Education News: ਅਗਲੇ ਵਿੱਦਿਅਕ ਸਾਲ 2025-26 ਦੀ ਛੇਵੀਂ ਜਮਾਤ ਲਈ ਇਸ ਵਿੱਦਿਅਕ ਸਾਲ 2024-25 ਵਿਚ ਪੰਜਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
ਪੰਜਾਬ ਨੈੱਟਵਰਕ, ਹੁਸ਼ਿਆਰਪੁਰ
Education News: ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਲਾਹੀ ਵਿਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਅਗਲੇ ਵਿੱਦਿਅਕ ਸਾਲ 2025-26 ਦੀ ਛੇਵੀਂ ਜਮਾਤ ਲਈ ਇਸ ਵਿੱਦਿਅਕ ਸਾਲ 2024-25 ਵਿਚ ਪੰਜਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਲਗਾਤਾਰ ਪੜ੍ਹਿਆ ਹੋਵੇ। ਉਸ ਦਾ ਜਨਮ 01-05-2013 ਤੋਂ 31-7-2015 (ਦੋਹਾਂ ਤਰੀਕਾਂ ਸਮੇਤ) ਤੱਕ ਹੋਇਆ ਹੋਵੇ, 31 ਜੁਲਾਈ 2024 ਤੋਂ ਪਹਿਲਾਂ ਪੰਜਵੀਂ ਜਮਾਤ ਵਿਚ ਵਿਦਿਆਰਥੀ ਦਾਖ਼ਲ ਹੋਇਆ ਹੋਵੇ।
ਓ.ਬੀ.ਸੀ ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ਵਿਚ ਪੰਜਾਬ ਦੇ ਓ.ਬੀ.ਸੀ ਵਿਚ ਆਉਂਦੇ ਹਨ ਜਾਂ ਨਹੀਂ। ਜੇਕਰ ਨਹੀਂ ਆਉਂਦੇ ਤਾਂ ਜਨਰਲ ਵਰਗ ਵਿਚ ਰਜਿਸਟ੍ਰੇਸ਼ਨ ਕਰਾਉਣ।
ਉਨ੍ਹਾਂ ਕਿਹਾ ਕਿ ਆਨਲਾਈਨ ਲਿੰਕ https://navodaya.gov.in/nvs/en/Home1 ‘ਤੇ ਰਜਿਸਟ੍ਰੇਸ਼ਨ ਕਰਾਉਣ ਦੀ ਆਖ਼ਰੀ ਮਿਤੀ 16 ਸਤੰਬਰ 2024 ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਿਆ 18 ਜਨਵਰੀ 2025 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਣ ਸੈਂਟਰਾਂ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰੌਸਪੈਕਟਸ ਵਿਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ।