Tuesday, April 23, 2024
No menu items!
HomeEducationਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ 16 ਫਰਵਰੀ ਦੀ 'ਦੇਸ਼ ਵਿਆਪੀ ਹੜਤਾਲ' ਦਾ...

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ 16 ਫਰਵਰੀ ਦੀ ‘ਦੇਸ਼ ਵਿਆਪੀ ਹੜਤਾਲ’ ਦਾ ਸਮਰਥਨ, ਸਮੂਹਿਕ ਛੁੱਟੀ ਲੈ ਕੇ ਪ੍ਰਦਰਸ਼ਨ ‘ਚ ਹੋਣਗੇ ਸ਼ਾਮਲ

 

ਦੇਸ਼ ਵਿਆਪੀ ਹੜਤਾਲ: ਵੱਡੀ ਗਿਣਤੀ ‘ਚ ਪ੍ਰਾਇਮਰੀ ਅਧਿਆਪਕਾਂ ਵਲੋਂ ਹੜਤਾਲ ‘ਚ ਕੀਤੀ ਜਾਵੇਗੀ ਸ਼ਮੂਲੀਅਤ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਦੇਸ਼ ਵਿਆਪੀ ਹੜਤਾਲ: ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ 16 ਫਰਵਰੀ ਦੀ ‘ਦੇਸ਼ ਵਿਆਪੀ ਹੜਤਾਲ’ ਅਤੇ ‘ਭਾਰਤ ਬੰਦ’ ਦਾ ਸਮਰਥਨ ਕਰਦੇ ਹੋਏ ਐਲਾਨ ਕੀਤਾ ਕਿ ਵੱਡੀ ਗਿਣਤੀ ਵਿੱਚ ਪ੍ਰਾਇਮਰੀ ਅਧਿਆਪਕਾਂ ਵਲੋਂ ਇਸ ਹੜਤਾਲ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

ਜਥੇਬੰਦੀ ਦੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਪੰਜਾਬ ਦੇ ਇੰਚਾਰਜ਼ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਸਟੇਟ ਕਮੇਟੀ ਦੇ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 16 ਫਰਵਰੀ ਨੂੰ ਦਿੱਤੇ ਗਏ ‘ਭਾਰਤ ਬੰਦ’ ਅਤੇ ‘ਹੜਤਾਲ’ ਦੇ ਸੱਦੇ ਨੂੰ ਸਫਲ ਬਣਾਉਣ ਲਈ ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਜਥੇਬੰਦੀਆਂ ਦੇ ਨਾਲ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਪੰਜਾਬ ਸਮੇਤ ਅਧਿਆਪਕ ਵਰਗ ਦੀਆਂ 16 ਤੋਂ ਵਧੇਰੇ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਵਲੋਂ ਇਸ ਹੜਤਾਲ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

ਜਥੇਬੰਦੀ ਦੇ ਦੋਵੇਂ ਆਗੂਆਂ ਨੇ ਦੱਸਿਆ ਕਿ ਅਧਿਆਪਕ ਜਥੇਬੰਦੀਆਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ 16 ਫਰਵਰੀ ਦੀ ਹੜਤਾਲ ਪੰਜਾਬ ਭਰ ਵਿੱਚੋਂ ਰੈਗੂਲਰ ਅਧਿਆਪਕਾਂ ਵੱਲੋਂ ਹੜਤਾਲ ਕਰਕੇ ਅਤੇ ਕੱਚੇ,ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ‘ਭਾਰਤ ਬੰਦ’ ਵਿੱਚ ਸ਼ਾਮਲ ਹੋਣਗੇ।

ਇਸ ਕੌਮੀ ਹੜਤਾਲ ਹੜਤਾਲ ਦਾ ਮੰਤਵ ਕੌਮੀ ਸਿੱਖਿਆ ਨੀਤੀ-2020 ਰੱਦ ਕਰਵਾਕੇ ਸਿੱਖਿਆ ਨੂੰ ਰਾਜਾਂ ਦੇ ਅਧਿਕਾਰ ਹੇਠ ਲਿਆਉਣ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਣ, ਨਵੇਂ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲਾਂ ਦੀ ਬਹਾਲੀ, ਕੱਚੇ/ਸੁਸਾਇਟੀ/ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਰੈਗੂਲਰਾਇਜ਼ੇਸ਼ਨ, ਕੱਟੇ ਗਏ ਸਾਰੇ ਭੱਤਿਆਂ ਦੀ ਬਹਾਲੀ, ਪੈਂਡਿੰਗ ਮਹਿੰਗਾਈ ਭੱਤੇ ਸਮੇਤ ਹੋਰਨਾਂ ਹੱਕੀ ਮੰਗਾਂ ਅਤੇ ਨਿੱਜੀਕਰਨ-ਪੱਖੀ ਨੀਤੀਆਂ ਖਿਲਾਫ ਸਮੁੱਚੇ ਅਧਿਆਪਕ ਵਰਗ ਨੂੰ 16 ਫਰਵਰੀ ਦੇ ਸੰਘਰਸ਼ਾਂ ਦਾ ਵਧ-ਚੜ੍ਹ ਕੇ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਅਮਨਦੀਪ ਸਿੰਘ ਭੰਗੂ,ਕਪਿਲ ਕਵਾਤਰਾ, ਸੁਖਦੇਵ ਸਿੰਘ, ਜਸਵੰਤ ਸਿੰਘ,ਭਗਵੰਤ ਪ੍ਰਿਤਪਾਲ ਸਿੰਘ (ਸਾਰੇ ਸੀਨੀ: ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਦਵਿੰਦਰ ਸਿੰਘ ਚਿੱਟੀ, ਸਤੀਸ਼ ਕੁਮਾਰ, ਇੰਦਰਜੀਤ ਸਿੰਘ ਕਿਸ਼ਨਪੁਰ (ਸਾਰੇ ਮੀਤ ਪ੍ਰਧਾਨ) ਰਾਮਪਾਲ (ਜਥੇਬੰਦਕ ਸਕੱਤਰ), ਰਵਿੰਦਰ ਕੁਮਾਰ, ਮਨਦੀਪ ਸਿੰਘ, ਨਰਦੇਵ ਸਿੰਘ ਜਰਿਆਲ, ਜੀਵਨ ਜੋਤੀ,ਡੀ ਕੇ ਸ਼ਰਮਾ,ਰਾਜ ਕੁਮਾਰ ਭਤੀਜਾ, ਮੁਨੀਸ਼ ਮੋਹਨ, ਨਿਰਮਲ ਕੁਮਾਰ, ਮਲਕੀਤ ਸਿੰਘ ਖਰਲਾਂ, ਸੁਖਵਿੰਦਰ ਸੰਧੂ,ਸੰਜੀਵ ਸ਼ਰਮਾ,ਰਾਜੇਸ਼ ਕੁਮਾਰ, ਵਿਕਾਸ ਮੋਹਨ,ਪਾਲ ਜੀ ਮੁਕੇਸ਼, ਅਮਿਤ ਚੋਪੜਾ, ਦੀਪਕ ਸੂਰੀ,ਅਸ਼ੋਕ ਕੁਮਾਰ ਬੁਲੰਦਪੁਰ, ਗੁਰਪ੍ਰੀਤ ਸਿੰਘ , ਮੈਡਮ ਡਿੰਪਲ ਸ਼ਰਮਾ, ਸਤੀਸ਼ ਕੁਮਾਰੀ,ਮਨਿੰਦਰ ਕੌਰ, ਸਾਰਿਕਾ, ਸੀਮਾ ਵਿੱਜ,ਮਮਤਾ ਸਪਰੂ,ਅਚਲਾ ਸ਼ਰਮਾ, ਰੀਨਾ ਕਾਲੀਆ,ਮੋਨਿਕਾ ਉੱਪਲ, ਅੰਜਲਾ ਸ਼ਰਮਾ, ਨਵਜੀਤ ਕੌਰ ਖਾਲਸਾ,ਹਰਪ੍ਰੀਤ ਕੌਰ, ਪੂਨਮ , ਗੁਰਵਿੰਦਰ ਕੌਰ,ਪਵਨਪ੍ਰੀਤ ਕੌਰ,ਹੀਨਾ ਮਲਕਾਨੀਆ, ਰਜਵੰਤ ਕੌਰ, ਕੁਲਵਿੰਦਰ ਖੁਸਰੋਪੁਰ,ਮਮਤਾ ਅਨੰਦ, ਜਗਪ੍ਰੀਤ ਕੌਰ,ਕਿਰਨ ਅਰੋੜਾ, ਅੰਜੂ, ਸੁਨੀਤਾ ਕੁਮਾਰੀ, ਲਲਿਤਾ ਅੱਪਰਾ,ਰੀਟਾ, ਸੰਗੀਤਾ, ਸ਼ੈਲੀ, ਹਰਮੀਤ ਕੌਰ, ਸਾਕਸ਼ੀ,ਰੇਖਾ ਰਾਜਪੂਤ, ਰੂਬੀ ਅਗਨੀਹੋਤਰੀ,ਸੁਨੀਤਾ ਕੁੱਦੋਵਾਲ,ਪ੍ਰਵੀਨ ਬਾਲਾ ਅਤੇ ਹੋਰ ਅਧਿਆਪਕ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments