Monday, April 22, 2024
No menu items!
HomeEducationEducation News: ਐਮੀਨੈਂਸ ਸਕੂਲਾਂ ਦੀ ਦਾਖਲਾ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਮਿਡਲ,...

Education News: ਐਮੀਨੈਂਸ ਸਕੂਲਾਂ ਦੀ ਦਾਖਲਾ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਤੇ ਬੇਲੋੜਾ ਦਬਾਅ ਪਾਉਣਾ ਬੰਦ ਕੀਤਾ ਜਾਵੇ : ਡੀ.ਟੀ.ਐਫ

 

Education: ਸਕੂਲ ਮੁੱਖੀਆਂ ਤੇ ਧਮਕਾਊ ਲਹਿਜ਼ੇ ਵਿੱਚ ਦਬਾਅ ਪਾਉਣ ਨੂੰ ਬਿਲਕੁੱਲ ਵੀ ਸਹਿਣ ਨਹੀਂ ਕੀਤਾ ਜਾਵੇਗਾ- DTF

ਦਲਜੀਤ ਕੌਰ, ਪਟਿਆਲਾ

Education : ਡੈਮੋਕਰੇਟਿਕ ਟੀਚਰਜ਼ ਫਰੰਟ ਨੇ “ਸਕੂਲ ਆਫ ਐਮੀਨੈਂਸ” ਦੀ ਦਾਖਲਾ ਪ੍ਰੀਖਿਆ ਲਈ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਸੌ ਪ੍ਰਤੀਸ਼ਤ ਰਜਿਸਟਰੇਸ਼ਨ ਕਰਵਾਉਣ ਲਈ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਮੁੱਖੀਆਂ ਤੇ ਪਾਏ ਜਾ ਰਹੇ ਬੇਲੋੜੇ ਦਬਾਅ ਦੀ ਕਾਰਵਾਈ ਤੇ ਫ਼ੌਰੀ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਡੀ.ਟੀ.ਐੱਫ ਦੇ ਜ਼ਿਲਾ ਪ੍ਰਧਾਨ ਅਤਿੰਦਰ ਪਾਲ ਸਿੰਘ ਅਤੇ ਜ਼ਿਲਾ ਸਕੱਤਰ ਹਰਵਿੰਦਰ ਰੱਖੜਾ ਅਤੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਦੱਸਿਆ ਕਿ ਉਕਤ ਪ੍ਰੀਖਿਆ ਲਈ ਹਰੇਕ ਵਿਦਿਆਰਥੀ ਦੀ ਰਜਿਸਟੇਸ਼ਨ ਕਰਨ ਲਈ ਸਕੂਲ ਸਿੱਖਿਆ ਪ੍ਰਬੰਧ ਵਿੱਚ ਖੜੇ ਕੀਤੇ ਅਣਅਧਿਕਾਰਤ ਬਲਾਕ ਨੋਡਲ ਅਫਸਰਾਂ (ਬੀ.ਐੱਨ.ਓਜ਼) ਵੱਲੋੰ ਕੁਝ ਸਕੂਲਾਂ ਵਿੱਚ ਆ ਕੇ ਅਤੇ ਫੋਨ ਕਰਕੇ ਸਕੂਲ ਮੁੱਖੀਆਂ ਤੇ ਧਮਕਾਊ ਲਹਿਜ਼ੇ ਵਿੱਚ ਦਬਾਅ ਪਾਉਣ ਨੂੰ ਬਿਲਕੁੱਲ ਵੀ ਸਹਿਣ ਨਹੀਂ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਆਪ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਵਾਲੇ ਪ੍ਰਾਜੈਕਟ ਵੱਜੋੰ ਪ੍ਰਚਾਰੇ “ਸਕੂਲ ਆਫ ਐਮੀਨੈਂਸ” ਦੀ ਦਾਖਲਾ ਪ੍ਰੀਖਿਆ ਲਈ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਰਜਿਸਟੇਸ਼ਨ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।ਪਰ ਦੂਜੇ ਪਾਸੇ ਇਸ ਸਵੈਇੱਛਕ ਪ੍ਰੀਖਿਆ ਲਈ ਸਰਕਾਰੀ ਸਕੂਲਾਂ ਵਿੱਚ ਪੜਦੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਹਰੇਕ ਵਿਦਿਆਰਥੀ ਦੀ ਜਬਰੀ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ।

ਜ਼ਿਲਾ ਕਮੇਟੀ ਆਗੂ ਰਾਮਸ਼ਰਨ, ਜਸਪਾਲ ਖਾਂਗ, ਭੁਪਿੰਦਰ ਸਿੰਘ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ, ਸਮੂਹ ਸਰਕਾਰੀ ਸਕੂਲਾਂ ਦੀ ਕਾਇਆਕਲਪ ਕਰਨ ਦੀ ਬਜਾਏ ਕੁਝ ਚੁਣੀਂਦਾ ਸਕੂਲਾਂ ਨੂੰ ਨਵੀਂ ਸਿੱਖਿਆ ਨੀਤੀ 2020 ਤੇ ਅਧਾਰਤ “ਕੰਪਲੈਕਸ ਸਕੂਲ” ਵੱਜੋੰ ਉਭਾਰਨ ਵਾਲਾ ਪ੍ਰਾਜੈਕਟ ਹੈ।

ਜ਼ਿਕਰਯੋਗ ਹੈ ਕਿ ਹਾਈ ਸਕੂਲਾਂ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਉਸੇ ਸਕੂਲ ਵਿੱਚ ਨੌਵੀਂ ਅਤੇ ਦਸਵੀਂ ਕਰਦੇ ਹਨ ਪਰ ਹਾਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਬਰੀ ਐਮੀਨੈੰਸ ਸਕੂਲਾਂ ਵਿੱਚ ਦਾਖਲੇ ਲਈ ਉਤਸਾਹਿਤ ਕਰਨਾ ਇਹਨਾਂ ਸਕੂਲਾਂ ਦੀ ਹੋਂਦ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ।

ਇਸੇ ਤਰਕ ਨੂੰ ਗੈਰ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲਾਂ ਤੇ ਲਾਗੂ ਕਰਕੇ ਵੀ ਸਮਝਿਆ ਜਾ ਸਕਦਾ ਹੈ।ਵਿਧਾਨ ਸਭਾ ਵਿੱਚ ਘੱਟ ਵਿਦਿਆਰਥੀਆਂ ਵਾਲੇ ਮਿਡਲ ਸਕੂਲਾਂ ਨੂੰ ਬੰਦ ਕਰਨ ਲਈ ਸਿੱਖਿਆ ਮੰਤਰੀ ਵੱਲੋਂ ਹਾਊਸ ਨੂੰ ਕੀਤੀ ਅਪੀਲ ਨੂੰ ਹਾਈ ਸਕੂਲਾਂ ਤੇ ਵੀ ਲਾਗੂ ਕਰਨ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ।

ਜ਼ਿਲਾ ਆਗੂ ਜਗਪਾਲ ਚਹਿਲ, ਪਰਮਵੀਰ ਪੰਮੀ, ਰਜੀਵ ਸ਼ਰਮਾ, ਹਰਿੰਦਰ ਸਿੰਘ, ਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ 118 ‘ਸਕੂਲ ਆਫ ਐਮੀਨੈਂਸ’, 100 ‘ਸਕੂਲ ਆਫ ਬਰੀਲੀਐਂਸ’, 100 ‘ਸਕੂਲ ਆਫ ਹੈਪੀਨੈੱਸ’ ਵਗੈਰਾ ਵਗੈਰਾ ਕੇਵਲ 3-4% ਸਕੂਲਾਂ ਨੂੰ ਹੀ ਬੇਹਤਰ ਬਣਾ ਕੇ ਸਿੱਖਿਆ ਢਾਂਚੇ ਵਿੱਚ ਮੌਜੂਦ ਵਿਤਕਰੇ ਨੂੰ ਹੋਰ ਵਧਾਉਣ ਦੀ ਬਜਾਏ ਸਭਨਾਂ ਲਈ ਮਿਆਰੀ, ਜਮਹੂਰੀ, ਇੱਕਸਮਾਨ ਅਤੇ ਗੁਆਂਢ ਸਕੂਲ ਦੇ ਸੰਕਲਪ ਵਾਲੀ ਸੂਬੇ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਵੱਲ ਵੱਧਣ ਦੀ ਮੰਗ ਵੀ ਕੀਤੀ।

ਜ਼ਿਲਾ ਕਮੇਟੀ ਆਗੂ ਹਰਵਿੰਦਰ ਸਿੰਘ, ਕ੍ਰਿਸ਼ਨ ਚੁਹਾਣਕੇ, ਅਮਨਦੀਪ ਸਿੰਘ, ਸੁਖਦੇਵ ਸਿੰਘ, ਮੈਡਮ ਸੋਨੀਆ, ਮਨਦੀਪ ਕੌਰ, ਗੁਰਵਿੰਦਰ ਖਟੜਾ, ਰੋਮੀ ਸਫੀਪੁਰ ਨੇ ਵੀ ਜੱਥੇਬੰਦੀ ਦੇ ਪ੍ਰੈਸ ਬਿਆਨ ਦੀ ਪ੍ਰੌੜਤਾ ਕੀਤੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments