਧ ਵਿਸ਼ਵਾਸ ਰੋਕੋ ਕਾਨੂੰਨ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ।

ਵਫਦ ਵਿੱਚ ਸ਼ਾਮਲ ਮਾਸਟਰ ਸੁਖਮੰਦਰ ਸਿੰਘ, ਗੁਰਜੀਤ ਸਿੰਘ, ਮੇਜਰ ਸਿੰਘ, ਜਗਦੇਵ ਸਿੰਘ, ਬੰਤ ਭੂੰਦੜ, ਵਜ਼ੀਰ ਸਿੰਘ, ਗੁਰਦੀਪ ਸਿੰਘ, ਜੰਟਾ ਸਿੰਘ, ਡਾ. ਜਗਤਾਰ ਫੂਲ, ਸੁਰਜੀਤ ਸਿੰਘ ਚੌਕੇ, ਗਗਨ ਰਾਮਪੁਰਾ ਅਤੇ ਪ੍ਰਮੋਦ ਚੰਦ ਨੇ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਕਿ ਅੰਧ ਵਿਸ਼ਵਾਸਾਂ ਕਾਰਨ ਲੋਕਾਂ ਦਾ ਆਰਥਿਕ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ।

ਇਥੋਂ ਤੱਕ ਕਿ ਇਕੱਲੇ ਪੰਜਾਬ ਵਿੱਚ ਹੀ 4-5 ਮਨੁੱਖੀ ਬਲੀ ਦੇ ਕੇਸਾਂ ਕਾਰਨ ਮੌਤਾਂ ਹੋ ਚੁੱਕੀਆਂ ਹਨ। ਇਹ ਗੁੰਮਰਾਹਕੁਨ ਪ੍ਰਚਾਰ ਵੱਖ ਵੱਖ ਪ੍ਰਚਾਰ ਸਾਧਨਾ ਰਾਹੀਂ ਬਹੁਤ ਹੀ ਬੇਖੌਫ ਤਰੀਕੇ ਨਾਲ ਕੀਤਾ ਜਾਂਦਾ ਹੈ।

ਅੰਧ ਵਿਸ਼ਵਾਸੀ ਲੁੱਟ ਨੂੰ ਰੋਕਣ ਲਈ ਵਿਸ਼ੇਸ਼ ਤੌਰ ਤੇ ਅੰਧ ਵਿਸ਼ਵਾਸੀ ਰੋਕੋ ਕਾਨੂੰਨ ਬਣਾਉਣ ਦੀ ਲੋੜ ਹੈ, ਤਾਂ ਜੋ ਇਸ ਲੁੱਟ ਨੂੰ ਹੋਰ ਜੋਰਦਾਰ ਢੰਗ ਨਾਲ ਰੋਕਿਆ ਜਾ ਸਕੇ।

ਇਸ ਕਾਨੂੰਨ ਦਾ ਇਕ ਡਰਾਫਟ ਸੁਸਾਇਟੀ ਵੱਲੋਂ ਤਿਆਰ ਕਰਕੇ ਪੰਜਾਬ ਦੀ ਵਿਧਾਨ ਸਭਾ ਨੂੰ 2017 ਅਤੇ 2018 ਤੋਂ ਦਿੱਤਾ ਹੋਇਆ ਹੈ ਜਿਸ ਤੋਂ ਬਾਅਦ ਇਸ ਸਬੰਧੀ ਅਨੇਕਾਂ ਵਾਰ ਮੰਗ ਪੱਤਰ ਦਿੱਤੇ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਆਗੂਆਂ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਦੇ ਹਰ ਇੱਕ ਐਮਐਲਏ ਨੂੰ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ।

ਬਲਕਾਰ ਸਿੰਘ ਸਿੱਧੂ ਨੇ ਤਰਕਸ਼ੀਲ ਸੋਸਾਇਟੀ ਦੁਆਰਾ ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਅਜਿਹੀ ਵਿਗਿਆਨਿਕ ਸੇਧ ਦੀ ਅਤਿਅੰਤ ਲੋੜ ਹੈ।

ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਆਪਣੇ ਢੰਗ ਨਾਲ ਵਹਿਮਾਂ ਭਰਮਾਂ ਨੂੰ ਦੂਰ ਕਰਨ ਲਈ ਕੀਤੇ ਕਾਰਜਾਂ ਨੂੰ ਯਾਦ ਕੀਤਾ। ਉਹਨਾਂ ਨੇ ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਾ ਭਰੋਸਾ ਦਿੱਤਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments