Saturday, March 2, 2024
No menu items!
HomeChandigarhDisclosure of Punjabi University: ਜੰਗਾਂ ਦੌਰਾਨ ਜਿਨਸੀ ਹਿੰਸਾ ਨੂੰ ਵਰਤਿਆ ਜਾਂਦੈ ਹਥਿਆਰ...

Disclosure of Punjabi University: ਜੰਗਾਂ ਦੌਰਾਨ ਜਿਨਸੀ ਹਿੰਸਾ ਨੂੰ ਵਰਤਿਆ ਜਾਂਦੈ ਹਥਿਆਰ ਵਾਂਗ

 

Disclosure of Punjabi University: ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਖੋਜਾਰਥੀ ਰੀਤੂ ਵੱਲੋਂ ਨਿਗਰਾਨ ਡਾ. ਸੁਖਦਰਸ਼ਨ ਸਿੰਘ ਖਹਿਰਾ ਅਧੀਨ ਕੀਤੇ ਇਸ ਖੋਜ ਕਾਰਜ ਰਾਹੀਂ ਇਸ ਵਰਤਾਰੇ ਦੇ ਰੁਝਾਨਾਂ, ਸਿੱਟਿਆਂ ਅਤੇ ਰੋਕਥਾਮ ਹਿਤ ਉਠਾਏ ਜਾ ਸਕਣ ਵਾਲੇ ਸੰਭਾਵੀ ਕਦਮਾਂ ਬਾਰੇ ਅਧਿਐਨ ਕੀਤਾ ਗਿਆ

ਪੰਜਾਬ ਨੈੱਟਵਰਕ, ਪਟਿਆਲਾ : 

Disclosure of Punjabi University: ਸੰਸਾਰ ਵਿੱਚ ਹਥਿਆਰਬੰਦ ਯੁੱਧਾਂ ਦੌਰਾਨ ਜਿਨਸੀ ਹਿੰਸਾ ਨੂੰ ਕਿਸ ਤਰ੍ਹਾਂ ਇੱਕ ਹਥਿਆਰ ਵਾਂਗ ਵਰਤਿਆ ਜਾਂਦਾ ਹੈ ਅਤੇ ਇਸ ਦੇ ਕਿਹੋ ਜਿਹੇ ਸਿੱਟੇ ਨਿੱਕਲ਼ਦੇ ਹਨ, ਇਸ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵਿਖੇ ਕੌਮਾਂਤਰੀ ਕਾਨੂੰਨ ਦੇ ਹਵਾਲੇ ਨਾਲ਼ ਇੱਕ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਖੋਜਾਰਥੀ ਰੀਤੂ ਵੱਲੋਂ ਨਿਗਰਾਨ ਡਾ. ਸੁਖਦਰਸ਼ਨ ਸਿੰਘ ਖਹਿਰਾ ਅਧੀਨ ਕੀਤੇ ਇਸ ਖੋਜ ਕਾਰਜ ਰਾਹੀਂ ਇਸ ਵਰਤਾਰੇ ਦੇ ਰੁਝਾਨਾਂ, ਸਿੱਟਿਆਂ ਅਤੇ ਰੋਕਥਾਮ ਹਿਤ ਉਠਾਏ ਜਾ ਸਕਣ ਵਾਲੇ ਸੰਭਾਵੀ ਕਦਮਾਂ ਬਾਰੇ ਅਧਿਐਨ ਕੀਤਾ ਗਿਆ।

ਖੋਜਾਰਥੀ ਰੀਤੂ ਨੇ ਦੱਸਿਆ ਕਿ ਪੁਰਾਤਨ ਸਮੇਂ ਤੋਂ ਹੀ ਮਨੁੱਖਤਾ ਨੂੰ ਜੰਗਾਂ ਯੁੱਧਾਂ ਦੇ ਖਤਰੇ ਦਰਪੇਸ਼ ਰਹੇ ਹਨ। ਟਕਰਾਅ ਦੀਆਂ ਇਨ੍ਹਾਂ ਸਥਿਤੀਆਂ ਵਿੱਚ ਵੱਡੇ ਪੱਧਰ ਉੱਤੇ ਜਿਨਸੀ ਹਿੰਸਾ ਦਾ ਹੋਣਾ ਵੀ ਆਮ ਵਰਤਾਰਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਮਰਦਾਂ ਦੋਹਾਂ ਉੱਤੇ ਇਹ ਜਿਨਸੀ ਹਿੰਸਾ ਵੱਖ-ਵੱਖ ਪੱਧਰਾਂ ਉੱਤੇ ਵਾਪਰਦੀ ਹੈ।

ਜੰਗਾਂ ਯੁੱਧਾਂ ਵਾਲ਼ੇ ਖੇਤਰਾਂ ਵਿੱਚ ਅਬਾਦੀ ਦੇ ਉਜਾੜੇ ਜਾਂ ਮੁੜ-ਵਸੇਬੇ ਸਮੇਂ, ਘਰ, ਸੈਨਿਕ ਹਿਫਾਜ਼ਤੀ ਥਾਵਾਂ, ਸ਼ਰਨਾਰਥੀ ਕੈਂਪ, ਹਸਪਤਾਲ, ਧਾਰਮਿਕ ਸਥਾਨ ਜਾਂ ਅਜਿਹੀ ਹੋਰ ਬਹੁਤ ਸਾਰੀਆਂ ਅਜਿਹੇ ਮਾਹੌਲ ਵਿੱਚ ਅਸੁਰੱਖਿਅਤ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਦਰਅਸਲ ਇਹ ਵੀ ਹਿੰਸਾ ਦੇ ਹੋਰ ਰੂਪਾਂ ਜਿਵੇਂ ਕਿ ਨਸਲਕੁਸ਼ੀ, ਦਮਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਂਗ ਇੱਕ ਵੱਖਰੀ ਕਿਸਮ ਹੀ ਹੈ। ਹਿੰਸਾ ਦੇ ਇਸ ਰੂਪ ਨੂੰ ਅਕਸਰ ਅੱਤਵਾਦ ਅਤੇ ਸੰਗਠਿਤ ਹਿੰਸਕ ਅਪਰਾਧ ਆਦਿ ਸਬੰਧੀ ਉਕਸਾਉਣ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਪੱਖੋਂ ਹੈਰਾਨੀਕੁੰਨ ਗੱਲ ਇਹ ਹੈ ਕਿ ਇਹ ਸਿਰਫ਼ ਕਾਬੂ ਤੋਂ ਬਾਹਰ ਦਾ ਬਲਾਤਕਾਰ ਹੀ ਨਹੀਂ ਹੁੰਦਾ, ਸਗੋਂ ਬੜੀ ਵਾਰ ਬਕਾਇਦਾ ਹੁਕਮਾਂ ਦੇ ਤਹਿਤ ਵੀ ਅਜਿਹਾ ਹੁੰਦਾ ਹੈ, ਜਿਸ ਨੂੰ ਅਕਸਰ ਸੈਨਿਕ, ਰਾਜਨੀਤਿਕ ਜਾਂ ਆਰਥਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਰਣਨੀਤਕ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹਥਿਆਰਬੰਦ ਸੰਘਰਸ਼ਾਂ ਦੇ ਅਜਿਹੇ ਪੀੜਤਾਂ ਦੀ ਸੁਰੱਖਿਆ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੈ ਜਿਸ ਕਾਰਨ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ (ਆਈ.ਸੀ.ਆਰ.ਸੀ.) ਦੀ ਸਥਾਪਨਾ ਵੀ ਹੋਈ।

ਇਸ ਕਿਸਮ ਦੀ ਜਿਨਸੀ ਹਿੰਸਾ ਆਪਣੀਆਂ ਵਿਸ਼ੇਸ਼ ਚੁਣੌਤੀਆਂ ਪੇਸ਼ ਕਰਦੀ ਹੈ। ਜਿਸ ਦਾ ਇੱਕ ਪੱਖ ਇਹ ਹੈ ਕਿ ਇਸ ਦੀ ਜ਼ਿਆਦਾਤਰ ਰਿਪੋਰਟਿੰਗ ਹੀ ਨਹੀਂ ਹੁੰਦੀ। ਜੇ ਰਿਪੋਰਟ ਹੋ ਵੀ ਜਾਵੇ ਤਾਂ ਆਸਾਨੀ ਨਾਲ਼ ਉਪਲਬਧ ਸਬੂਤਾਂ ਦੀ ਘਾਟ, ਫੋਰੈਂਸਿਕ ਜਾਂ ਹੋਰ ਦਸਤਾਵੇਜ਼ੀ ਸਬੂਤਾਂ ਦੀ ਘਾਟ ਜਿਹੇ ਕਾਰਕ ਨਿਆਂ ਦੇ ਰਾਹ ਦਾ ਰੋੜਾ ਬਣ ਜਾਂਦੇ ਹਨ। ਇਸ ਸਭ ਦੇ ਸਿੱਟੇ ਵਜੋਂ, ਜਿਨਸੀ ਹਿੰਸਾ ਨੂੰ ਸਿਰਫ਼ ਇੱਕ ਨਾ-ਟਾਲ਼ੇ ਜਾ ਸਕਣ ਵਾਲ਼ਾ ਸਹਿਜ ਵਰਤਾਰਾ ਸਮਝ ਕੇ ਖਾਰਜ ਕਰ ਦੇਣ ਦਾ ਰੁਝਾਨ ਹੀ ਪ੍ਰਚੱਲਿਤ ਹੈ।

ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਦੱਸਿਆ ਕਿ ਤਾਜ਼ਾ ਅਧਿਐਨ, ਅਜਿਹੇ ਵਰਤਾਰੇ ਦੇ ਪ੍ਰਸਾਰ ਲਈ ਜ਼ਿੰਮੇਵਾਰ ਬੁਨਿਆਦੀ ਮਾਹੌਲ ਦੀ ਨਿਸ਼ਾਨਦੇਹੀ ਕਰਨ ਦੀ ਦਿਸ਼ਾ ਵਿੱਚ ਇੱਕ ਕੋਸ਼ਿਸ਼ ਹੈ। ਇਸ ਅਧਿਐਨ ਰਾਹੀਂ ਹਥਿਆਰਬੰਦ ਯੁੱਧਾਂ ਦੌਰਾਨ ਵਾਪਰਦੀ ਜਿਨਸੀ ਹਿੰਸਾ ਅਤੇ ਇਸ ਦੇ ਪ੍ਰਚਲਨ ਨਾਲ਼ ਜੁੜੇ ਹਾਲਾਤ ਸੰਬੰਧੀ ਕਾਰਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅਜਿਹੇ ਸੋਸ਼ਣ ਦਾ ਸ਼ਿਕਾਰ ਹੋਣ ਵਾਲ਼ੀਆਂ ਔਰਤਾਂ ਅਤੇ ਲੜਕੀਆਂ ਦੀਆਂ ਵਿਸ਼ੇਸ਼ ਲੋੜਾਂ ਦਾ ਮੁਲਾਂਕਣ ਕੀਤਾ ਗਿਆ ਹੈ।

ਉਪ-ਕੁਲਪਤੀ ਨੇ ਦਿੱਤੀ ਵਧਾਈ

ਇਸ ਖੋਜ ਲਈ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਇੱਕ ਵਿਸ਼ੇਸ਼ ਭੂਗੋਲਿਕ ਖਿੱਤੇ ਦੀਆਂ ਹੱਦਾਂ ਤੋਂ ਪਾਰ ਜਾ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਜਿਹਾ ਖੋਜ ਕਾਰਜ ਕਰਨਾ ਆਪਣੇ ਆਪ ਵਿੱਚ ਅਹਿਮ ਹੈ। ਅਜਿਹਾ ਹੋਣਾ ਪੰਜਾਬੀ ਯੂਨੀਵਰਸਿਟੀ ਦੀ ਮਨੁੱਖਤਾ ਸਬੰਧੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ ਅਤੇ ਅਦਾਰੇ ਦੇ ਮਾਣ ਵਿੱਚ ਵਾਧਾ ਵੀ ਕਰਦਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments