Saturday, April 13, 2024
No menu items!
HomeEducationਸਿੱਖਿਆ ਵਿਭਾਗ ਦੇ ਕੱਚੇ ਦਫ਼ਤਰੀ ਕਾਮਿਆਂ ਵੱਲੋਂ ਮੰਤਰੀਆਂ, ਵਿਧਾਇਕਾਂ ਅਤੇ ਮੈਬਰ ਪਾਰਲੀਮੈਂਟ...

ਸਿੱਖਿਆ ਵਿਭਾਗ ਦੇ ਕੱਚੇ ਦਫ਼ਤਰੀ ਕਾਮਿਆਂ ਵੱਲੋਂ ਮੰਤਰੀਆਂ, ਵਿਧਾਇਕਾਂ ਅਤੇ ਮੈਬਰ ਪਾਰਲੀਮੈਂਟ ਦੇ ਉਮੀਦਵਾਰਾਂ ਨੂੰ ਘੇਰਨ ਦੀ ਚੇਤਾਵਨੀ

 

ਤਨਖਾਹ ਕਟੌਤੀ ਤੇ ਰੈਗੂਲਰ ਦੀ ਮੰਗ ਨੂੰ ਲੈ ਦਫਤਰੀ ਮੁਲਾਜ਼ਮਾਂ ਦਾ 100 ਮੈਂਬਰਾਂ ਦਾ ਵਫਦ 26 ਮਾਰਚ ਨੂੰ ਸਿੱਖਿਆ ਸਕੱਤਰ ਅਤੇ ਡੀ.ਜੀ.ਐਸ.ਈ ਨੂੰ ਮਿਲੇਗਾ

14 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਤਨਖਾਹ ਕਟੋਤੀ ਤੁਰੰਤ ਦੂਰ ਕਰਨ ਲਈ ਸਿੱਖਿਆ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਸੀ ਨਿਰਦੇਸ਼

ਮੰਗਾਂ ਲਾਗੂ ਨਾ ਕੀਤੀਆ ਤਾਂ ਚੋਣਾਂ ਦੋਰਾਨ ਸਰਕਾਰ ਦੇ ਮੰਤਰੀਆ, ਵਿਧਾਇਕਾਂ ਅਤੇ ਮੈਬਰ ਪਾਰਲੀਮੈਂਟ ਦੇ ਉਮੀਦਵਾਰਾਂ ਨੂੰ ਘੇਰਨ ਦੀ ਚੇਤਾਵਨੀ

ਪੰਜਾਬ ਨੈੱਟਵਰਕ, ਪਠਾਨਕੋਟ

ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਘੰਰਸ਼ ਕਰਦੇ ਆ ਰਹੇ ਦਫਤਰੀ ਮੁਲਾਜ਼ਮਾਂ ਵੱਲੋਂ ਲਗਾਤਾਰ 23 ਦਿਨਾਂ ਦੇ ਸਘੰਰਸ਼ ਤੋਂ ਬਾਅਦ 14 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ ਵਿਖੇ ਕੈਬਿਨਟ ਸਬ ਕਮੇਟੀ ਦੀ ਮੀਟਿੰਗ ਦੋਰਾਨ ਦਫਤਰੀ ਮੁਲਾਜ਼ਮਾਂ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਪੱਕਾ ਕਰਨ ਅਤੇ ਤਨਖਾਹ ਕਟੋਤੀ ਦੂਰ ਕਰਨ ਤੇ ਮੋਹਰ ਲਗਾਈ ਸੀ ਅਤੇ ਤਨਖਾਹ ਕਟੋਤੀ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਉਪਰੰਤ ਮੁਲਾਜ਼ਮਾਂ ਵੱਲੋਂ ਚੱਲ ਰਿਹਾ ਸਘੰਰਸ਼ ਮੁਲਤਵੀ ਕਰ ਦਿੱਤਾ ਗਿਆ ਸੀ।
ਆਗੂਆ ਨੇ ਦੱਸਿਆ ਕਿ ਤਕਰੀਬਨ ਇਕ ਹਫਤੇ ਤੋਂ ਉਪਰ ਦਾ ਸਮਾਂ ਬੀਤਣ ਤੇ ਵੀ ਤਨਖਾਹ ਕਟੌਤੀ ਦੇ ਮਸਲੇ ਤੇ ਕੋਈ ਕਾਰਵਾਈ ਨਹੀ ਹੋਈ ਹੈ ਜਿਸ ਕਰਕੇ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਜਥੇਬੰਦੀ 26 ਮਾਰਚ ਨੂੰ 100 ਮੁਲਾਜ਼ਮਾਂ ਦਾ ਮਾਸ ਡੈਪੁਟੇਸ਼ਨ ਲੈ ਕੇ ਸਿੱਖਿਆ ਸਕੱਤਰ ਅਤੇ ਡੀ.ਜੀ.ਐਸ.ਈ ਨੂੰ ਮਿਲਣਗੇ ਅਤੇ ਮੰਗਾਂ ਦੀ ਸਥਿਤੀ ਬਾਰੇ ਅਧਿਕਾਰੀਆਂ ਤੋਂ ਜਾਣਨਗੇ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਦਫਤਰੀ/ ਮਿਡ ਡੇ ਮੀਲ ਕਰਮਚਾਰੀ ਯੂਨੀਅਨ ਅਤੇ ਵਿਸ਼ੇਸ਼ ਅਧਿਆਪਕ ਯੂਨੀਅਨ ਦੇ ਆਗੂ ਮੁਨੀਸ਼ ਗੁਪਤਾ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਭਰੋਸੇ ਉਪਰੰਤ ਹੀ ਮੁਲਾਜ਼ਮਾਂ ਵੱਲੋਂ ਸਘੰਰਸ਼ ਮੁਲਤਵੀ ਕੀਤਾ ਗਿਆ ਸੀ।

ਪਰ ਜੇਕਰ ਹੁਣ ਵੀ ਅਧਿਕਾਰੀਆਂ ਨੇ ਕੰਮ ਵਿਚ ਦੇਰੀ ਕੀਤੀ ਤਾਂ ਮੁਲਾਜ਼ਮ ਮੁੜ ਸੜਕਾਂ ਤੇ ਆਉਣ ਤੋਂ ਪਿੱਛੇ ਨਹੀ ਹਟਣਗੇ। ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਮਸਲੇ ਹੱਲ ਨਹੀ ਹੁੰਦੇ ਤਾਂ ਫਿਰ ਅਜਿਹੀ ਸਰਕਾਰ ਦਾ ਕੀ ਕਰਨਾਂ ਅਤੇ ਮੁਲਾਜ਼ਮ ਵੋਟਾਂ ਮੰਗਣ ਆ ਰਹੇ ਹਰ ਇਕ ਮੰਤਰੀ, ਵਿਧਾਇਕ ਅਤੇ ਪਾਰਲੀਮੈਂਟ ਦੇ ਉਮੀਦਵਾਰ ਨੂੰ ਘੇਰ ਕੇ ਸਵਾਲ ਕਰਨ ਤੋਂ ਪਿੱਛੇ ਨਹੀ ਹਟਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments