Home Punjab BLOs ਦੀਆਂ ਸਮੱਸਿਆਵਾਂ ਸਬੰਧੀ DTF ਵੱਲੋਂ ਐਸਡੀਐਮ ਨਾਲ ਮੀਟਿੰਗ, ਕਈ ਮੰਗਾਂ ‘ਤੇ ਬਣੀ ਸਹਿਮਤੀ

BLOs ਦੀਆਂ ਸਮੱਸਿਆਵਾਂ ਸਬੰਧੀ DTF ਵੱਲੋਂ ਐਸਡੀਐਮ ਨਾਲ ਮੀਟਿੰਗ, ਕਈ ਮੰਗਾਂ ‘ਤੇ ਬਣੀ ਸਹਿਮਤੀ

0
BLOs ਦੀਆਂ ਸਮੱਸਿਆਵਾਂ ਸਬੰਧੀ DTF ਵੱਲੋਂ ਐਸਡੀਐਮ ਨਾਲ ਮੀਟਿੰਗ, ਕਈ ਮੰਗਾਂ ‘ਤੇ ਬਣੀ ਸਹਿਮਤੀ

 

ਬੀਐਲਓਜ਼ (BLOs) ਤੋਂ ਕੋਈ ਵੀ ਸਰਵੇ ਛੁੱਟੀ ਵਾਲੇ ਦਿਨ ਨਾ ਕਰਵਾਇਆ ਜਾਵੇ- ਯੂਨੀਅਨ ਵੱਲੋਂ ਮੰਗ 

ਪੰਜਾਬ ਨੈੱਟਵਰਕ, ਤਲਵੰਡੀ ਸਾਬੋ –

ਬੀਐਲਓਜ਼ (BLOs) ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਭੋਲਾ ਰਾਮ ਬਲਾਕ ਪ੍ਰਧਾਨ ਡੀ.ਟੀ.ਐਫ. ਤਲਵੰਡੀ ਸਾਬੋ ਦੀ ਅਗਵਾਈ ਵਿੱਚ ਇੱਕ ਵਫਦ ਦੇ ਰੂਪ ਵਿੱਚ ਐੱਸ.ਡੀ.ਐੱਮ. ਨੂੰ ਮਿਲਿਆ ਗਿਆ।

ਜਿਸ ਵਿੱਚ ਛੁੱਟੀ ਵਾਲੇ ਦਿਨ ਕੋਈ ਵੀ ਸਰਵੇ ਨਾ ਕਰਵਾਉਣ ਬੀ. ਐੱਲ.ਓ’ਜ਼ (BLOs) ਦੇ ਵੈਬਕਾਸਟਿੰਗ ਦੇ ਪੈਸਿਆਂ ਸਬੰਧੀ ਅਤੇ ਹੋਰ ਮਸਲਿਆਂ ਸਬੰਧੀ ਐੱਸਡੀਐੱਮ ਸਾਹਿਬ ਨਾਲ ਗੱਲਬਾਤ ਕੀਤੀ ਗਈ।

ਜਿਸ ਦੌਰਾਨ ਐਸ.ਡੀ.ਐਮ. ਦੇ ਹੁਕਮਾਂ ਤੋਂ ਬਾਅਦ ਉਹਨਾਂ ਦੇ ਰੀਡਰ ਨੇ ਵੈਬ ਕਾਸਟਿੰਗ ਦੇ ਪੈਸੇ ਆਉਂਦੇ ਕੁਝ ਦਿਨਾਂ ਵਿੱਚ ਪਾਉਣ ਦੀ ਜਿੰਮੇਵਾਰੀ ਲਈ ਹੈ‌।

ਇਸ ਤੋਂ ਇਲਾਵਾ ਐੱਸ.ਡੀ.ਐੱਮ. ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਉਹ ਆਪਣੇ ਪੱਧਰ ਉੱਤੇ ਜ਼ਿਲ੍ਹੇ ਵਿੱਚ ਇੱਕਸਾਰਤਾ ਲਿਆਉਣ ਲਈ ਡੀ.ਸੀ. ਨਾਲ ਰਾਬਤਾ ਬਣਾਉਣਗੇ, ਤਾਂ ਕਿ ਕਿਸੇ ਤਰ੍ਹਾਂ ਦੇ ਸਰਵੇ, B.L.Os (BLOs) ਦੀ ਫਾਰਗੀ ਆਦਿ ਲਈ ਬਲਾਕ ਦੀ ਅਲੱਗ ਚਿੱਠੀ ਨਾ ਕੱਢਣੀ ਪਵੇ। ਇਸ ਲਈ ਜ਼ਿਲ੍ਹੇ ਵਿੱਚ ਇੱਕੋ ਹੁਕਮ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਬੂਥ ਤੇ ਬੈਠਣ ਜਾਂ ਡੋਰ ਟੂ ਡੋਰ ਸਰਵੇ ਸਬੰਧੀ ਯੂਨੀਅਨ ਵੱਲੋਂ ਮੰਗ ਰੱਖੀ ਗਈ ਕਿ ਕੋਈ ਵੀ ਸਰਵੇ ਛੁੱਟੀ ਵਾਲੇ ਦਿਨ ਨਾ ਕਰਵਾਇਆ ਜਾਵੇ, ਕਿਉਂਕਿ B.L.O. ਪਹਿਲਾਂ ਹੀ ਆਪਣੀ ਪਿਤਰੀ ਡਿਊਟੀ ਦੇ ਨਾਲ ਨਾਲ ਸਾਰਾ ਸਾਲ ਹੀ ਇਲੈਕਸ਼ਨ ਦਾ ਕੰਮ ਕਰਦਾ ਹੈ।

ਇਸ ਮੰਗ ਉੱਤੇ S.D.M ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਕਿਹਾ ਕਿ ਅੱਗੇ ਤੋਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਗੇ। ਅੱਜ ਦੇ ਡੈਪੂਟੇਸ਼ਨ ਵਿੱਚ ਗੁਰਜਿੰਦਰ ਸਿੰਘ, ਮਨਦੀਪ ਸਿੰਘ, ਅਜੇ ਕੁਮਾਰ,ਜਸਕਰਨ ਸਿੰਘ ਅਮਨਦੀਪ ਸਿੰਘ ਸ਼ੇਖਪੁਰਾ, ਜਗਤਾਰ ਸਿੰਘ,ਮਿੰਕੂ ਕੁਮਾਰ, ਅਸ਼ੀਸ਼ ਕੁਮਾਰ, ਜਗਸੀਰ ਸਿੰਘ, ਬਲਰਾਮ ਕੁਮਾਰ, ਰਣਜੀਤ ਸਿੰਘ ਲਹਿਰੀ ਆਦਿ ਸਾਥੀ ਸ਼ਾਮਲ ਸਨ।