Friday, March 1, 2024
No menu items!
HomePunjabਤਾਲਾਬੰਦੀ ਦੇ ਮਾਰੇ ਮਜ਼ਦੂਰਾਂ ਨੇ ਪਰਿਵਾਰਾਂ ਸਮੇਤ ਘੇਰਿਆ ਵੇਅਰਹਾਊਸਿੰਗ

ਤਾਲਾਬੰਦੀ ਦੇ ਮਾਰੇ ਮਜ਼ਦੂਰਾਂ ਨੇ ਪਰਿਵਾਰਾਂ ਸਮੇਤ ਘੇਰਿਆ ਵੇਅਰਹਾਊਸਿੰਗ

 

ਤਾਲਾਬੰਦੀ ਦੇ ਸ਼ਿਕਾਰ ਲਿਨਫੌਕਸ ਕੰਪਨੀ ਮਜਦੂਰਾਂ ਨੇ ਪਰਿਵਾਰਾਂ ਸਮੇਤ ਐਸ ਪੀ ਐਸ ਵੇਅਰਹਾਊਸਿੰਗ ਅਗੇ ਲਾਇਆ ਰੋਸ ਧਰਨਾ, ਪ੍ਰਬੰਧਕਾਂ ਨੇ ਮਾਮਲੇ ਦੇ ਨਿਪਟਾਰੇ ਲਈ 2 ਫਰਵਰੀ ਦਾ ਦਿੱਤਾ ਲਿਖਤੀ ਸਮਾਂ

ਪੰਜਾਬ ਨੈੱਟਵਰਕ, ਰਾਜਪੁਰਾ

ਇੱਥੇ ਚੰਡੀਗੜ੍ਹ ਰੋਡ ‘ਤੇ ਸਥਿਤ ਐਸ ਪੀ ਐਸ ਵੇਅਰਹਾਊਸਿੰਗ ਅੱਗੇ ਲਿਨਫੌਕਸ ਲੌਜਿਸਟਿਕ ( ਹਿੰਦੁਸਤਾਨ ਯੂਨੀਲੀਵਰ) ਕੰਪਨੀ ਖੰਨਾ ਡੀਪੂ ਦੀ ਗੈਰ-ਕਾਨੂੰਨੀ ਤਾਲਾਬੰਦੀ ਦੇ ਸ਼ਿਕਾਰ ਸੈਂਕੜੇ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ/ ਔਰਤਾਂ-ਬੱਚਿਆਂ ਸਮੇਤ ਰੋਹ-ਭਰਪੂਰ ਧਰਨਾ-ਪ੍ਰਦਰਸ਼ਨ ਕਰਕੇ ਇਸ ਨਵੇਂ ਡੀਪੂ ‘ਚ ਪੱਕਾ ਰੁਜਗਾਰ ਦੇਣ ਜਾਂ ਬੇ-ਰੁਜ਼ਗਾਰੀ ਮੁਆਵਜ਼ਾ ਤੇ ਪੈਂਡਿੰਗ ਸ਼ਿਕਾਇਤਾਂ ਦੇ ਨਿਪਟਾਰੇ ਦੀ ਮੰਗ ਕੀਤੀ। ਸੰਘਰਸ਼ ਦੀ ਬਦੌਲਤ ਸਥਾਨਕ ਪੁਲਿਸ ਪ੍ਰਸ਼ਾਸ਼ਨ ਦੇ ਦਖਲ ਨਾਲ ਸੰਘਰਸ਼ਸ਼ੀਲ ਕਾਮਿਆਂ ਤੇ ਯੂਨੀਅਨ ਪ੍ਰਤੀਨਿਧਾਂ ਤੇ ਮੈਨੇਜਮੈਂਟ ਦੀ ਹੋਈ ਮੀਟਿੰਗ ‘ਚ ਪ੍ਰਬੰਧਕਾਂ ਨੇ 2 ਫਰਵਰੀ ਨੂੰ ਸਬੰਧਿਤ ਕਿਰਤ ਇਨਸਪੈਕਟਰ ਸਾਹਿਬਾਨ ਦਫਤਰ ਖੰਨਾ ‘ਚ ਹਾਜਰ ਹੋ ਕੇ ਪੈਂਡਿੰਗ ਮੰਗਾਂ ਨੂੰ ਸੁਲਝਾਉਣ ਦਾ ਲਿਖਤੀ ਭਰੋਸਾ ਦੇਣ ਉਪਰੰਤ ਜੋਸ਼ੀਲੇ ਨਾਅਰੇ ਮਾਰਦੇ ਹੋਏ ਧਰਨਾ ਸਮਾਪਤ ਕੀਤਾ ਗਿਆ।

ਸੰਕੇਤਕ ਧਰਨਾ-ਪ੍ਰਦਰਸ਼ਨ ਮਜਦੂਰ ਯੂਨੀਅਨ ਇਲਾਕਾ ਖੰਨਾ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ( ਰਜਿ) ਲੁਧਿਆਣਾ ਦੇ ਕ੍ਰਮਵਾਰ ਆਗੂਆਂ ਮਲਕੀਤ ਸਿੰਘ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਲਾਇਆ ਗਿਆ। ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਉਕਤ ਦੋਵੇਂ ਮਜਦੂਰ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਕਾਰੋਬਾਰ ਦੀ ਵਿਦੇਸ਼ੀ ਲਿਨਫੌਕਸ ਲੌਜਿਸਟਿਕ ( ਹਿੰਦੁਸਤਾਨ ਯੂਨੀਲੀਵਰ) ਕੰਪਨੀ ਜੋ ਮੋਹਨਪੁਰ ( ਖੰਨਾ) ‘ਚ ਸਥਿਤ ਹੈ ਦੇ ਪ੍ਰਬੰਧਕਾਂ ਨੇ ਯੋਜਨਾਬੱਧ ਢੰਗ ਨਾਲ ਦੋ ਮਹੀਨੇ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜਦੂਰ ਮਾਰੂ ਨੀਤੀਆਂ ਤੇ ਕਾਨੂੰਨੀ ਚੋਰ-ਮੋਰੀਆਂ ਦਾ ਸਹਾਰਾ ਲੈ ਕੇ ਗੈਰ-ਕਾਨੂੰਨੀ ਤਾਲਾਬੰਦੀ ਕੀਤੀ ਹੋਈ ਹੈ।

ਜਿਸ ਨਾਲ 350 ਦੇ ਕਰੀਬ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ , ਲੋਡਿੰਗ ਤੇ ਅਨਲੋਡਿੰਗ ਕਰਨ ਵਾਲੀ ਲੇਬਰ, ਸਫਾਈ ਸੇਵਕਾਂ, ਸਕਿਉਰਿਟੀ ਗਾਰਡਾਂ ਤੇ ਮਾਲ ਦੀ ਢੋਆ ਢੁਆਈ ਕਰਨ ਵਾਲੇ ਡਰਾਈਵਰ ਵਗੈਰਾ ਦੀ ਰੋਟੀ-ਰੋਜੀ ਤੇ ਕਾਨੂੰਨੀ ਅਧਿਕਾਰ ਖੋਹੇ ਗਏ ਹਨ। ਅਤੇ ਖੰਨਾ ਡੀਪੂ ਨੂੰ ਬੰਦ ਕਰਕੇ ਉਹੀ ਕੰਮ ਰਾਜਪੁਰੇ ਨਵੇਂ ਸਥਾਪਤ ਕੀਤੇ ਐਸ ਪੀ ਐਸ ਵੇਅਰਹਾਊਸਿੰਗ ‘ਚ ਰੱਤ-ਨਿਚੋੜੂ ਠੇਕਾ ਭਰਤੀ ਕਰਕੇ ਸ਼ੁਰੂ ਕੀਤਾ ਹੋਇਆ ਹੈ। ਗੈਰ ਕਾਨੂੰਨੀ ਤਾਲਾਬੰਦੀ ਖਿਲਾਫ਼ , ਆਪਣੀ ਰੋਟੀ-ਰੋਜੀ ਤੇ ਬਣਦੇ ਕਾਨੂੰਨੀ ਹੱਕ ਬਹਾਲ ਕਰਵਾਉਣ ਲਈ ਕਾਮੇ ਲਗਾਤਾਰ ਜੂਝਦੇ ਆ ਰਹੇ ਹਨ।

ਜਿਸਦੀ ਬਦੌਲਤ ਭਾਵੇਂ ਪ੍ਰਬੰਧਕਾਂ ਨੇ ਕੱਚੇ-ਪੱਕੇ ਕਾਮਿਆਂ ਨੂੰ ਇਕਤਰਫਾ ਤੇ ਅਧੂਰਾ ਫੁੱਲ ਐਂਡ ਫਾਈਨਲ ਹਿਸਾਬ ਭੇਜਿਆ ਹੈ ਪਰੰਤੂ ਨਵੇਂ ਡੀਪੂ ‘ਚ ਪੱਕੇ ਰੁਜਗਾਰ ਜਾਂ ਬੇਰੁਜ਼ਗਾਰੀ ਮੁਆਵਜ਼ਾ ਤੇ ਬਣਦੇ ਕਾਨੂੰਨੀ ਹੱਕ ਦੇਣ ਤੋਂ ਮੈਨੇਜਮੈਂਟ ਭਗੌੜੀ ਹੋ ਗਈ ਹੈ।ਖੰਨਾ ਕਿਰਤ ਇਨਸਪੈਕਟਰ ਸਾਹਿਬਾਨ ਦਫਤਰ ‘ਚੋਂ ਜਾਣ-ਬੁੱਝ ਕੇ ਲਗਾਤਾਰ ਗੈਰ ਹਾਜ਼ਰ ਹੋ ਰਹੀ ਹੈ। ਇਸੇ ਕਰਕੇ ਕੜਾਕੇ ਦੀ ਠੰਢ ਦੇ ਬਾਵਜੂਦ ਪ੍ਰਭਾਵਿਤ ਸੈਂਕੜੇ ਕ੍ਰਮਚਾਰੀ ਆਪਣੇ ਪਰਿਵਾਰਾਂ ਸਮੇਤ ਸੰਕੇਤਕ ਵਿਰੋਧ-ਪ੍ਰਦਰਸ਼ਨ ਕਰਨ ਲਈ ਪੁੱਜੇ ਸਨ। ਜਿਹਨਾਂ ਦੇ ਹੱਥਾਂ ਵਿੱਚ ਕੰਪਨੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀਆਂ ਮਜਦੂਰ-ਕਿਸਾਨ ਵਿਰੋਧੀ ਨੀਤੀਆਂ ਖਿਲਾਫ ਅਤੇ ਆਪਣੀਆਂ ਹੱਕੀ ਮੰਗਾਂ ਸਬੰਧੀ ਬੈਨਰ, ਤਖਤੀਆਂ, ਤੇ ਯੂਨੀਅਨ ਦੇ ਝੰਡੇ ਚੁੱਕੇ ਹੋਏ ਸਨ।

ਇਸ ਮੌਕੇ ਸੰਘਰਸ਼ਸ਼ੀਲ ਮਜਦੂਰ ਕਮੇਟੀ ਦੇ ਆਗੂਆਂ ਸੁਰਿੰਦਰ ਸਿੰਘ, ਗਿਆਨ ਸਿੰਘ, ਕਰਮਜੀਤ ਸਿੰਘ, ਪਰਵਿੰਦਰ ਸਿੰਘ, ਗੁਰਵਿੰਦਰ ਸਿੰਘ ਬਿੰਦੀ, ਜਗਰੂਪ ਸਿੰਘ, ਜਸਵਿੰਦਰ ਸਿੰਘ ਕੌੜੀ ਤੋਂ ਇਲਾਵਾ ਮਜਦੂਰ ਯੂਨੀਅਨ ਇਲਾਕਾ ਖੰਨਾ ਦੇ ਪ੍ਰਧਾਨ ਮਲਕੀਤ ਤੇ ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਬੰਧਕਾਂ ਨੇ 2 ਫਰਵਰੀ ਨੂੰ ਵੀ ਮਾਮਲੇ ਨੂੰ ਹੱਲ ਕਰਨ ਦੀ ਬਜਾਏ ਜਾਣ-ਬੁੱਝ ਕੇ ਲਟਕਾਉਣ ਜਾਂ ਟਾਲਾ ਵੱਟਣਾ ਦੀ ਕੋਸ਼ਿਸ਼ ਕੀਤੀ ਤਾਂ ਹੋਰ ਵੀ ਵਿਸ਼ਾਲ ਤੇ ਤਿੱਖਾ ਸੰਘਰਸ਼ ਕਰਾਂਗੇ। ਜਿਸ ਦੀ ਜਿੰਮੇਵਾਰੀ ਮੈਨੇਜਮੈਂਟ, ਸਬੰਧਿਤ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪਟਿਆਲਾ ਦੇ ਸਕੱਤਰ ਸੁਖਮਿੰਦਰ ਸਿੰਘ, ਬਲਰਾਜ ਜੋਸ਼ੀ, ਜਿਲ੍ਹਾ ਲੁਧਿਆਣਾ ਦੇ ਸੁਦਾਗਰ ਸਿੰਘ ਘੁਡਾਣੀ ਨੇ ਸੰਬੋਧਨ ਕਰਦਿਆਂ ਡਟਵੀਂ ਹਮਾਇਤ ਕੀਤੀ। ਅੰਤ ‘ਚ ਸੰਘਰਸ਼ਸ਼ੀਲ ਮਜਦੂਰਾਂ ਤੇ ਮਜਦੂਰ ਜਥੇਬੰਦੀਆਂ ਨੇ 26 ਜਨਵਰੀ ਦੇ ਮੁਲਕ ਪੱਧਰੇ ਸੰਯੁਕਤ ਕਿਸਾਨ ਮੋਰਚੇ ਦੇ ਟਰੈਕਟਰ ਮਾਰਚ ਤੇ ਪੰਜਾਬ ਦੇ ਮੁਲਾਜ਼ਮਾਂ, ਠੇਕਾ ਸੰਘਰਸ਼ ਮੋਰਚਾ ਵਲੋਂ ਨਿੱਜੀਕਰਨ ਤੇ ਪੰਚਾਇਤੀ ਕਰਨ ਖਿਲਾਫ ਕੀਤੇ ਜਾ ਰਹੇ ਐਕਸ਼ਨ ਚ ਸ਼ਮੂਲੀਅਤ ਕਰਨ ਦਾ ਫੈਸਲਾ ਵੀ ਕੀਤਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments