Saturday, April 20, 2024
No menu items!
HomeChandigarhਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ 'ਤੇ ਡੀ.ਟੀ.ਐੱਫ ਨੇ DEO ਦਫ਼ਤਰ ਵਿਖੇ ਦਿੱਤਾ...

ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ‘ਤੇ ਡੀ.ਟੀ.ਐੱਫ ਨੇ DEO ਦਫ਼ਤਰ ਵਿਖੇ ਦਿੱਤਾ ਧਰਨਾ

 

ਪੰਜਾਬ ਨੈੱਟਵਰਕ, ਸੰਗਰੂਰ-

ਬਲਾਕ ਚੀਮਾ, ਮੂਣਕ ਅਤੇ ਲਹਿਰਾਗਾਗਾ ਦੇ ਪ੍ਰਾਇਮਰੀ ਅਧਿਆਪਕਾਂ ਅਤੇ ਜ਼ਿਲ੍ਹੇ ਦੇ ਵੱਡੀ ਗਿਣਤੀ ਅਪਰ-ਪ੍ਰਾਇਮਰੀ ਅਧਿਆਪਕਾਂ ਦੀਆਂ ਫਰਵਰੀ ਮਹੀਨੇ ਦੀਆਂ ਤਨਖਾਹਾਂ ਮਾਰਚ ਦਾ ਲਗਭਗ ਅੱਧਾ ਮਹੀਨਾ ਬੀਤ ਜਾਣ ‘ਤੇ ਵੀ ਨਾ ਪੈਣ ਦੇ ਰੋਸ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਵੱਲੋਂ 6505 ਅਧਿਆਪਕ ਜਥੇਬੰਦੀ ਦੇ ਭਰਾਤਰੀ ਸਹਿਯੋਗ ਨਾਲ DEO (ਐ.ਸਿੱ.) ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਵੱਡੀ ਗਿਣਤੀ ਅਧਿਆਪਕਾਂ ਨੇ ਇਸ ਧਰਨੇ ਵਿੱਚ ਭਾਗ ਲਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ,ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ,ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ, 6505 ਅਧਿਆਪਕ ਜਥੇਬੰਦੀ ਦੇ ਆਗੂ ਸੰਸਾਰ ਸਿੰਘ ਅਤੇ ਡੀ.ਟੀ.ਐੱਫ. ਦੇ ਵੱਖ-ਵੱਖ ਬਲਾਕਾਂ ਦੇ ਆਗੂਆਂ ਸੁਖਜਿੰਦਰ ਸੰਗਰੂਰ, ਗਗਨਦੀਪ ਧੂਰੀ, ਗੁਰਪ੍ਰੀਤ ਪਸ਼ੌਰ, ਮਹਿੰਦਰ ਪ੍ਰਤਾਪ, ਰਾਜਵੀਰ ਨਾਗਰਾ, ਪਵਨ ਕੁਮਾਰ, ਜਸਬੀਰ ਨਮੋਲ, ਸਤਵੀਰ ਭੋਪਾਲ, ਸਤਨਾਮ ਉਭਾਵਾਲ ਨੇ ਕਿਹਾ ਕਿ ਜਿੱਥੇ ਅਧਿਆਪਕਾਂ ਦੀ ਤਨਖਾਹ ਵਿੱਚ ਹੋਈ ਦੇਰੀ ਲਈ ਪੰਜਾਬ ਸਰਕਾਰ ਅਤੇ ਇਸਦਾ ਸਿੱਖਿਆ ਵਿਭਾਗ ਜ਼ਿੰਮੇਵਾਰ ਹੈ, ਜੋ ਤਨਖਾਹ ਰੋਕਣ ਦੇ ਗੈਰ ਰਸਮੀ ਹੁਕਮ ਜਾਰੀ ਕਰ ਰਿਹਾ ਹੈ।

ਉੱਥੇ ਵਿਭਾਗ ਦੇ ਹੇਠਲੇ ਪੱਧਰ ਦੇ ਅਧਿਕਾਰੀ ਬੀ.ਪੀ.ਈ.ਓ.,ਡੀ.ਈ.ਓ. ਆਦਿ ਵੀ ਜ਼ਿੰਮੇਵਾਰ ਹਨ ਜੋ ਇਸ ਮੁੱਦੇ ਨੂੰ ਓਨੀ ਗੰਭੀਰਤਾ ਨਾਲ ਨਹੀਂ ਲੈ ਰਹੇ ਜਿੰਨਾ ਗੰਭੀਰ ਇਹ ਮੁੱਦਾ ਹੈ। ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ 16 ਫਰਵਰੀ ਦੀ ਟਰੇਡ ਯੂਨੀਅਨਾਂ ਦੀ ਭਾਰਤ ਪੱਧਰ ਦੀ ਹੜਤਾਲ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਦੀਆਂ ਤਨਖ਼ਾਹਾਂ ਕੱਟਣ ਦਾ ਮਨਸ਼ਾ ਦਿਖਾਉਣ ਵਾਲੇ ਸਕੂਲ ਮੁਖੀਆਂ ਦੀ ਵੀ ਸਖ਼ਤ ਨਿੰਦਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਅਜਿਹੇ ਕਿਸੇ ਵੀ ਕਦਮ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਨੂੰ ਜ਼ਬਰਦਸਤ ਜਥੇਬੰਦਕ ਟੱਕਰ ਦਿੱਤੀ ਜਾਵੇਗੀ।

ਦਾਖਲਿਆਂ ਸਬੰਧੀ ਰੱਖੀ ਗਈ ਮੀਟਿੰਗ ਵਿੱਚ ਪ੍ਰੀਖਿਆ ਡਿਊਟੀਆਂ ਕਾਰਨ ਸ਼ਾਮਲ ਨਾ ਹੋ ਸਕਣ ਵਾਲੇ ਸਕੂਲ ਮੁਖੀਆਂ ਨੂੰ ਡੀ.ਈ.ਓ.(ਸੈ.ਸਿੱ.) ਵੱਲੋਂ ਨੋਟਿਸ ਕੱਢਣ ਦੀ ਵੀ ਨਿਖੇਧੀ ਕੀਤੀ ਗਈ ਅਤੇ ਆਉਂਦੇ ਦਿਨਾਂ ਵਿੱਚ ਜਥੇਬੰਦਕ ਵਿਰੋਧ ਰਾਹੀਂ ਇਹਨਾਂ ਨੋਟਿਸਾਂ ਨੂੰ ਰੱਦ ਕਰਾਉਣ ਦੀ ਗੱਲ ਆਖੀ ਗਈ। ਅੰਤ ਵਿੱਚ ਡਿਪਟੀ ਡੀ.ਈ.ਓ.(ਐ.ਸਿੱ.) ਵੱਲੋਂ ਧਰਨੇ ਵਿੱਚ ਆ ਕੇ ਵਿਸ਼ਵਾਸ਼ ਦਵਾਇਆ ਗਿਆ ਕਿ ਉਹ ਅਧਿਆਪਕਾਂ ਦੀਆਂ ਤਨਖ਼ਾਹਾਂ ਜਾਰੀ ਕਰਾਉਣ ਲਈ ਪੁਰਜ਼ੋਰ ਯਤਨ ਕਰਨਗੇ ਅਤੇ ਜਲਦ ਹੀ ਅਧਿਆਪਕਾਂ ਨੂੰ ਤਨਖਾਹਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments