5 ਅਗਸਤ 2024 ਤੱਕ ਇਹ ਪੋਰਟਲ ਖੁੱਲ੍ਹਾ ਰਹੇਗਾ: ਸਿੱਖਿਆ ਵਿਭਾਗ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਹ ਪੋਰਟਲ 5 ਅਗਸਤ , 2024 ਤੱਕ ਖੁੱਲ੍ਹਾ ਰਹੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਟੀਚਰ ਟਰਾਂਸਫ਼ਰ ਪਾਲਿਸੀ 2019 ਅਤੇ ਸਮੇਂ ਸਮੇਂ ’ਤੇ ਕੀਤੀਆਂ ਸੋੋਧਾਂ ਅਨੁਸਾਰ ਕੀਤੀਆਂ ਜਾਣਗੀਆਂ ਬਦਲੀਆਂ।
ਇਸ ਤੋਂ ਇਲਾਵਾ ਕੰਪਿੳਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ਲਈ 2019 ਅਤੇ 2020 ਵਿੱਚ ਜਾਰੀ ਹਦਾਇਤਾਂ ਅਨੁਸਾਰ ਬਦਲੀਆਂ ਕੀਤੀਆਂ ਜਾਣਗੀਆਂ।
ਬੁਲਾਰੇ ਨੇ ਦੱਸਿਆ ਕਿ 5 ਅਗਸਤ 2024 ਤੱਕ ਆਪਣੀ ਆਨਲਾਈਨ ਅਰਜ਼ੀ ਨੂੰ ਸੋਧ ਸਕਦੇ ਹਨ।