Monday, April 22, 2024
No menu items!
HomeEducationEducation Minister ਹਰਜੋਤ ਬੈਂਸ ਦੇ DTF ਵੱਲੋਂ ਪੁਤਲੇ ਫੂਕਣ ਦਾ ਐਲਾਨ

Education Minister ਹਰਜੋਤ ਬੈਂਸ ਦੇ DTF ਵੱਲੋਂ ਪੁਤਲੇ ਫੂਕਣ ਦਾ ਐਲਾਨ

 

Education Minister: ਡੀ.ਟੀ.ਐੱਫ. ਨੇ ਅਧਿਆਪਕਾਂ ਦੇ ਪੈਂਡਿੰਗ ਮਸਲੇ ਹੱਲ ਨਾ ਹੋਣ ਅਤੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਰੱਦ ਕਰਨ ਤੋਂ ਖ਼ਫ਼ਾ ਸੰਘਰਸ਼ੀ ਬਿਗੁਲ ਵਜਾ ਦਿੱਤਾ

ਪੰਜਾਬ ਨੈੱਟਵਰਕ, ਮੋਹਾਲੀ-

Education Minister Harjot Bains’s DTF announced the blowing of effigies: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਅਧਿਆਪਕਾਂ ਦੇ ਪੈਂਡਿੰਗ ਮਸਲੇ ਹੱਲ ਨਾ ਹੋਣ ਅਤੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਰੱਦ ਕਰਨ ਤੋਂ ਖ਼ਫ਼ਾ ਸੰਘਰਸ਼ੀ ਬਿਗੁਲ ਵਜਾ ਦਿੱਤਾ ਹੈ।

ਜਿਸ ਤਹਿਤ 21-22 ਮਾਰਚ ਨੂੰ ਕੈਬਨਿਟ ਮੰਤਰੀਆਂ ਅਤੇ ‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਗਾ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੁਤਲੇ ਫੂਕ ਪ੍ਰਦਰਸ਼ਨ ਕਰਨ ਅਤੇ ਮਸਲੇ ਨਾ ਹੱਲ ਹੋਣ ‘ਤੇ ਲੋਕ ਸਭਾ ਚੋਣਾਂ ਦੌਰਾਨ ਸਿੱਖਿਆ ਮੰਤਰੀ ਨੂੰ ਸੰਘਰਸ਼ਾਂ ਰਾਹੀਂ ਘੇਰਣ ਦੀ ਵਿਉਤਬੰਦੀ ਬਣਾਈ ਗਈ ਹੈ।

ਇਸ ਸੰਬੰਧੀ ਮੌਕੇ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਅਸ਼ਵਨੀ ਅਵਸਥੀ ਅਤੇ ਜਿਲ੍ਹਾ ਪ੍ਰਧਾਨ ਗਿਆਨ ਚੰਦ, ਮੀਡੀਆ ਮੁਖੀ ਡਾ ਵਿਨੋਦ ਚੰਦਨ,ਸਕੱਤਰ ਸੁਨੀਲ ਕੁਮਾਰ, ਵਿੱਤ ਸਕੱਤਰ ਰਮੇਸ਼ ਲਾਲ,ਮਨਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਆਗੂਆਂ ਨੇ ਦੱਸਿਆ ਕੇ ਸਿੱਖਿਆ ਕ੍ਰਾਂਤੀ ਦਾ ਅਖੌਤੀ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ਵਿੱਚ ਅਧਿਆਪਕਾਂ ਨੂੰ ਹੀ ਸਭ ਤੋਂ ਵੱਧ ਹਾਸ਼ੀਏ ‘ਤੇ ਧੱਕਿਆ ਹੋਇਆ ਹੈ।

ਐੱਸ.ਐੱਸ.ਏ. ਰਮਸਾ ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੀਆਂ 8886 ਅਸਾਮੀਆਂ ਵਿੱਚੋਂ ਅਧਿਆਪਕ ਸਾਥੀ ਨਰਿੰਦਰ ਭੰਡਾਰੀ ਨੂੰ 13 ਸਾਲ ਤੋਂ ਅਤੇ ਇਸੇ ਤਰਾਂ 3442 ਭਰਤੀ ਦਾ ਅਧਿਆਪਕ ਰਵਿੰਦਰ ਕੰਬੋਜ ਨੂੰ ਪਿਛਲੇ 11 ਸਾਲਾਂ ਤੋਂ ਰੈਗੂਲਰ ਆਰਡਰ ਜ਼ਾਰੀ ਨਹੀਂ ਕੀਤੇ, ਜਦਕਿ ਬਾਕੀ ਅਜਿਹੇ ਸਾਰੇ ਅਧਿਆਪਕ ਅੱਠ ਸਾਲ ਪਹਿਲਾਂ ਰੈਗੂਲਰ ਹੋ ਚੁੱਕੇ ਹਨ।

ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ 6 ਸਾਲ ਤੋਂ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ, ਮਾਸਟਰ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲਾਂ, ਸੀ.ਐਂਡ.ਵੀ. ਅਤੇ ਨਾਨ ਟੀਚਿੰਗ ਕਾਡਰਾਂ ਦੀਆਂ ਲਟਕੀਆਂ ਤਰੱਕੀਆਂ ਨੇਪਰੇ ਚਾੜਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ‘ਤੇ ਮਰਜ਼ ਕਰਨ, ਨੇਸ਼ਨ ਬਿਲਡਰ ਨੀਤੀ ਅਧੀਨ ਕੱਚੇ ਅਧਿਆਪਕਾਂ, ਮੈਰੀਟੋਰੀਅਸ, ਆਦਰਸ਼ ਅਤੇ ਐੱਨ.ਐੱਸ.ਕਿਊ.ਐੱਫ. ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ।

ਪ੍ਰਾਇਮਰੀ ਅਤੇ ਮਾਸਟਰ ਕਾਡਰ ਦੀਆਂ ਪੈਂਡਿੰਗ ਭਰਤੀਆਂ ਨੂੰ ਫੌਰੀ ਮੁਕੰਮਲ ਕਰਨ, ਪੁਰਸ਼ ਅਧਿਆਪਕਾਂ ਨੂੰ ਠੇਕਾ ਅਧਾਰਿਤ ਸੇਵਾ ਨੂੰ ਯੋਗ ਮੰਨ ਕੇ ਸਲਾਨਾ ਮਿਲਣਯੋਗ ਅਚਨਚੇਤ ਛੁੱਟੀਆਂ ਵਿੱਚ 10 ਤੋਂ 15 ਦਾ ਵਾਧਾ ਕਰਨਾ।

ਸਿੱਧੀ ਭਰਤੀ ਸਕੂਲ ਮੁਖੀਆਂ ਅਤੇ ਲੈਕਚਰਾਰਾਂ ਨੂੰ ਉਚੇਰੀ ਜਿੰਮੇਵਾਰੀ ਇਨਕਰੀਮੈਂਟ ਦੇਣ, 7654 ਵੋਕੇਸ਼ਨਲ ਅਧਿਆਪਕਾਂ ਨੂੰ ਤਨਖ਼ਾਹ ਗ੍ਰੇਡ ਤੇ ਯੋਗਤਾ ਅਨੁਸਾਰ ਵੋਕੇਸ਼ਨਲ ਲੈਕਚਰਾਰ ਦਾ ਨਾਮਕਰਨ ਦੇਣ ਅਤੇ ਡੀ.ਬਾਰ. ਹੋਣ ਕਾਰਨ ਸਲਾਨਾ ਪ੍ਰਵੀਨਤਾ ਤਰੱਕੀ ਤੋਂ ਬਾਂਝੇ ਅਧਿਆਪਕਾਂ ਦੇ ਮਾਮਲੇ ਹੱਲ ਕਰਨ ਪ੍ਰਤੀ ਸਿੱਖਿਆ ਮੰਤਰੀ ਵੱਲੋਂ ਸੁਹਿਰਦਤਾ ਨਹੀਂ ਵਿਖਾਈ ਜਾ ਰਹੀ ਹੈ।

ਜਿਸ ਕਾਰਨ 21 ਅਤੇ 22 ਮਾਰਚ ਨੂੰ ਡੀਟੀਐਫ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਰੋਸ ਧਰਨੇ ਦੇ ਕੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਜਾਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments