Monday, April 22, 2024
No menu items!
HomePunjabਧਾਰਾ-295 'ਤੇ ਵਿਚਾਰ ਗੋਸ਼ਟੀ

ਧਾਰਾ-295 ‘ਤੇ ਵਿਚਾਰ ਗੋਸ਼ਟੀ

 

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਭਾਰਤੀ ਹਾਕਮ ਲੰਮੇ ਸਮੇਂ ਤੋਂ ਆਪਣੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਦਬਾਉਂਦੀਆਂ ਤੇ ਜ਼ਬਰ ਢਾਹੁੰਦੀਆਂ ਰਹੀ ਹੈ। ਲੋਕਾਂ ਦੇ ਜਮਹੂਰੀ ਅਤੇ ਮਨੁੱਖੀ ਹੱਕ ਕੁਚਲਣ ਵਿੱਚ ਭਾਰਤ ਦਾ ਹਾਲ ਜੱਗ ਜਾਹਰ ਹੈ। ਜਿੱਥੇ ਪਹਿਲਾਂ ਹਕੂਮਤ ਖਿਲਾਫ ਬੋਲਣ ਵਾਲੇ ਲੇਖਕ ਕਲਾਕਾਰ ਬੁੱਧੀਜੀਵੀ ਪੱਤਰਕਾਰ ਤੇ ਵਕੀਲ ਆਦਿ ਜੇਲਾਂ ਵਿੱਚ ਸੁੱਟੇ ਗਏ ਹਨ ਉੱਥੇ ਹੁਣ ਧਾਰਾ-295 ਅਤੇ ਧਾਰਾ 295-ਏ ਦੀ ਦੁਰਵਰਤੋਂ ਕਰਕੇ ਅੰਧ ਵਿਸ਼ਵਾਸਾਂ ਅਤੇ ਮਿਥਿਆਸਕ ਕਥਾਵਾਂ ਕਹਾਣੀਆਂ ਦੀ ਸੱਚਾਈ ਪੇਸ਼ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਸ ਸਬੰਧੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਮਹੂਰੀ ਅਤੇ ਲੋਕ ਪੱਖੀ ਜਥੇਬੰਦੀਆਂ ਵੱਲੋਂ ਇੱਕ ਵੱਡੀ ਕਨਵੈਨਸ਼ਨ ਅਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਹਨਾਂ ਜਥੇਬੰਦੀਆਂ ਵਿੱਚ ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ ਵੱਲੋਂ ਸਾਥੀ ਜਰਨੈਲ ਭਵਨ ਫਿਰੋਜ਼ਪੁਰ ਬੱਸ ਸਟੈਂਡ ਵਿਖੇ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ।

ਜਿਸ ਵਿੱਚ ਡਾਕਟਰ ਪ੍ਰਦੀਪ ਰਾਣਾ, ਕੁਲਦੀਪ ਸਿੰਘ ਕਨਵੀਨਰ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਮਮਦੋਟ, ਗੁਰਮੀਤ ਜੱਜ ਸਕੱਤਰ ਕ੍ਰਾਂਤੀਕਾਰੀ ਸਭਿਆਚਾਰ ਕੇਂਦਰ ਪੰਜਾਬ ਅਤੇ ਲੋਕ ਸੱਥ ਵਜੀਦਪੁਰ ਦੇ ਆਗੂ ਮੰਗਤ ਵਜ਼ੀਦਪੁਰੀ ਨੇ ਆਪਣੇ ਵਿਚਾਰ ਰੱਖੇ। ਗੁਰਮੀਤ ਜੱਜ ਨੇ ਇਤਿਹਾਸ ਦੇ ਵਿੱਚੋਂ ਹਕੂਮਤੀ ਜਬਰ ਦੀਆਂ ਮਿਸਾਲਾਂ ਨਾਲ ਹਾਕਮਾਂ ਦਾ ਲੋਕ ਵਿਰੋਧੀ ਚਿਹਰਾ ਨੰਗਾ ਕੀਤਾ। ਬਾਬਾ ਜੋਗਿੰਦਰ ਸਿੰਘ ਨੇ ਨਵਾਂ ਗੀਤ
ਹੈ ਨੀਤ ਮੇਰੀ ਬਦਨੀਤ ਸਦਾ,,
ਮੈਂ ਆਪਣੇ ਹੀ ਗੁਣਗਾਤਾ ਹੂੰ
ਬਾਤ ਕਿਸੀ ਕੀ ਸੁਣਤਾ ਨਹੀਂ
ਬਸ ਮਨ ਕੀ ਬਾਤ ਸੁਨਾਤਾ ਹੂੰ
ਰਾਹੀਂ ਸਾਥੀ ਹਰਨੇਕ ਛਾਂਗਾ ਅਤੇ ਸੌਰਵ ਦੇ ਸਾਥ ਨਾਲ ਚੰਗਾ ਰੰਗ ਬੰਨ੍ਹਿਆ। ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਸਾਥੀ ਬਲਵੰਤ ਮਖੂ ਨੇ ਨਿਚੋੜ ਪੇਸ਼ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪਹੁੰਚਣ ਦਾ ਸੱਦਾ ਵੀ ਦਿੱਤਾ ਅਤੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਵਿੱਚ ਸਾਥੀ ਚਰਨਜੀਤ ਫਾਰੂਵਾਲਾ, ਸੁਖਦੇਵ ਸਿੱਧੂ, ਜਨਕ ਖੁੰਦਰ, ਗੁਰਮੀਤ, ਪੂਰਨ ਸਿੰਘ ਬਾਰੇ ਕੇ ਅਤੇ ਪਵਨ ਵਜੀਦਪੁਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

 

 

RELATED ARTICLES
- Advertisment -

Most Popular

Recent Comments