Monday, April 22, 2024
No menu items!
HomeEducationSchool of Brilliance: ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਆਦਰਸ਼ ਸਕੂਲ ਨੂੰ...

School of Brilliance: ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਆਦਰਸ਼ ਸਕੂਲ ਨੂੰ ਸਕੂਲ ਆਂਫ ਬ੍ਰਿਲੀਐਂਸ ਬਣਾਉਣ ਦਾ ਐਲਾਨ

 

School of Brilliance: ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਨਵੈਂਟ ਅਤੇ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਰਹੇ ਹਨ- ਹਰਜੋਤ ਬੈਂਸ

ਪ੍ਰਮੋਦ ਭਾਰਤੀ, ਸ੍ਰੀ ਅਨੰਦਪੁਰ ਸਾਹਿਬ

School of Brilliance: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਨੂੰ ਸਕੂਲ ਆਫ ਬ੍ਰਿਲੀਐਂਸ ਬਣਾਇਆ ਜਾਵੇਗਾ, ਇਸ ਲਈ 2.50 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਇਮਾਰਤ ਦੀ ਨੁਹਾਰ ਬਦਲੀ ਜਾਵੇਗੀ।

ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਂਸ ਹੋਣ ਜਾ ਰਹੇ ਆਦਰਸ਼ ਸਕੂਲ ਵਿੱਚ 1.50 ਕਰੋੜ ਦੀ ਲਾਗਤ ਨਾਲ ਰੂਪਨਗਰ ਜਿਲ੍ਹੇ ਦਾ ਪਹਿਲਾ ਹਾਕੀ ਐਸਟ੍ਰੋਟਰਫ ਤੇ ਸੂਟਿੰਗ ਰੇਜ਼ ਬਣੇਗੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅੱਜ ਸੰਸਾਰ ਵਿੱਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਨਵੈਂਟ ਅਤੇ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਰਹੇ ਹਨ।

ਸਾਡੇ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ, ਦਾਖਲਾ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ, ਅਧਿਆਪਕ ਭਰਤੀ ਕੀਤੇ ਜਾ ਰਹੇ ਹਨ, ਕਰੋੜਾ ਰੁਪਏ ਦੀ ਲਾਗਤ ਨਾਲ ਸਕੂਲ ਆਂਫ ਐਮੀਂਨੈਂਸ ਬਣਾਏ ਜਾ ਰਹੇ ਹਨ, ਲੜਕੀਆਂ ਨੂੰ ਸਕੂਲ ਆਉਣ ਜਾਣ ਲਈ ਟ੍ਰਾਸਪੋਰਟ ਦੀ ਸਹੂਲਤ, ਸਕੂਲਾਂ ਵਿਚ ਕੈਂਪਸ ਮੈਨੇਜਰ, ਸੁਰੱਖਿਆ ਗਾਰਡ, ਚੋਂਕੀਦਾਰ, ਸੇਵਾਦਾਰ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾ ਸਕੂਲਾਂ ਦੀ ਚਾਰਦੀਵਾਰੀ, ਕਲਾਸਰੂਮ, ਪਖਾਨੇ, ਲੈਬੋਰਟਰੀਆਂ ਤੇ ਲੋੜੀਦਾ ਫਰਨੀਚਰ ਉਪਲੱਬਧ ਕਰਵਾਈਆ ਜਾ ਰਿਹਾ ਹੈ।

ਸਿੱਖਿਆ ਕ੍ਰਾਂਤੀ ਵਿਚ ਹੋਏ ਜਿਕਰਯੋਗ ਸੁਧਾਰ ਬਾਰੇ ਬੈਂਸ ਨੇ ਕਿਹਾ ਕਿ ਅੱਜ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਵਿਦੇਸ਼ਾ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਹੈਡਮਾਸਟਰ ਸਾਡੇ ਦੇਸ਼ ਦੇ ਨਾਮਵਰ ਸਥਾਨਾ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆ ਜਪਾਨ ਤੇ ਚੰਦਰਯਾਨ-3 ਦੀ ਲਾਚਿੰਗ ਲਈ ਜਾ ਰਹੇ ਹਨ ,ਇਹ ਪੰਜਾਬ ਦੇ ਸਿੱਖਿਆ ਢਾਚੇ ਵਿਚ ਹੋ ਰਹੇ ਸੁਧਾਰ ਦੀ ਮੁੰਹ ਬੋਲਦੀ ਤਸਵੀਰ ਹੈ।

ਸਿਹਤ ਸਹੂਲਤਾਂ ਵਿਚ ਹੋਏ ਸੁਧਾਰ ਦਾ ਜਿਕਰ ਕਰਦੇ ਹੋਏ ਬੈਂਸ ਨੇ ਕਿਹਾ ਕਿ ਅਲਟ੍ਰਾਸਾਊਡ ਵਰਗੇ ਮਹਿੰਗੇ ਟੈਂਸਟ ਹੁਣ ਸਰਕਾਰੀ ਹਸਪਤਾਲ ਦੀ ਪਰਚੀ ਨਾਲ ਇੰਮਪੈਨਲਡ ਪ੍ਰਾਈਵੇਟ ਸਕੈਨ ਸੈਂਟਰਾਂ ਵਿਚ ਹੋ ਰਹੇ ਹਨ। ਐਕਸ-ਰੇ, ਦਵਾਈਆ, ਇਲਾਜ, ਟੈਸਟ ਦੀ ਸਹੂਲਤ ਮੁਫਤ ਮਿਲ ਰਹੀ ਹੈ, ਆਮ ਆਦਮੀ ਕਲੀਨਿਕ ਲੋਕਾਂ ਦੇ ਘਰਾਂ ਨੇੜੇ ਇਲਾਜ ਦੀ ਮਿਆਰੀ ਸਹੂਲਤ ਦੇ ਰਹੇ ਹਨ, ਹਰ ਘਰੇਲੂ ਬਿਜਲੀ ਖਪਤਕਾਰ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 1076 ਉਤੇ ਸੇਵਾ ਸੁਰੂ ਹੋਣ ਨਾਲ 44 ਤਰਾਂ ਦੀਆਂ ਸੇਵਾਵਾਂ ਲੋਕਾਂ ਨੂੰ ਘਰਾਂ ਵਿਚ ਮਿਲ ਰਹੀਆਂ ਹਨ, ਜਿਸ ਦੇ ਲਈ ਸਰਕਾਰੀ ਅਧਿਕਾਰੀ/ਕਰਮਚਾਰੀ ਲੋਕਾਂ ਤੋ ਮੁਲਾਕਾਤ ਦਾ ਸਮਾਂ ਲੈ ਕੇ ਉਨ੍ਹਾਂ ਦੇ ਘਰ ਪਹੁੰਚਦੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਆਪਣੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਵਾਰਡਾਂ ਦੇ ਦੌਰੇ ਦੌਰਾਨ ਉਨ੍ਹਾਂ ਅੱਜ ਆਪਣੀ 100 ਸੇਵਾ ਕੈਂਪਾਂ ਵਿਚ ਹਾਜ਼ਰੀ ਨੂੰ ਮੁਕੰਮਲ ਕਰਦੇ ਹੋਏ ਕਿਹਾ ਕਿ ਲੋਕਾਂ ਨਾਲ ਅਸੀ ਵਾਅਦਾ ਕੀਤਾ ਸੀ ਕਿ ਸਾਰੀਆਂ ਮੁਸ਼ਕਿਲਾਂ/ਸਮੱਸਿਆਵਾਂ ਦਾ ਹੱਲ ਯਕੀਨੀ ਬਣਾਵਾਗੇ, ਉਹ ਭਾਵੇ ਨਿੱਜੀ ਹੋਣ ਜਾਂ ਸਾਝੀਆਂ, ਲੋਕਾਂ ਦੇ ਘਰਾਂ ਨੇੜੇ ਬਰੂਹਾਂ ਤੇ ਬੈਠ ਕੇ ਸਾਝੀ ਸੱਥ ਵਿਚ ਹੱਲ ਕਰਾਂਗੇ, ਇਸ ਲਈ ਅਸੀ ਪੂਰੀ ਤਰਾਂ ਵਚਨਬੱਧ ਹਾਂ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments