Friday, March 1, 2024
No menu items!
HomeEducationਵਿਦਿਆਰਥੀਆਂ ਲਈ ਅਹਿਮ ਖ਼ਬਰ: ਜਵਾਹਰ ਨਵੋਦਿਆ ਵਿਦਿਆਲੇ 'ਚ 11ਵੀਂ ਜਮਾਤ 'ਚ ਦਾਖ਼ਲੇ...

ਵਿਦਿਆਰਥੀਆਂ ਲਈ ਅਹਿਮ ਖ਼ਬਰ: ਜਵਾਹਰ ਨਵੋਦਿਆ ਵਿਦਿਆਲੇ ‘ਚ 11ਵੀਂ ਜਮਾਤ ‘ਚ ਦਾਖ਼ਲੇ ਲਈ 10 ਫਰਵਰੀ ਨੂੰ ਹੋਵੇਗੀ ਪ੍ਰੀਖਿਆ

 

ਜਵਾਹਰ ਨਵੋਦਿਆ ਵਿਦਿਆਲੇ ‘ਚ ਦਾਖ਼ਲੇ ਲਈ ਬਰਨਾਲਾ ਦਫ਼ਤਰ ਤੋਂ ਆਪਣੇ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ ਵਿਦਿਆਰਥੀ

ਪੰਜਾਬ ਨੈੱਟਵਰਕ, ਬਰਨਾਲਾ

ਜਵਾਹਰ ਨਵੋਦਿਆ ਵਿਦਿਆਲੇ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਬਰਨਾਲਾ ਵਿਖੇ 11ਵੀਂ ਜਮਾਤ (ਸੈਸ਼ਨ 2024-25) ਵਿੱਚ ਦਾਖ਼ਲੇ ਲਈ ਪ੍ਰੀਖਿਆ ਲੇਟਰਲ ਐਂਟਰੀ ਸਿਲੈਕਸ਼ਨ ਟੈਸਟ 10 ਫਰਵਰੀ 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ, ਬਰਨਾਲਾ ਵਿੱਚ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ’IAS Office Tapasya Parihar: ਸਰਕਾਰੀ ਅਧਿਆਪਕ ਮਹਿਲਾ IAS ਅਫ਼ਸਰ ਨੂੰ 50,000 ਰੁਪਏ ਰਿਸ਼ਵਤ ਦਿੰਦਾ ਗ੍ਰਿਫਤਾਰ

ਜਿਹੜੇ ਉਮੀਦਵਾਰ ਇਸ ਵਿੱਚ ਹਾਜ਼ਰ ਹੋਣ ਲਈ ਰਜਿਸਟਰ ਹੋਏ ਹਨ ਉਹ ਆਪਣੇ ਦਾਖਲਾ ਕਾਰਡ ਇਸ ਲਿੰਕ https://cbseitms.nic.in/2023/nvsix/AdminCard/AdminCard ਰਾਹੀਂ ਡਾਊਨਲੋਡ ਕਰ ਸਕਦੇ ਹਨ ਜਾਂ ਉਹ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ, ਬਰਨਾਲਾ ਦਫ਼ਤਰ ਤੋਂ ਆਪਣੇ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ’-ਵੱਡੀ ਖ਼ਬਰ: ਲੇਡੀ ਸਿਵਲ ਜੱਜ ਨੇ ਸਰਕਾਰੀ ਰਿਹਾਇਸ਼ ‘ਤੇ ਕੀਤੀ ਖੁਦਕੁਸ਼ੀ

ਰਜਿਸਟਰਡ ਉਮੀਦਵਾਰ ਸਵੇਰੇ 10 ਵਜੇ 10 ਫਰਵਰੀ 2024 ਦਿਨ ਸ਼ਨੀਵਾਰ ਨੂੰ ਪ੍ਰੀਖਿਆ ਕੇਂਦਰ ਵਿੱਚ ਰਿਪੋਰਟ ਕਰਨਗੇ ਅਤੇ ਪ੍ਰੀਖਿਆ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ।

ਜੇਕਰ ਉਮੀਦਵਾਰ ਐਡਮਿਟ ਕਾਰਡ ਵਿੱਚ ਕੋਈ ਗਲਤੀ ਠੀਕ ਕਰਵਾਉਣਾ ਚਾਹੁੰਦਾ ਹੈ, ਤਾਂ ਉਹ 10 ਫਰਵਰੀ 2024 ਤੋਂ ਪਹਿਲਾਂ ਸਹੀ ਦਸਤਾਵੇਜ਼ਾਂ ਸਮੇਤ ਪੀ.ਐੱਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਨੂੰ ਰਿਪੋਰਟ ਕਰੇ।

ਵਧੇਰੇ ਜਾਣਕਾਰੀ ਲਈ ਹੈਲਪ ਡੈਸਕ ਨੰਬਰ: 9915163795 ‘ਤੇ ਕੰਮ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments